ਸ਼ੱਕੀ ਔਰਤ ਦਾ ਕੋਰੋਨਾ ਟੈਸਟ ਆਇਆ ਨੈਗੇਟਿਵ

03/24/2020 8:08:59 PM

ਚੌਕ ਮਹਿਤਾ (ਪਾਲ)- ਪਿੰਡ ਸੂਰੋ ਪੱਡਾ ਦੀ ਰਹਿਣ ਵਾਲੀ ਔਰਤ ਦੇ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲਦਿਆਂ ਕੋਰੋਨਾ ਵਾਇਰਸ ਨੂੰ ਲੈ ਕੇ ਸ਼ੰਕਾ ਪ੍ਰਗਟਾਈ ਜਾ ਰਹੀ ਸੀ। ਮੈਡੀਕਲੀ ਜਾਂਚ ਉਪਰੰਤ ਉਕਤ ਔਰਤ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ।
ਜਾਣਕਾਰੀ ਦਿੰਦੇ ਔਰਤ ਦੇ ਸਹੁਰਾ ਮਹਿੰਦਰ ਸਿੰਘ ਨੇ ਦੱਸਿਆ ਕਿ ਹੋਲੀਆਂ ਦੌਰਾਨ ਉਨ੍ਹਾਂ ਦੀ ਨੂੰਹ ਡੇਰਾ ਵਡਭਾਗ ਸਿੰਘ ਮੱਥਾ ਟੇਕਣ ਗਈ ਸੀ, ਜਿੱਥੋਂ ਵਾਪਸ ਪਰਤਣ ’ਤੇ ਉਹ ਕੁਝ ਦਿਨਾਂ ਤੋਂ ਬਿਮਾਰ ਰਹਿਣ ਲੱਗ ਪਈ ਸੀ। ਕੋਰੋਨਾ ਵਾਇਰਸ ਦੇ ਚੱਲਦਿਆਂ ਪਰਿਵਾਰ ਨੂੰ ਜਦ ਇਸ ਦੀ ਚਿੰਤਾ ਹੋਈ ਤਾਂ ਉਨ੍ਹਾਂ ਨੇ ਇਸਦੇ ਮੈਡੀਕਲ ਟੈਸਟ ਕਰਾਏ, ਜਿਸਦੀ ਰਿਪੋਰਟ ’ਚ ਕੋਰੋਨਾ ਨਾਂ ਦੀ ਬਿਮਾਰੀ ਨੈਗੇਟਿਵ ਆਈ ਹੈ, ਜਦਕਿ ਔਰਤ ਦੇ ਬਿਮਾਰ ਹੋਣ ਦੀ ਵਜ੍ਹਾਂ ਹੋਰ ਕੋਈ ਪਾਈ ਗਈ ਹੈ, ਜਿਸਦੀ ਦਵਾਈ ਦੇ ਕੇ ਡਾਕਟਰਾਂ ਨੇ ਉਸਨੂੰ ਘਰ ਭੇਜ ਦਿੱਤਾ ਹੈ।


Gurdeep Singh

Content Editor

Related News