ਸਾਬਕਾ DGP ਅਰੋੜਾ ਨੇ ਸੰਭਾਲਿਆ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਮੁਖੀ ਦਾ ਅਹੁਦਾ
Thursday, Jul 11, 2019 - 10:48 PM (IST)

ਚੰਡੀਗੜ੍ਹ,(ਸ਼ਰਮਾ): ਪੰਜਾਬ ਸਰਕਾਰ ਵਲੋਂ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਨਵ-ਨਿਯੁਕਤ ਮੁਖੀ ਸਾਬਕਾ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਅੱਜ ਰੈੱਡ ਕਰਾਸ ਭਵਨ ਸੈਕਟਰ 16 ਵਿਖੇ ਸਥਿਤ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਦਫਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ। ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਅਰੋੜਾ ਤੋਂ ਇਲਾਵਾ ਅੱਜ ਸੂਚਨਾ ਕਮਿਸ਼ਨਰ ਅਸਿਤ ਜੌਲੀ ਨੇ ਵੀ ਆਪਣਾ ਅਹੁਦਾ ਸੰਭਾਲ ਲਿਆ। ਇਥੇ ਇਹ ਦੱਸਣਯੋਗ ਹੈ ਕਿ ਗਵਰਨਰ ਪੰਜਾਬ ਵੀ. ਪੀ. ਸਿੰਘ ਬਦਨੌਰ ਨੇ ਬੁੱਧਵਾਰ ਨੂੰ ਸੁਰੇਸ਼ ਅਰੋੜਾ ਅਤੇ ਅਸਿਤ ਜੌਲੀ ਨੂੰ ਸਹੁੰ ਚੁਕਾਈ ਗਈ ਸੀ।