ਚੰਡੀਗੜ੍ਹ ''ਚ AAP ਦਾ ਪ੍ਰਦਰਸ਼ਨ, NEET ਘਪਲੇ ਨੂੰ ਲੈ ਕੇ ਰਾਜਪਾਲ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ

Wednesday, Jun 19, 2024 - 12:17 PM (IST)

ਚੰਡੀਗੜ੍ਹ ''ਚ AAP ਦਾ ਪ੍ਰਦਰਸ਼ਨ, NEET ਘਪਲੇ ਨੂੰ ਲੈ ਕੇ ਰਾਜਪਾਲ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ

ਚੰਡੀਗੜ੍ਹ : ਚੰਡੀਗੜ੍ਹ 'ਚ ਅੱਜ ਆਮ ਆਦਮੀ ਪਾਰਟੀ ਵਲੋਂ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦਰਅਸਲ ਪਾਰਟੀ ਵਲੋਂ ਇਹ ਪ੍ਰਦਰਸ਼ਨ ਨੀਟ ਪ੍ਰੀਖਿਆ 'ਚ ਹੋਏ ਘਪਲੇ ਦੇ ਖ਼ਿਲਾਫ਼ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨ ਸੈਕਟਰ-7 ਵਿਖੇ ਮੂਨ ਪਾਰਕ 'ਚ ਹੋ ਰਿਹਾ ਹੈ। ਇਸ 'ਚ ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਸਹਿ ਪ੍ਰਭਾਰੀ ਅਤੇ ਮੇਅਰ ਕੁਲਦੀਪ ਕੁਮਾਰ ਦੇ ਪੁੱਜਣ ਦੀ ਉਮੀਦ ਜਤਾਈ ਜਾ ਰਹੀ ਹੈ।

ਇਸ ਸਬੰਧੀ ਇਕ ਮੰਗ ਪੱਤਰ ਪਾਰਟੀ ਵਲੋਂ ਰਾਜਪਾਲ ਨੂੰ ਸੌਂਪਿਆ ਜਾਵੇਗਾ। ਇਸ ਮੰਗ ਪੱਤਰ 'ਚ ਇਹ ਲਿਖਿਆ ਗਿਆ ਹੈ ਕਿ ਨੀਟ ਪ੍ਰੀਖਿਆ ਦੌਰਾਨ ਜੋ ਘਪਲਾ ਹੋਇਆ ਹੈ, ਉਸ ਦੀ ਪੂਰੇ ਤਰੀਕੇ ਨਾਲ ਜਾਂਚ ਕੀਤੀ ਜਾਵੇ ਅਤੇ ਇਹ ਪ੍ਰੀਖਿਆ ਦੁਬਾਰਾ ਕਰਵਾਈ ਜਾਵੇ।

ਇਸ ਦੌਰਾਨ ਪਾਰਟੀ ਵਰਕਰਾਂ ਨੇ ਕਿਹਾ ਕਿ ਇਸ ਪ੍ਰੀਖਿਆ ਕਾਰਨ ਕਰੋੜਾਂ ਬੱਚਿਆਂ ਦਾ ਭਵਿੱਖ ਹਨ੍ਹੇਰੇ 'ਚ ਹੈ। ਇਸ ਲਈ ਅੱਜ ਪਾਰਟੀ ਵਲੋਂ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।


author

Babita

Content Editor

Related News