ਆਈ ਫੋਨ ਦੀ ਦੀਵਾਨਗੀ ਨੇ ਹੈਵਾਨ ਬਣਾ ਦਿੱਤਾ ਭਤੀਜਾ, ਬੇਰਹਿਮੀ ਦੀਆਂ ਹੱਦਾਂ ਟੱਪ ਕੀਤਾ ਤਾਏ ਦਾ ਕਤਲ

Thursday, Mar 07, 2024 - 06:17 PM (IST)

ਆਈ ਫੋਨ ਦੀ ਦੀਵਾਨਗੀ ਨੇ ਹੈਵਾਨ ਬਣਾ ਦਿੱਤਾ ਭਤੀਜਾ, ਬੇਰਹਿਮੀ ਦੀਆਂ ਹੱਦਾਂ ਟੱਪ ਕੀਤਾ ਤਾਏ ਦਾ ਕਤਲ

ਗਿੱਦੜਬਾਹਾ : ਗਿੱਦੜਬਾਹਾ ਤੋਂ ਇਕ ਰੂਹ ਕੰਬਾਅ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪਿੰਡ ਮਧੀਰ ’ਚ ਇਕ ਨੌਜਵਾਨ ਵੱਲੋਂ ਆਪਣੇ ਤਾਏ ਦਾ ਕਤਲ ਕਰ ਦਿੱਤਾ ਗਿਆ। ਹੈਰਾਨੀਜਨਕ ਗੱਲ ਇਹ ਹੈ ਕਿ ਇਹ ਕਤਲ ਆਈ ਫੋਨ ਲਈ ਕੀਤਾ ਗਿਆ ਹੈ। ਤਾਏ ਦਾ ਕਤਲ ਕਰਨ ਤੋਂ ਬਾਅਦ ਭਤੀਜੇ ਨੇ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ। ਗਿੱਦੜਬਾਹਾ ਪੁਲਸ ਨੇ ਮਾਮਲੇ ’ਚ ਜਾਂਚ ਆਰੰਭ ਦਿੱਤੀ ਹੈ। ਹਾਲਾਂਕਿ ਨੌਜਵਾਨ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਬੂਟਾ ਸਿੰਘ ਵਾਸੀ ਮਧੀਰ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਜਗਰੂਪ ਸਿੰਘ ਸਮੇਤ 23 ਫਰਵਰੀ ਨੂੰ ਆਪਣੇ ਦੂਜੇ ਮੁੰਡੇ ਬਲਕਾਰ ਸਿੰਘ ਦੇ ਘਰ ਗਏ ਸਨ। ਉਥੇ ਜਗਰੂਪ ਸਿੰਘ, ਬਲਕਾਰ ਸਿੰਘ ਦੇ ਘਰ ਹੀ ਰੁਕ ਗਿਆ ਸੀ। 

ਇਹ ਵੀ ਪੜ੍ਹੋ : ਕਿਸਾਨ ਸ਼ੁਭਕਰਨ ਦੀ ਪੋਸਟ ਮਾਰਟਮ ਰਿਪੋਰਟ ’ਚ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ

ਇਸ ਦੌਰਾਨ ਬਲਕਾਰ ਸਿੰਘ ਦੇ ਮੁੰਡੇ ਸਹਿਜਪ੍ਰੀਤ ਨੂੰ ਪਤਾ ਲੱਗ ਗਿਆ ਸੀ ਤਾਇਆ ਜਗਰੂਪ ਸਿੰਘ ਦੇ ਖਾਤੇ ਵਿਚ ਪੈਸੇ ਹਨ। ਇਸ ਲਈ ਸਹਿਜਪ੍ਰੀਤ ਨੇ ਆਈਫੋਨ ਲੈਣ ਲਈ ਆਪਣੀ ਯੋਜਨਾ ਤਹਿਤ ਜਗਰੂਪ ਸਿੰਘ ਦਾ ਮਫਲਰ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਲਾਸ਼ ਨੂੰ ਬੋਰੀ ਵਿਚ ਪਾ ਕੇ ਨਹਿਰ ਵਿਚ ਸੁੱਟ ਦਿੱਤਾ। ਉਪਰੰਤ ਸਹਿਜਪ੍ਰੀਤ ਨੇ ਜਗਰੂਪ ਸਿੰਘ ਦੇ ਖਾਤੇ ਵਿਚੋਂ ਪੈਸੇ ਕਢਵਾ ਲਏ ਅਤੇ ਆਈ ਫੋਨ ਫਰੀਦ ਲਿਆ। ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ ਹੈ। ਪੁਲਸ ਨੇ ਮੁਲਜ਼ਮ ਸਹਿਜਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਜਗਰੂਪ ਸਿੰਘ ਦੇ ਖਾਤੇ ਵਿਚੋਂ 65 ਹਜ਼ਾਰ ਰੁਪਏ ਕਢਵਾ ਕੇ ਫੋਨ ਲਿਆ ਸੀ। ਉਧਰ, ਅਜੇ ਤੱਕ ਨਹਿਰ ਵਿਚੋਂ ਮ੍ਰਿਤਕ ਦੀ ਲਾਸ਼ ਮਿਲਣ ਬਾਰੇ ਕੋਈ ਸੁਰਾਗ ਨਹੀਂ ਹੈ, ਜਿਸ ਨੂੰ ਛੇਤੀ ਹੀ ਲੱਭ ਲਿਆ ਜਾਵੇਗਾ।

ਇਹ ਵੀ ਪੜ੍ਹੋ : ਪਟਿਆਲਾ ’ਚ ਦਿਲ ਕੰਬਾਊ ਵਾਰਦਾਤ, 16 ਸਾਲਾ ਕੁੜੀ ਦਾ ਚਾਕੂ ਮਾਰ-ਮਾਰ ਕਤਲ, ਸਦਮੇ ’ਚ ਛੋਟੀ ਭੈਣ ਦੀ ਵੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News