ਪਾਜ਼ੇਟਿਵ ਅਤੇ ਕੋਰੋਨਾ ਸ਼ੱਕੀ ਗਰਭਵਤੀ ਜਨਾਨੀਆਂ ਲਈ ਬਣਾਇਆ ਸਪੈਸ਼ਲ ਓ. ਟੀ.

Thursday, Jun 11, 2020 - 09:37 AM (IST)

ਚੰਡੀਗੜ੍ਹ (ਪਾਲ) : ਸਟਾਫ ’ਚ ਵਾਇਰਸ ਐਕਸਪੋਜ਼ ਹੋਣ ਤੋਂ ਬਾਅਦ ਜੀ. ਐੱਮ. ਸੀ.ਐੱਚ.-32 ਦੇ ਗਾਇਨੀ ਮਹਿਕਮੇ ਤੋਂ ਪਾਜ਼ੇਟਿਵ ਮਰੀਜ਼ਾਂ ਨੂੰ ਦੇਖਣ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਇਸ ਤੋਂ ਪਹਿਲਾਂ ਡਿਊਟੀ ’ਤੇ ਮੌਜੂਦ ਡਾਕਟਰਾਂ ਅਤੇ ਸਟਾਫ ਦੂਜੇ ਮਰੀਜ਼ਾਂ ਨਾਲ ਪਾਜ਼ੇਟਿਵ ਮਰੀਜ਼ਾਂ ਨੂੰ ਵੀ ਵੇਖ ਰਹੇ ਸਨ। ਮਹਿਕਮੇ ਦੀ ਹੈੱਡ ਡਾ. ਅਲਕਾ ਸਹਿਗਲ ਅਨੁਸਾਰ ਨਰਸਿੰਗ ਸਟਾਫ, ਓ. ਟੀ. ਟੈਕਨੀਸ਼ੀਅਨਜ਼ ਅਤੇ ਅਟੈਂਡੈਂਸ ਨੂੰ ਫਿਕਸ ਕੀਤਾ ਗਿਆ ਹੈ। ਨਾਲ ਹੀ ਜੇਕਰ ਕੋਈ ਪਾਜ਼ੇਟਿਵ ਮਰੀਜ਼ ਆਉਂਦਾ ਹੈ ਤਾਂ ਆਨ ਕਾਲ ਡਾਕਟਰਾਂ ਨੂੰ ਰੱਖਿਆ ਗਿਆ ਹੈ, ਜੋ ਇਨ੍ਹਾਂ ਮਰੀਜ਼ਾਂ ਨੂੰ ਵੀ ਵੇਖ ਰਿਹਾ ਹੈ। ਉਹ ਰੂਟੀਨ ਦੇ ਮਰੀਜ਼ ਨਹੀਂ ਵੇਖੇਗਾ। ਨਾਲ ਹੀ ਉਨ੍ਹਾਂ ਦਾ ਵੱਖ ਤੋਂ ਰੋਸਟਰ ਬਣਾਇਆ ਗਿਆ ਹੈ ਕਿ ਕਦੋਂ ਕਿਸ ਡਾਕਟਰ ਅਤੇ ਸਟਾਫ ਦੀ ਡਿਊਟੀ ਲਾਈ ਜਾਵੇਗੀ। ਨਾਲ ਹੀ ਜੇਕਰ ਕੋਈ ਡਾਕਟਰ ਜਾਂ ਸਟਾਫ ਇਨ੍ਹਾਂ ਮਰੀਜ਼ਾਂ ਦੇ ਸੰਪਰਕ ’ਚ ਆਉਂਦਾ ਹੈ ਤਾਂ ਉਸ ਨੂੰ ਇਕਾਂਤਵਾਸ ਕੀਤਾ ਜਾਵੇਗਾ।
ਸਪੈਸ਼ਲ ਓ. ਟੀ. ਦਾ ਬੰਦੋਬਸਤ
ਗਾਇਨੀ ਮਹਿਕਮੇ ’ਚ ਪਾਜ਼ੇਟਿਵ ਮਰੀਜ਼ਾਂ ਲਈ ਵੱਖ ਤੋਂ ਓ. ਟੀ. ਵੀ ਬਣਾਇਆ ਗਿਆ ਹੈ, ਜਿੱਥੇ ਸਿਰਫ ਕੋਰੋਨਾ ਪਾਜ਼ੇਟਿਵ ਔਰਤਾਂ ਦੀ ਡਲਿਵਰੀ ਹੀ ਹੋ ਰਹੀ ਹੈ। ਹਸਪਤਾਲ ’ਚ ਇੰਫੈਕਸ਼ਨ ਨੂੰ ਕੰਟਰੋਲ ਕਰਨ ਨੂੰ ਲੈ ਕੇ ਇਹ ਇੱਕ ਵੱਡਾ ਕਦਮ ਹੈ।
ਰੋਜ਼ਾਨਾ ਹੋ ਰਹੀਆਂ ਹਨ 8 ਡਲਿਵਰੀਜ਼
ਡਾ. ਸਹਿਗਲ ਕਹਿੰਦੀ ਹੈ ਕਿ ਤਾਲਾਬੰਦੀ ਤੋਂ ਲੈ ਕੇ ਹੁਣ ਤੱਕ ਡਲਿਵਰੀ ਦੇ ਕੇਸ ਹਸਪਤਾਲ ’ਚ ਅੱਧੇ ਰਹਿ ਗਏ ਹਨ। ਚੰਡੀਗੜ੍ਹ ਤੋਂ ਪਹਿਲਾਂ ਵੀ ਇੰਨੇ ਕੇਸ ਨਹੀਂ ਆਉਂਦੇ ਸਨ। ਰੈਫਰਲ ਕੇਸ ਸਾਡੇ ਇੱਥੇ ਜ਼ਿਆਦਾ ਆਉਂਦੇ ਹਨ, ਜੋ ਕਿ ਫਿਲਹਾਲ ਬੰਦ ਹਨ, ਪਰ ਐਮਰਜੈਂਸੀ ਕੇਸ ਪੰਜਾਬ, ਹਿਮਾਚਲ ਅਤੇ ਹਰਿਆਣਾ ਤੋਂ ਆ ਰਹੇ ਹਨ। ਜੀ. ਐੱਮ. ਸੀ.ਐੱਚ. ’ਚ ਰੋਜ਼ਾਨਾ 8 ਔਰਤਾਂ ਦੀ ਡਲਿਵਰੀ ਹੋ ਰਹੀ ਹੈ। ਲੇਬਰ ਰੂਮ ’ਚ 6 ਬੈੱਡ ਹਨ, ਪਹਿਲਾਂ ਇਸ ਬੈੱਡ ’ਤੇ ਡਬਲ ਮਰੀਜ਼ ਕਰ ਲਿਆ ਕਰਦੇ ਸਨ, ਜੋ ਕਿ ਇਨੀਂ ਦਿਨੀਂ ਬੰਦ ਹੈ।


Babita

Content Editor

Related News