ਤਨਖਾਹ ਨਾ ਮਿਲਣ ''ਤੇ ਸਫਾਈ ਕਰਮਚਾਰੀ ਦੋ ਦਿਨਾਂ ਦੀ ਹੜਤਾਲ ''ਤੇ
Saturday, Aug 12, 2017 - 05:22 PM (IST)
ਅਬੋਹਰ (ਰਹੇਜਾ) : ਨਗਰ ਪਰਿਸ਼ਦ 'ਚ ਠੇਕੇ 'ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਦੋ ਮਹੀਨੇ ਦੀ ਤਨਖਾਹ ਨਾ ਦੇਣ ਦੇ ਕਾਰਨ 150 ਸਫਾਈ ਕਰਮਚਾਰੀ ਦੋ ਦਿਨਾਂ ਤੋਂ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਹਨ, ਜਿਸ ਨਾਲ ਸ਼ਹਿਰ ਵਿੱਚ ਸਫਾਈ ਵਿਵਸਥਾ ਚਰਮਰਾ ਗਈ ਹੈ। ਸਫਾਈ ਕਰਮਚਾਰਿਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਕੇਰ 24 ਘੰਟੇ ਤਕ ਠੇਕੇਦਾਰ ਨੇ ਤਨਖਾਹ ਨਹੀਂ ਦਿੱਤੀ ਤਾਂ ਉਹ 15 ਅਗਸਤ ਨੂੰ ਹੋਣ ਵਾਲੇ ਸਰਕਾਰੀ ਸਮਾਰੋਹ ਵਿੱਚ ਕਾਲੀ ਝੰਡਿਆਂ ਲਹਿਰਾ ਕੇ ਵਿਰੋਧ ਪ੍ਰਦਸ਼ਨ ਕਰਣਗੇਂ। ਹੜਤਾਲ 'ਤੇ ਬੈਠੇ ਯੁਨੀਅਨ ਦੇ ਮੇਂਬਰ ਦੀਪਕ ਸਰਬਟਾ, ਰਾਜੂ, ਪ੍ਰਵੀਣ ਕੁਮਾਰ, ਸੋਨੂੰ ਕੁਮਾਰ, ਸਿਕੰਦਰ, ਦੀਪੂ ਕੁਮਾਰ, ਰਿੰਕੂ, ਬਿਮਲਾ, ਨੀਲਮ, ਸਰੋਜ ਰਾਣੀ, ਅੰਜਨਾ, ਜਿਯੋਤੀ ਰਾਣ, ਸੀਮਾ ਆਦਿ ਨੇ ਦੱਸਿਆ ਕਿ ਪਿਛਲੇ ਦੋ ਮਹੀਨੇ ਜੂਨ ਅਤੇ ਜੁਲਾਈ ਦੀ ਤਨਖਾਹ ਨਾ ਮਿਲਣ ਦੇ ਕਾਰਨ ਉਨ੍ਹਾਂ ਨੇ ਅਣਮਿੱਥੇ ਸਮੇਂ ਤਕ ਹੜਤਾਲ 'ਤੇ ਜਾਣ ਦਾ ਫੈਸਲਾ ਲਿਆ ਹੈ। ਸਫਾਈ ਕਰਮਚਾਰੀਆਂ ਮੁਤਾਬਕ ਨਿਯੁਕਤੀ ਤੋਂ ਬਾਅਦ ਉਨ੍ਹਾਂ ਨੂੰ ਸਮੇਂ ਮੁਤਾਬਕ ਤਨਖਾਹ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਉਨ੍ਹਾ ਦੀ ਆਰਥਿਕ ਹਾਲਤ ਖਸਤਾ ਹੋ ਗਈ ਹੈ। ਕਈ ਵਾਰ ਉੱਚ ਅਧਿਕਾਰਿਆਂ ਨੂੰ ਗੁਹਾਰ ਲਾਉਣ ਦਾ ਵੀ ਕੋਈ ਨਤੀਜਾ ਨਹੀਂ ਨਿਕਲਦਾ। ਮਜਬੂਰਨ ਉਨ੍ਹਾਂ ਨੂੰ ਤਨਖਾਹ ਪਾਉਣ ਲਈ ਧਰਨਾ ਪ੍ਰਦਸ਼ਨ ਦਾ ਸਹਾਰਾ ਲੈਣਾ ਪੈਂਦਾ ਹੈ। ਸਫਾਈ ਕਰਮਚਾਰੀਆਂ ਨੇ ਠੇਕੇਦਾਰ ਅਤੇ ਨਗਰ ਪਰਿਸ਼ਦ ਅਧਿਕਾਰਿਆਂ ਨੂੰ ਤਨਖਾਹ ਜਾਰੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਉਹ ਅਪਣੀ ਹੜਤਾਲ ਖਤਮ ਕਰ ਜਨਮ ਅਸ਼ਟਮੀ ਦੇ ਮੌਕੇ 'ਤੇ ਸ਼ਹਿਰ ਨੂੰ ਚਮਕਾ ਸਕਣ।
