60 ਫੁੱਟ ਡੂੰਘੇ ਬੋਰਵੈੱਲ ''ਚੋਂ ਬਾਹਰ ਕੱਢਿਆ ਗਿਆ ਸੁਰੇਸ਼ ਯਾਦਵ, ਨਹੀਂ ਬਚਾਈ ਜਾ ਸਕੀ ਜਾਨ

Monday, Aug 14, 2023 - 06:49 PM (IST)

ਜਲੰਧਰ (ਵੈੱਬ ਡੈਸਕ, ਸਾਹਨੀ)- ਕਰਤਾਰਪੁਰ ਨੇੜੇ ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸ ਵੇਅ 'ਤੇ ਕੰਮ ਦੌਰਾਨ ਸ਼ਨੀਵਾਰ ਤੋਂ ਕਰੀਬ 60 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਸੁਰੇਸ਼ ਯਾਦਵ ਨੂੰ ਆਖਿਰਕਾਰ ਕੱਢ ਹੀ ਲਿਆ ਗਿਆ ਹੈ। ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਸਨ। ਸੁਰੇਸ਼ ਯਾਦਵ ਦੀ ਹਾਲਤ ਵੇਖ ਕੇ ਲੱਗ ਰਿਹਾ ਹੈ ਕਿ ਸੁਰੇਸ਼ ਯਾਦਵ ਜ਼ਿੰਦਗੀ ਦੀ ਜੰਗ ਹਾਰ ਚੁੱਕਾ ਹੈ। ਦੱਸ ਦਈਏ ਕਿ ਬਸਰਾਮਪੁਰ 'ਚ ਐੱਨ. ਡੀ. ਆਰ. ਐੱਫ਼ ਦੀ ਟੀਮ ਦਾ ਬਚਾਅ ਕਾਰਜ ਕਰੀਬ 45 ਘੰਟਿਆਂ ਤੋਂ ਜਾਰੀ ਸੀ ਪਰ ਹੁਣ ਤੱਕ ਸੁਰੇਸ਼ ਯਾਦਵ ਨੂੰ ਬਾਹਰ ਕੱਢ ਲਿਆ ਹੈ। ਬਾਹਰ ਕੱਢਣ ਮਗਰੋਂ ਸੁਰੇਸ਼ ਯਾਦਵ ਨੂੰ ਨੈਸ਼ਨਲ ਹਾਈਵੇਅ ਅਥਾਰਿਟੀ ਅਤੇ ਐੱਨ. ਡੀ. ਆਰ. ਐੱਫ਼. ਦੀ ਟੀਮ ਦੀ ਟੀਮ ਵੱਲੋਂ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। 
PunjabKesari

ਜਾਣੋ ਕੌਣ ਹੈ ਬੋਰਵੈੱਲ 'ਚ ਡਿੱਗਿਆ ਵਿਅਕਤੀ 
ਕੰਮ ਦੌਰਾਨ ਬੋਰਵੈੱਲ 'ਚ ਡਿੱਗੇ ਮਕੈਨਿਕ ਦਾ ਨਾਮ ਸੁਰੇਸ਼ ਯਾਦਵ ਹੈ। ਸੁਰੇਸ਼ (55) ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ। ਬਚਾਅ ਕਾਰਜਾਂ ਵਿੱਚ ਸਭ ਤੋਂ ਵੱਡੀ ਦਿੱਕਤ ਇਸ ਦੇ ਨਾਲ ਬਣੇ ਛੱਪੜ ਕਾਰਨ ਆਈ ਸੀ। ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਨੇ 50 ਫੁੱਟ ਤੱਕ ਖੁਦਾਈ ਕੀਤੀ ਸੀ ਪਰ ਛੱਪੜ ਹੋਣ ਦੇ ਚਲਦਿਆਂ ਉਸ ਦੇ ਬਾਅਦ ਦੀ ਮਿੱਟੀ ਬਹੁਤ ਨਰਮ ਸੀ ਅਤੇ ਖੁਦਾਈ ਦੌਰਾਨ ਵਾਰ-ਵਾਰ ਮਿੱਟੀ ਖਿਸਕ ਰਹੀ ਸੀ।
ਇਹ ਵੀ ਪੜ੍ਹੋ-ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਜਲੰਧਰ 'ਚ ਬੰਦ ਰਹਿਣਗੇ ਇਹ ਰਸਤੇ, ਟ੍ਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

PunjabKesari

5 ਜੇ. ਸੀ. ਬੀ. ਮਸ਼ੀਨਾਂ ਨਾਲ ਲਗਾਤਾਰ ਕੱਢੀ ਗਈ ਸੀ ਮਿੱਟੀ
ਮੌਕੇ 'ਤੇ 5 ਜੇ. ਸੀ. ਬੀ. ਮਸ਼ੀਨਾਂ ਲਗਾਤਾਰ ਮਿੱਟੀ ਕੱਢ ਰਹੀਆਂ ਸਨ। ਹੁਣ ਤੱਕ ਇਥੋਂ 120 ਮਿੱਟੀ ਦੇ ਟਿੱਪਰ ਕੱਢੇ ਜਾ ਚੁੱਕੇ ਹਨ। ਨੈਸ਼ਨਲ ਹਾਈਵੇਅ ਇੰਡੀਆ ਅਥਾਰਿਟੀ ਅਤੇ ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ ਪਰ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਲੱਗਦਾ ਸੀ ਕਿ ਬਚਾਅ ਟੀਮ ਨੂੰ ਸੁਰੇਸ਼ ਤੱਕ ਪਹੁੰਚਣ 'ਚ ਕਈ ਘੰਟੇ ਹੋਰ ਲੱਗ ਸਕਦੇ ਸਨ ਪਰ ਹੁਣ ਟੀਮ ਵੱਲੋਂ ਉਸ ਨੂੰ ਬਾਹਰ ਕੱਢ ਲਿਆ ਗਿਆ ਹੈ। 

PunjabKesari
ਜਲੰਧਰ ਦੇ ਏ. ਡੀ. ਸੀ. ਜਸਵੀਰ ਸਿੰਘ ਨੇ ਦੱਸਿਆ ਕਿ ਸੁਰੇਸ਼ ਨੂੰ ਬੋਰਵੈੱਲ ਵਿਚ ਡਿੱਗੇ ਹੋਏ ਕਰੀਬ 45 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸੀ। ਬਚਾਅ ਕਾਰਜ ਲਗਾਤਾਰ ਜਾਰੀ ਹੈ। ਹਾਲਾਂਕਿ 50 ਫੁੱਟ ਤੋਂ ਵੱਧ ਖੁਦਾਈ ਕਰਨ ਤੋਂ ਬਾਅਦ ਮਿੱਟੀ ਬਹੁਤ ਨਰਮ ਸੀ। ਐਤਵਾਰ ਰਾਤ ਨੂੰ ਇਥੇ ਫਿਰ ਤੋਂ ਮਿੱਟੀ ਖਿਸਕ ਗਈ ਸੀ। ਇਸ ਤੋਂ ਬਾਅਦ ਸੋਮਵਾਰ ਸਵੇਰੇ ਵੀ ਦੋ ਵਾਰ ਮਿੱਟੀ ਖਿਸਕ ਗਈ। ਇਸ ਕਾਰਨ ਜ਼ਿਆਦਾ ਸਮਾਂ ਲੱਗ ਰਿਹਾ ਸੀ।

PunjabKesari
ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਪ੍ਰਾਜੈਕਟ ਤਹਿਤ ਕਰਤਾਰਪੁਰ ਨੇੜੇ ਪਿੰਡ ਬਸਰਾਮਪੁਰ ਵਿਖੇ ਸੜਕ 'ਤੇ ਫਲਾਈਓਵਰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਸ਼ਨੀਵਾਰ ਨੂੰ ਆਰ-1500 ਮਸ਼ੀਨ ਨਾਲ ਜ਼ਮੀਨ ਵਿਚ ਬੋਰ ਕੀਤਾ ਜਾ ਰਿਹਾ ਸੀ ਕਿ ਅਚਾਨਕ ਮਸ਼ੀਨ ਖ਼ਰਾਬ ਹੋ ਗਈ। ਮਸ਼ੀਨ ਠੀਕ ਕਰਨ ਲਈ ਇੰਜੀਨੀਅਰ ਪਵਨ ਅਤੇ ਸੁਰੇਸ਼ ਨੂੰ ਦਿੱਲੀ ਤੋਂ ਬੁਲਾਇਆ ਗਿਆ ਸੀ। ਦੋਵੇਂ ਸ਼ਨੀਵਾਰ ਸ਼ਾਮ 7 ਵਜੇ ਆਕਸੀਜਨ ਸਿਲੰਡਰ ਅਤੇ ਹੋਰ ਜ਼ਰੂਰੀ ਉਪਕਰਨ ਲੈ ਕੇ ਬੋਰਵੈੱਲ 'ਚ ਉਤਰੇ ਸਨ। ਉਸੇ ਸਮੇਂ ਅਚਾਨਕ ਮਿੱਟੀ ਡਿੱਗ ਗਈ ਅਤੇ ਸੁਰੇਸ਼ ਬੋਰਵੈੱਲ ਵਿੱਚ ਫਸ ਗਿਆ।

 

ਜਦੋਂ ਪਵਨ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਸੇਫਟੀ ਬੈਲਟ ਟੁੱਟ ਗਈ। ਇਸ 'ਤੇ ਪਵਨ ਉੱਪਰ ਆ ਗਿਆ ਪਰ ਸੁਰੇਸ਼ ਅੰਦਰ ਹੀ ਫਸ ਗਿਆ। ਇਸ ਤੋਂ ਬਾਅਦ ਬੋਰਵੈੱਲ 'ਚ ਮਿੱਟੀ ਫਿਰ ਤੋਂ ਖਿਸਕ ਗਈ। ਜ਼ਿਲ੍ਹਾ ਪ੍ਰਸ਼ਾਸਨ ਨੇ ਮਕੈਨਿਕ ਦੇ ਬੋਰਵੈੱਲ 'ਚ ਫਸੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕੀਤਾ ਸੀ। ਐੱਨ. ਡੀ. ਆਰ. ਐੱਫ਼. ਟੀਮਾਂ ਵੱਲੋਂ ਉਸ ਨੂੰ ਅੱਜ ਬਾਹਰ ਤਾਂ ਕੱਢ ਲਿਆ ਗਿਆ ਪਰ ਸੁਰੇਸ਼ ਯਾਦਵ ਜ਼ਿੰਦਗੀ ਦੀ ਜੰਗ ਹਾਰ ਚੁੱਕਾ ਸੀ ਅਤੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ।  

ਭਰਾ ਨੇ ਕਿਹਾ-ਤਕਨੀਕੀ ਮਾਹਿਰ ਨਹੀਂ, ਕਿਸਾਨ ਸੀ
ਸੁਰੇਸ਼ ਦੇ ਛੋਟੇ ਭਰਾ ਸਤਿਆਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਐਤਵਾਰ ਸਵੇਰੇ ਮਿਲੀ, ਜਿਸ ਤੋਂ ਬਾਅਦ ਉਹ ਤੁਰੰਤ ਜਲੰਧਰ ਪੁੱਜੇ। ਐਕਸਪ੍ਰੈੱਸ ਵੇਅ 'ਤੇ ਕੰਮ ਕਰ ਰਹੀ ਕੰਪਨੀ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਸਤਿਆਵਾਨ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਐਕਸਪ੍ਰੈਸ ਵੇਅ ਦਾ ਕੰਮ ਕਰਨ ਵਾਲੀ ਕੰਪਨੀ ਦੇ ਅਧਿਕਾਰੀ ਸੁਰੇਸ਼ ਨੂੰ ਤਕਨੀਕੀ ਮਾਹਿਰ ਦੱਸ ਰਹੇ ਹਨ ਜਦਕਿ ਉਹ ਪਿੰਡ ਵਿੱਚ ਖੇਤੀ ਕਰਦਾ ਸੀ। ਉਹ ਕੰਮ ਕਰਨ ਲਈ ਹੀ ਜਲੰਧਰ ਆਇਆ ਸੀ। ਉਸ ਨੂੰ ਮਸ਼ੀਨਾਂ ਦੀ ਮੁਰੰਮਤ ਜਾਂ ਹੋਰ ਕਿਸੇ ਚੀਜ਼ ਦਾ ਕੋਈ ਤਕਨੀਕੀ ਗਿਆਨ ਨਹੀਂ ਸੀ।

PunjabKesari

ਟੀਮ ਨੂੰ ਬਦਲਣੀ ਪਈ ਰਣਨੀਤੀ
ਬਚਾਅ ਸਥਾਨ ਦੇ ਨਾਲ ਹੀ ਪੁਰਾਣਾ ਛੱਪੜ ਹੋਣ ਕਾਰਨ ਐੱਨ. ਡੀ. ਆਰ. ਐੱਫ਼. ਟੀਮ ਨੂੰ ਵਾਰ-ਵਾਰ ਆਪਣੀ ਰਣਨੀਤੀ ਬਦਲਣੀ ਪੈ ਰਹੀ ਹੈ। ਇਸ ਤੋਂ ਪਹਿਲਾਂ ਐਤਵਾਰ ਦੇਰ ਰਾਤ ਐੱਨ. ਡੀ. ਆਰ. ਐੱਫ਼. ਦੀ ਟੀਮ ਦੇ ਸੁਰੇਸ਼ ਦੇ ਕੋਲ ਪਹੁੰਚਣ ਦੀ ਖਬਰ ਸੀ। ਇਸ ਤੋਂ ਬਾਅਦ ਮੌਕੇ 'ਤੇ ਐਂਬੂਲੈਂਸ ਆਦਿ ਵੀ ਤਿਆਰ ਕੀਤੀ ਗਈ ਪਰ ਟੀਮ ਸੁਰੇਸ਼ ਤੱਕ ਨਹੀਂ ਪਹੁੰਚ ਸਕੀ ਸੀ। ਸਖ਼ਤ ਮੁਸ਼ੱਕਤ ਤੋਂ ਬਾਅਦ ਐੱਨ. ਡੀ. ਆਰ. ਐੱਫ਼. ਦੀ ਟੀਮ ਨੇ ਉਸ ਨੂੰ ਬੋਰਵੈੱਲ ਵਿਚੋਂ ਬਾਹਰ ਕੱਢ ਲਿਆ ਗਿਆ ਹੈ ਪਰ ਸੁਰੇਸ਼ ਜ਼ਿੰਦਗੀ ਦੀ ਜੰਗ ਹਾਰ ਚੁੱਕਾ ਸੀ। 

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News