ਹੁਸ਼ਿਆਰਪੁਰ ਨੂੰ ਸਾਫ-ਸੁਧਰਾ ਬਣਾਉਣ ਦਾ ਇਸ ਸ਼ਖਸ ਨੇ ਚੁੱਕਿਆ ਬੀੜਾ

Wednesday, Feb 20, 2019 - 03:52 PM (IST)

ਹੁਸ਼ਿਆਰਪੁਰ ਨੂੰ ਸਾਫ-ਸੁਧਰਾ ਬਣਾਉਣ ਦਾ ਇਸ ਸ਼ਖਸ ਨੇ ਚੁੱਕਿਆ ਬੀੜਾ

ਹੁਸ਼ਿਆਰਪੁਰ (ਅਮਰੀਕ)— ਸਵੱਛ ਭਾਰਤ ਮੁਹਿੰਮ ਨੂੰ ਲੈ ਕੇ ਜਿੱਥੇ ਦੇਸ਼ ਭਰ 'ਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇਕ ਮੁੰਹਿਮ ਛੇੜੀ ਗਈ ਹੈ, ਉਥੇ ਹੀ ਇਸ ਦਾ ਬੀੜਾ ਜ਼ਮੀਨੀ ਪੱਧਰ 'ਤੇ ਹੋਸ਼ਿਆਰਪੁਰ ਤੋਂ ਵੀ ਇਕ ਸ਼ਖਸ ਨੇ ਚੱਕਿਆ ਹੈ। ਇਸ ਦਾ ਬੀੜਾ ਚੁੱਕਣ ਵਾਲੇ ਹਰਜਿੰਦਰ ਹੜਗੜੀਆ ਦਾ ਕਹਿਣਾ ਹੈ ਕਿ ਜੇਕਰ ਅਸੀਂ ਕਿਸੇ ਕੋਲੋਂ ਕੋਈ ਉਮੀਦ ਰੱਖਦੇ ਹਾਂ ਅਤੇ ਸ਼ੁਰੂਵਾਤ ਸਾਨੂੰ ਆਪਣੇ ਆਪ ਤੋਂ ਕਰਨੀ ਪਵੇਗੀ। ਪੇਸ਼ੇ ਤੋਂ ਲੇਖਕਾਰ ਦੇ ਰੂਪ 'ਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਰਜਿੰਦਰ ਹੜਗੜਿਆ ਆਪਣੇ ਸ਼ਹਿਰ ਨੂੰ ਇਕ ਸਾਫ-ਸੁਧਰਾ ਦੇਖਣਾ ਚਾਹੁੰਦੇ ਹਨ, ਜਿਸ ਲਈ ਉਨ੍ਹਾਂ ਨੇ ਇਕ ਬੀੜਾ ਉਠਾਇਆ ਹੈ।

PunjabKesari

ਉਹ ਹਰ ਰੋਜ ਸ਼ਹਿਰ ਭਰ 'ਚ ਇਕ ਘੰਟਾ ਚੌਂਕਾ 'ਚ ਖੜ੍ਹੇ ਹੋ ਕੇ ਜਨਤਾ ਨੂੰ ਇਕ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਉਹ ਆਪਣੇ ਆਸ ਪਾਸ ਨੂੰ ਸਾਫ ਸੁਧਰਾ ਰੱਖਣ, ਕਿਉਂਕਿ ਅਸੀਂ ਇਹ ਤਾਂ ਚਾਹੁੰਦੇ ਹਾਂ ਕਿ ਇਲਾਕਾ ਸਾਫ ਹੋਵੇ ਪਰ ਇਹ ਉਮੀਦ ਅਸੀਂ ਦੂਜਿਆਂ ਤੋਂ ਰੱਖਦੇ ਹਨ ਅਤੇ ਖੁਦ ਇਸ 'ਤੇ ਅਸਲ ਨਹੀਂ ਕਰਦੇ। ਉਨ੍ਹਾਂ ਨੇ ਕਿਹਾ ਕਿ ਇਸੇ ਕਰਕੇ ਉਨ੍ਹਾਂ ਨੇ ਹੁਣ ਇਕ ਪ੍ਰਣ ਲਿਆ ਹੈ ਕਿ ਉਹ ਹਰ ਰੋਜ਼ ਇਕ ਘੰਟਾ ਸ਼ਹਿਰ ਭਰ 'ਚ ਹਰ ਇਕ ਉਸ ਚੌਰਾਹੇ 'ਚ ਖੜ੍ਹੇ ਹੋ ਕੇ ਆਦੇਸ਼ ਦੇਣਗੇ ਤਾਂਕਿ ਜਨਤਾ ਆਪਣੇ ਨੇੜੇ-ਤੇੜੇ ਸਫਾਈ ਰੱਖੇ। ਜਿਸ ਦੀ ਸ਼ੁਰੂਆਤ ਉਨ੍ਹਾਂ ਨੇ ਬੀਤੀ 26 ਜਨਵਰੀ ਤੋਂ ਕਰ ਦਿਤੀ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਉਹ ਸ਼ਹਿਰ ਭਰ ਦੇ ਹਰ ਵਾਰਡ ਗਲੀ ਮੁਹੱਲੇ 'ਚ ਜਾਣਗੇ ਤਾਂਕਿ ਇਸ ਮੁਹਿੰਮ ਨਾਲ ਸਥਾਨਕ ਲੋਕਾ ਨੂੰ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਸਰਕਾਰ ਆਪਣੇ ਪੱਧਰ 'ਤੇ ਕੰਮ ਕਰ ਰਹੀ ਹੈ ਪਰ ਸਾਨੂ ਖੁਦ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ। ਹੁਸ਼ਿਆਰਪੁਰ ਨੂੰ ਸਾਫ-ਸੁਧਰਾ ਰੱਖਣ ਲਈ ਹਰਜਿੰਦਰ ਵੱਲੋਂ ਛੇੜੀ ਮੁਹਿੰਮ ਦੀ ਸਥਾਨਕ ਲੋਕਾਂ ਨੇ ਵੀ ਪ੍ਰਸ਼ੰਸ਼ਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਮੁਹਿੰਮ 'ਚ ਇਨਾ ਦਾ ਸਾਥ ਦੇਣ ਦੀ ਲੋੜ ਹੈ।


author

shivani attri

Content Editor

Related News