ਪਿੰਡ ਬਘਿਆੜੀ ਨੇੜੇ ਖੇਤਾਂ ’ਚ ਨਜ਼ਰ ਆਏ ਦੋ ਸ਼ੱਕੀ ਡਰੋਨ, ਪੁਲਸ ਨੂੰ ਪਈਆਂ ਭਾਜੜਾਂ

Sunday, Apr 17, 2022 - 11:13 PM (IST)

ਪਿੰਡ ਬਘਿਆੜੀ ਨੇੜੇ ਖੇਤਾਂ ’ਚ ਨਜ਼ਰ ਆਏ ਦੋ ਸ਼ੱਕੀ ਡਰੋਨ, ਪੁਲਸ ਨੂੰ ਪਈਆਂ ਭਾਜੜਾਂ

ਝਬਾਲ (ਨਰਿੰਦਰ) : ਅੱਜ ਦੁਪਹਿਰ ਵੇਲੇ ਝਬਾਲ ਤੋਂ ਥੋੜ੍ਹੀ ਦੂਰ ਪਿੰਡ ਬਘਿਆੜੀ ਨੇੜੇ ਖੇਤਾਂ ਵਿਚ ਨਜ਼ਰ ਆਏ ਦੋ ਸ਼ੱਕੀ ਡਰੋਨਾਂ ਨੇ ਜਿੱਥੇ ਪੁਲਸ ਨੂੰ ਭਾਜੜਾਂ ਪਾ ਦਿੱਤੀਆਂ ਉਥੇ ਹੀ ਇਸ ਪਾਸ ਖੇਤਾਂ ਵਿਚ ਕੰਮ ਕਰਦੇ ਲੋਕਾਂ ਵਿਚ ਵੀ ਦਹਿਸ਼ਤ ਵੇਖੀ ਗਈ। ਮੌਕੇ ’ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਝਬਾਲ ਤੋਂ ਥੋੜ੍ਹੀ ਦੂਰ ਪਿੰਡ ਬਘਿਆੜੀ ਨੇੜੇ ਖੇਤਾ ਵਿਚ ਸਰਪੰਚ ਹੀਰਾ ਸਿੰਘ ਦੇ ਦੱਸਣ ਮੁਤਾਬਿਕ ਦੋ ਸ਼ੱਕੀ ਡਰੋਨ ਖੇਤਾਂ ਵਿੱਚ ਉਡਦੇ ਵੇਖੇ ਗਏ। ਜਿਸ ਵਲੋਂ ਇਸ ਸਬੰਧੀ ਇਤਲਾਹ ਤੁਰੰਤ ਥਾਣਾ ਝਬਾਲ ਦੇ ਮੁਖੀ ਬਲਵਿੰਦਰ ਸਿੰਘ ਨੂੰ ਦਿੱਤੀ ਗਈ ਜਿਨ੍ਹਾਂ ਨੇ ਤੁਰੰਤ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਕੇ ਦੱਸੀ ਜਗ੍ਹਾ ’ਤੇ ਖੇਤਾ ਵਿਚ ਕੰਮ ਕਰਦੇ ਹੋਏ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਤੇ ਖੇਤਾ ਵਿਚ ਸਰਚ ਕੀਤੀ ਗਈ ਪ੍ਰੰਤੂ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਨ ਜਾ ਡਰੋਨ ਨਹੀਂ ਮਿਲਿਆ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨ ਜਥੇਬੰਦੀਆਂ ਨਾਲ ਪਹਿਲੀ ਮੀਟਿੰਗ, ਲਏ ਵੱਡੇ ਫ਼ੈਸਲੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਬ-ਇੰਸਪੈਕਟਰ ਬਲਵਿੰਦਰ ਸਿੰਘ ਝਬਾਲ ਨੇ ਦੱਸਿਆ ਕਿ ਪੁਲਸ ਵਲੋਂ ਖੇਤਾਂ ਵਿਚ ਬਾਰੀਕੀ ਨਾਲ ਸਰਚ ਕੀਤੀ ਜਾ ਰਹੀ ਹੈ ਪ੍ਰੰਤੂ ਅਜੇ ਤਕ ਪੁਲਸ ਨੂੰ ਕੁਝ ਵੀ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਵਰਨਣਯੋਗ ਹੈ ਕਿ ਸਰਹੱਦੀ ਖੇਤਰ ਵਿਚ ਜਿੱਥੇ ਪਿਛਲੇ ਦਿਨੀਂ ਖੇਤਾਂ ਵਿਚੋਂ ਕੁਝ ਡਰੋਨ ਮਿਲੇ ਸਨ, ਉਥੇ ਹੀ ਕੁਝ ਦਿਨ ਪਹਿਲਾਂ ਖੇਤਾ ਵਿਚੋ ਦੋ ਹੈਰੋਇਨ ਦੀਾਂ ਖੇਪਾਂ ਵੀ ਮਿਲੀਆਂ ਹਨ ਅਤੇ ਪੁਲਸ ਨੇ ਕੁਝ ਵਿਅਕਤੀ ਵੀ ਹਿਰਾਸਤ ਵਿਚ ਲਾਏ ਹਨ। ਜਿਸ ਕਰਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ।

ਇਹ ਵੀ ਪੜ੍ਹੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਵਧੀਆਂ ਮੁਸ਼ਕਿਲਾਂ, ਫਿਰ ਤੋਂ ਖੁੱਲ੍ਹੀ ਇਹ ਵਿਵਾਦਤ ਮਾਮਲੇ ਦੀ ਫਾਈਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News