''ਸਵੱਛ ਸਰਵੇਖਣ-2018'' ''ਚ ਚੰਡੀਗੜ੍ਹ 8ਵੇਂ ਨੰਬਰ ''ਤੇ

11/06/2017 4:42:11 PM

ਚੰਡੀਗੜ੍ਹ (ਰਾਏ) : ਨਗਰ ਨਿਗਮ ਨੇ ਪਿਛਲੀ ਵਾਰ ਸਵੱਛ ਸਰਵੇਖਣ 'ਚ ਪਛੜਣ ਤੋਂ ਬਾਅਦ ਇਸ ਵਾਰ ਫੀਡਬੈਕ ਸਿਸਟਮ 'ਚ ਖੁਦ ਹੀ ਵਧੇਰੇ ਅੰਕ ਹਾਸਲ ਕਰਨ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਇਸ ਲਈ ਕਰਮਚਾਰੀਆਂ ਦੀ ਡਿਊਟੀ ਲਾਈ ਗਈ ਹੈ, ਜੋ ਛੁੱਟੀ ਵਾਲੇ ਦਿਨ ਵੀ ਸਵੱਛਤਾ ਐਪ 'ਤੇ ਖੁਦ ਹੀ ਫੀਡਬੈਕ ਦੇ ਰਹੇ ਹਨ, ਜਿਸ ਦੇ ਚੱਲਦਿਆਂ ਚੰਡੀਗੜ੍ਹ ਫੀਡਬੈਕ ਰੈਂਕਿੰਗ 'ਚ 10ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਚੰਡੀਗੜ੍ਹ ਇਸ ਸਮੇਂ ਸਵੱਛ ਸਰਵੇਖਣ ਫੀਡਬੈਕ ਰੈਂਕਿੰਗ 'ਚ ਕੁੱਲ 20210.80 ਰੈਂਕਿੰਗ ਦੇ ਨਾਲ 8ਵੇਂ ਨਵੰਬਰ 'ਤੇ ਚੱਲ ਰਿਹਾ ਹੈ। ਜਦੋਂ ਨਿਗਮ ਕਮਿਸ਼ਨਰ ਜਤਿੰਦਰ ਯਾਦਵ ਨੇ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਸੀ ਤਾਂ ਸ਼ਹਿਰ 39ਵੇਂ ਨੰਬਰ 'ਤੇ ਸੀ। ਇਸ ਤੋਂ ਬਾਅਦ ਹੀ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ ਗਿਆ ਕਿ ਉਹ ਆਪਣੇ ਮੋਬਾਇਲ 'ਤੇ ਸਵੱਛਤਾ ਐਪ ਡਾਊਨਲੋਡ ਕਰਨ ਅਤੇ ਸਮੱਸਿਆਵਾਂ ਦਰਜ ਕਰਾਉਇਣ ਦੇ ਨਾਲ ਹੀ ਉਸ 'ਤੇ ਫੀਡਬੈਕ ਵੀ ਦੇਣ। ਨਿਗਮ ਕਮਿਸ਼ਨਰ ਨੇ ਇਸ ਦੌਰਾਨ ਨਿਰਦੇਸ਼ ਦਿੱਤੇ ਸਨ ਕਿ ਛੁੱਟੀ ਵਾਲੇ ਦਿਨ ਕਰਮਚਾਰੀ ਖੁਦ ਹੀ ਆਪਣੇ-ਆਪਣੇ ਇਲਾਕਿਆਂ 'ਚ ਸਮੱਸਿਆਵਾਂ ਦੀ ਤਸਵੀਰ ਖਿੱਚ ਕੇ ਐਪ 'ਤੇ ਪਾਉਣਗੇ ਅਤੇ ਉਨ੍ਹਾਂ ਨੂੰ ਹੱਲ ਕਰਨ ਤੋਂ ਬਾਅਦ ਫੀਡਬੈਕ ਵੀ ਦੇਣਗੇ। ਇਸ ਲਈ ਸ਼ਨੀਵਾਰ ਅਤੇ ਐਤਵਾਰ 2 ਦਿਨ ਤੈਅ ਕੀਤੇ ਗਏ ਹਨ। ਹਰ ਹਫਤੇ ਹੀ 2 ਦਿਨ ਕਰਮਚਾਰੀ ਆਪਣੇ-ਆਪਣੇ ਇਲਾਕਿਆਂ ਦਾ ਫੀਡਬੈਕ ਦੇਣਗੇ। 
ਪਹਿਲਾ ਸਥਾਨ ਹਾਸਲ ਕਰਨ ਲਈ ਚਾਹੀਦੈ 25 ਹਜ਼ਾਰ ਰਜਿਸਟਰੇਸ਼ਨ
ਨਿਗਮ ਨੂੰ ਸ਼ਹਿਰ 'ਚ ਪਹਿਲਾ ਸਥਾਨ ਹਾਸਲ ਕਰਨ ਲਈ ਕੁੱਲ 25 ਹਜ਼ਾਰ ਰਜਿਸਟਰੇਸ਼ਨ ਚਾਹੀਦੇ ਹਨ। ਹੁਣ ਤੱਕ ਕੁੱਲ 7295 ਲੋਕ ਮੋਬਾਇਲ 'ਤੇ ਇਹ ਐਪ ਡਾਊਨਲੋਡ ਕਰ ਚੁੱਕੇ ਹਨ। ਸ਼ਨੀਵਾਰ ਨੂੰ ਹੀ ਕਰੀਬ 2150 ਲੋਕਾਂ ਨੂੰ ਇਹ ਐਪ ਡਾਊਨਲੋਡ ਕਰਾਈ ਗਈ ਹੈ।


Related News