ਚੰਡੀਗੜ੍ਹ PGI 'ਚ ਪ੍ਰਾਈਵੇਟ ਕਮਰਾ ਲੈਣ ਬਾਰੇ ਆਈ ਅਹਿਮ ਖ਼ਬਰ, ਧਿਆਨ ਦੇਣ ਮਰੀਜ਼

Thursday, May 30, 2024 - 11:02 AM (IST)

ਚੰਡੀਗੜ੍ਹ PGI 'ਚ ਪ੍ਰਾਈਵੇਟ ਕਮਰਾ ਲੈਣ ਬਾਰੇ ਆਈ ਅਹਿਮ ਖ਼ਬਰ, ਧਿਆਨ ਦੇਣ ਮਰੀਜ਼

ਚੰਡੀਗੜ੍ਹ (ਪਾਲ) :  ਪੀ. ਜੀ. ਆਈ. ’ਚ ਪ੍ਰਾਈਵੇਟ ਰੂਮ ਲੈਣ ਲਈ ਮਰੀਜ਼ਾਂ ਦੀ ਲੰਬੀ ਵੇਟਿੰਗ ਲਿਸਟ ਰਹਿੰਦੀ ਹੈ। ਮਰੀਜ਼ ਵਾਰਡ ਜਾਂ ਆਈ. ਸੀ. ਯੂ. ’ਚ ਹਾਲੇ ਦਾਖ਼ਲ ਹੀ ਹੁੰਦਾ ਹੈ ਕਿ ਪ੍ਰਾਈਵੇਟ ਕਮਰੇ ਲਈ ਅਪਲਾਈ ਕਰ ਦਿੰਦਾ ਹੈ। ਕਈ ਵਾਰ ਮਰੀਜ਼ ਹਾਲੇ ਵਾਰਡ ਤੋਂ ਡਿਸਚਾਰਜ ਵੀ ਨਹੀਂ ਹੁੰਦਾ ਕਿ ਮਰੀਜ਼ ਨੂੰ ਪ੍ਰਾਈਵੇਟ ਕਮਰਾ ਮਿਲ ਜਾਂਦਾ ਹੈ। ਇਸ ਤਰ੍ਹਾਂ ਮਰੀਜ਼ ਦੋ ਮਰੀਜ਼ਾਂ ਦੀ ਜਗ੍ਹਾ ਨੂੰ ਪਹਿਲਾਂ ਹੀ ਰਿਜ਼ਰਵ ਕਰ ਕੇ ਰੱਖਦਾ ਹੈ ਪਰ ਹੁਣ ਅਜਿਹਾ ਨਹੀਂ ਹੋ ਸਕੇਗਾ। ਪੀ. ਜੀ. ਆਈ. ਪ੍ਰਸ਼ਾਸਨ ਨੇ ਹੁਕਮ ਦਿੱਤਾ ਹੈ ਕਿ ਹਸਪਤਾਲ ’ਚ ਦਾਖ਼ਲ ਮਰੀਜ਼ ਹੁਣ ਪ੍ਰਾਈਵੇਟ ਕਮਰੇ ਲਈ ਪਹਿਲਾਂ ਤੋਂ ਅਪਲਾਈ ਨਹੀਂ ਕਰ ਸਕਣਗੇ। ਹਾਲ ਹੀ ’ਚ ਪੀ. ਜੀ. ਆਈ. ਪ੍ਰਸ਼ਾਸਨ ਦੇ ਧਿਆਨ ’ਚ ਆਇਆ ਹੈ ਕਿ ਕਈ ਮਰੀਜ਼ ਇਕੱਠੇ ਦੋ ਬੈੱਡ ਰਿਜ਼ਰਵ ਕਰ ਰਹੇ ਹਨ, ਇਸ ਨਾਲ ਵੇਟਿੰਗ ਸੂਚੀ ਵੱਧ ਰਹੀ ਹੈ, ਜਿਸ ਨੂੰ ਰੋਕਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਇਸ ਅਨੁਸਾਰ ਮਰੀਜ਼ ਨੂੰ ਆਈ. ਸੀ. ਯੂ., ਵਾਰਡ, ਸੀ. ਸੀ. ਯੂ., ਲੇਬਰ ਰੂਮ ’ਚ ਦਾਖ਼ਲ ਕੀਤਾ ਜਾਵੇਗਾ ਅਤੇ ਜੇ ਉਸ ਨੇ ਪ੍ਰਾਈਵੇਟ ਕਮਰੇ ਲਈ ਅਪਲਾਈ ਕੀਤਾ ਹੈ ਅਤੇ ਜੇ ਉਸ ਦਾ ਨੰਬਰ ਆਉਂਦਾ ਹੈ ਤਾਂ ਉਸ ਨੂੰ 12 ਘੰਟਿਆਂ ਅੰਦਰ ਸ਼ਿਫਟ ਕਰਨਾ ਹੋਵੇਗਾ। ਜੇ ਉਹ ਸ਼ਿਫਟ ਨਹੀਂ ਹੋਇਆ ਤਾਂ ਪ੍ਰਾਈਵੇਟ ਰੂਮ ਰੱਦ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਰਿਕਾਰਡ ਤੋੜ ਗਰਮੀ ਕਾਰਨ 4 ਹੋਰ ਲੋਕਾਂ ਦੀ ਮੌਤ, ਜਾਰੀ ਹੋਇਆ ਹੈ Alert, ਰਹੋ ਬਚ ਕੇ
ਲੋਕ ਤਿੰਨ ਮਹੀਨੇ ਪਹਿਲਾਂ ਹੀ ਕਰ ਦਿੰਦੇ ਨੇ ਪ੍ਰਾਈਵੇਟ ਕਮਰੇ ਲਈ ਅਪਲਾਈ
ਸਟਾਫ਼ ਅਨੁਸਾਰ ਮਰੀਜ਼ ਤੇ ਉਸ ਦੇ ਅਟੈਂਡੈਂਟ ਵਾਰਡ ’ਚ ਦਾਖ਼ਲ ਹੋਣ ਦੇ ਨਾਲ ਹੀ ਪ੍ਰਾਈਵੇਟ ਕਮਰੇ ਨੂੰ ਵੀ ਆਪਣੇ ਕੋਲ ਰੱਖਦੇ ਹਨ। ਪੀ. ਜੀ. ਆਈ. ’ਚ ਮਰੀਜ਼ ਵਧਣ ਦੇ ਨਾਲ ਹੀ ਬੈੱਡਾਂ ਦੀ ਘਾਟ ਰਹਿੰਦੀ ਹੈ, ਜਿਸ ਕਾਰਨ ਲੋੜਵੰਦ ਮਰੀਜ਼ ਨੂੰ ਕਮਰਾ ਨਹੀਂ ਮਿਲਦਾ। ਕਈ ਵਾਰ ਦੇਖਿਆ ਗਿਆ ਹੈ ਕਿ ਮਰੀਜ਼ ਦੀ ਬਜਾਏ ਉਸ ਦੇ ਅਟੈਂਡੈਂਟ ਕਮਰੇ ਦੀ ਵਰਤੋਂ ਕਰਦੇ ਹਨ। ਲੋਕ ਤਿੰਨ ਮਹੀਨੇ ਪਹਿਲਾਂ ਹੀ ਪ੍ਰਾਈਵੇਟ ਕਮਰੇ ਲਈ ਅਪਲਾਈ ਕਰ ਦਿੰਦੇ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਵੇਟਿੰਗ ਲਿਸਟ ਬਹੁਤ ਲੰਬੀ ਹੈ। ਇਸ ਕਾਰਨ ਕਈ ਮਹੀਨਿਆਂ ਤੱਕ ਕਮਰਾ ਖ਼ਾਲੀ ਨਹੀਂ ਹੁੰਦਾ ਅਤੇ ਵੇਟਿੰਗ ਲਿਸਟ ਵੱਧਦੀ ਚਲੀ ਜਾਂਦੀ ਹੈ। ਇਸ ਸਮੇਂ 20 ਤੋਂ 25 ਦਿਨ ਤੇ ਕਈ ਵਾਰ ਇਕ ਮਹੀਨਾ ਵੀ ਵੇਟਿੰਗ ’ਚ ਲੱਗਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਦਿਨ ਚੜ੍ਹਦਿਆਂ ਹੀ ਰੂਹ ਕੰਬਾਊ ਵਾਰਦਾਤ, ਪਤੀ ਨੇ ਕੁਹਾੜੀ ਨਾਲ ਵੱਢ 'ਤੀ ਪਤਨੀ
2 ਸਾਲ ਪਹਿਲਾਂ ਵਧਿਆ ਹੈ ਕਿਰਾਇਆ
ਪੀ. ਜੀ. ਆਈ. ਨੇ ਦੋ ਸਾਲ ਪਹਿਲਾਂ ਪ੍ਰਾਈਵੇਟ ਕਮਰੇ ਤੇ ਵੀ. ਆਈ. ਪੀ. ਕਮਰੇ ਦਾ ਕਿਰਾਇਆ ਵਧਾ ਦਿੱਤਾ ਹੈ। ਪੀ. ਜੀ. ਆਈ. ’ਚ ਪ੍ਰਾਈਵੇਟ ਕਮਰਾ ਲੈਂਦੇ ਸਮੇਂ ਪਹਿਲਾਂ ਮਰੀਜ਼ਾਂ ਨੂੰ ਸਕਿਓਰਟੀ ਵਜੋਂ 8 ਹਜ਼ਾਰ ਰੁਪਏ ਦੇਣੇ ਪੈਂਦੇ ਸਨ, ਹੁਣ ਮਰੀਜ਼ਾਂ ਨੂੰ 25 ਹਜ਼ਾਰ ਰੁਪਏ ਦੇਣੇ ਪੈਣਗੇ। ਮੌਜੂਦਾ ਸਮੇਂ ’ਚ ਪੀ. ਜੀ. ਆਈ. ਦੇ ਪ੍ਰਾਈਵੇਟ ਕਮਰੇ ਦਾ ਕਿਰਾਇਆ 3500 ਰੁਪਏ ਤੱਕ ਹੈ, ਜਿਸ ’ਚ ਡਾਈਟ ਚਾਰਟ ਅਤੇ ਲੈਬ ਖ਼ਰਚਾ ਸ਼ਾਮਲ ਹੈ। 2013 ’ਚ ਪ੍ਰਾਈਵੇਟ ਕਮਰੇ ਦਾ ਕਿਰਾਇਆ 950 ਰੁਪਏ ਸੀ, ਜਦੋਂ ਕਿ ਵੀ. ਆਈ. ਪੀ. ਕਮਰੇ ਦਾ 1500 ਰੁਪਏ ਸੀ। ਹੁਣ ਇਹ ਵੱਧ ਕੇ 6500 ਰੁਪਏ ਹੋ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News