ਪੰਜਾਬ 'ਚ ਵੱਡੀ ਵਾਰਦਾਤ! ਮੈਰਿਜ ਪੈਲੇਸ 'ਚ ਮੁੰਡੇ ਦਾ ਕਤਲ, ਵਿਆਹ ਸਮਾਗਮ ਦੌਰਾਨ ਪਈਆਂ ਭਾਜੜਾਂ

Wednesday, Feb 11, 2026 - 04:43 PM (IST)

ਪੰਜਾਬ 'ਚ ਵੱਡੀ ਵਾਰਦਾਤ! ਮੈਰਿਜ ਪੈਲੇਸ 'ਚ ਮੁੰਡੇ ਦਾ ਕਤਲ, ਵਿਆਹ ਸਮਾਗਮ ਦੌਰਾਨ ਪਈਆਂ ਭਾਜੜਾਂ

ਫਰੀਦਕੋਟ (ਰਾਜਨ)- ਫਰੀਦਕੋਟ ਤੋਂ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਦੋਸਤਾਂ ਵੱਲੋਂ ਹੀ ਆਪਣੇ ਇਕ ਦੋਸਤ ਦੀ ਕਿਰਚਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਕਾ। ਘਟਨਾ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦਿਲਪ੍ਰੀਤ ਸਿੰਘ ਵਾਸੀ ਫਰੀਦਕੋਟ ਆਪਣੇ ਦੋਸਤ ਦੇ ਵਿਆਹ ਸਮਾਗਮ 'ਚ ਹੋਰ ਸਾਥੀਆਂ ਸਮੇਤ ਸ਼ਾਮਲ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ 'ਜਾਗੋ' ਵਾਲੇ ਦਿਨ ਦਿਲਪ੍ਰੀਤ ਦੀ ਖ਼ੁਸ਼ਪ੍ਰੀਤ ਸਿੰਘ ਨਾਮਕ ਨੌਜਵਾਨ ਨਾਲ ਮਾਮੂਲੀ ਤਕਰਾਰ ਹੋ ਗਈ ਸੀ, ਜੋ ਉਸ ਦਾ ਦੋਸਤ ਹੀ ਸੀ। ਉਕਤ ਤਕਰਾਰ ਦੀ ਰੰਜਿਸ਼ ਖ਼ੁਸ਼ਪ੍ਰੀਤ ਸਿੰਘ ਨੇ ਆਪਣੇ ਦਿਲ 'ਚ ਰੱਖ ਲਈ।

ਇਹ ਵੀ ਪੜ੍ਹੋ: Punjab: ਕੁੜੀ ਦਾ ਬੇਰਹਿਮੀ ਨਾਲ ਕਤਲ! ਹੋਟਲ 'ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼, ਜਬਰ-ਜ਼ਿਨਾਹ ਦਾ ਖ਼ਦਸ਼ਾ

ਬੀਤੀ ਰਾਤ ਜਦੋਂ ਫਰੀਦਕੋਟ ਦੇ ਇਕ ਮੈਰਿਜ ਪੈਲੇਸ 'ਚ ਵਿਆਹ ਸਮਾਗਮ ਚੱਲ ਰਿਹਾ ਸੀ ਤਾਂ ਰੋਟੀ ਖਾਣ ਦੇ ਸਮੇਂ ਖ਼ੁਸ਼ਪ੍ਰੀਤ ਸਿੰਘ ਅਤੇ ਉਸ ਦੇ ਇਕ ਹੋਰ ਸਾਥੀ ਨੇ ਦਿਲਪ੍ਰੀਤ ਨੂੰ ਪੈਲੇਸ ਤੋਂ ਬਾਹਰ ਬੁਲਾਇਆ। ਉੱਥੇ ਲੈ ਜਾ ਕੇ ਉਸ 'ਤੇ ਕਿਰਚਾਂ ਨਾਲ ਲਗਾਤਾਰ ਵਾਰ ਕੀਤੇ ਗਏ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਦਿਲਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਜਦੋਂ ਦਿਲਪ੍ਰੀਤ ਖਾਣਾ ਖਾ ਰਿਹਾ ਸੀ ਤਾਂ ਉਸ ਦਾ ਇਕ ਦੋਸਤ ਉਸ ਨੂੰ ਬਾਹਰ ਲੈ ਗਿਆ। ਕੁਝ ਸਮੇਂ ਬਾਅਦ ਉਹ ਤੜਫ਼ਦਾ ਹੋਇਆ ਅੰਦਰ ਆਇਆ ਅਤੇ ਉਸ ਦੇ ਸਰੀਰ ’ਤੇ ਕਿਰਚਾਂ ਦੇ ਵਾਰ ਸਪੱਸ਼ਟ ਨਜ਼ਰ ਆ ਰਹੇ ਸਨ। ਜਦੋਂ ਉਹ ਬਾਹਰ ਪਹੁੰਚੇ ਤਾਂ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਚੁੱਕੇ ਸਨ।

ਇਹ ਵੀ ਪੜ੍ਹੋ: ਜਲੰਧਰ 'ਚ ਪਿਓ ਬਣਿਆ ਹੈਵਾਨ! ਬਿਸਕੁਟ ਖੁਆ ਕੇ ਜਵਾਕ ਨੂੰ ਉਤਾਰਿਆ ਮੌਤ ਦੇ ਘਾਟ, ਵਜ੍ਹਾ ਕਰੇਗੀ ਹੈਰਾਨ

ਉਨ੍ਹਾਂ ਦੱਸਿਆ ਕਿ ਪੈਲੇਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਇਕ ਨੌਜਵਾਨ ਨੇ ਦਿਲਪ੍ਰੀਤ ਦੀਆਂ ਬਾਂਹਾਂ ਫੜੀਆਂ ਹੋਈਆਂ ਸਨ, ਜਦਕਿ ਦੂਜੇ ਨੇ ਉਸ ’ਤੇ ਕਿਰਚਾਂ ਨਾਲ ਹਮਲਾ ਕੀਤਾ।ਜ਼ਖ਼ਮੀ ਹਾਲਤ 'ਚ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਇਸ ਸਬੰਧੀ ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਪੁਲਸ ਛਾਉਣੀ 'ਚ ਤਬਦੀਲ ਹੋਇਆ ਪੰਜਾਬ ਦਾ ਇਹ ਇਲਾਕਾ! ਭੱਖਿਆ ਮਾਹੌਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News