ਪੰਜਾਬ 'ਚ ਗੈਸ ਸਿਲੰਡਰਾਂ ਦੀ ਸਪਲਾਈ ਹੋਵੇਗੀ ਠੱਪ! ਡੀਲਰਾਂ ਨੇ ਦਿੱਤੀ ਵੱਡੀ ਚਿਤਾਵਨੀ

Monday, Mar 10, 2025 - 01:32 PM (IST)

ਪੰਜਾਬ 'ਚ ਗੈਸ ਸਿਲੰਡਰਾਂ ਦੀ ਸਪਲਾਈ ਹੋਵੇਗੀ ਠੱਪ! ਡੀਲਰਾਂ ਨੇ ਦਿੱਤੀ ਵੱਡੀ ਚਿਤਾਵਨੀ

ਜਗਰਾਓਂ (ਵੈੱਬ ਡੈਸਕ, ਮਾਲਵਾ) : ਘਰੇਲੂ ਐੱਲ. ਪੀ. ਜੀ. ਗੈਸ ਖ਼ਪਤਕਾਰਾਂ ਲਈ ਅਹਿਮ ਖ਼ਬਰ ਹੈ। ਦਰਅਸਲ ਜਗਰਾਓਂ 'ਚ ਗੈਸ ਸਿਲੰਡਰਾਂ ਦੀ ਸਪਲਾਈ ਠੱਪ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਜਗਰਾਓਂ ਦੇ ਪੇਂਡੂ ਇਲਾਕੇ 'ਚ ਲੁਟੇਰਿਆਂ ਵਲੋਂ ਗੈਸ ਏਜੰਸੀ ਦੇ ਡਲਿਵਰੀ ਮੈਨ ਨਾਲ ਕੀਤੀ ਗਈ ਲੁੱਟ-ਖੋਹ ਦੀ ਵਾਰਦਾਤ ਦੇ ਵਿਰੋਧ 'ਚ ਡੀਲਰ ਭਾਈਚਾਰੇ ਨੇ ਅਜਿਹੀਆਂ ਵਾਰਦਾਤਾਂ ਦੇ ਖ਼ਿਲਾਫ਼ ਇਲਾਕੇ 'ਚ ਗੈਸ ਸਿਲੰਡਰਾਂ ਦੀ ਡਲਿਵਰੀ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਚੜ੍ਹਦੀ ਸਵੇਰ ਗੂੰਜੀਆਂ ਮੌਤ ਦੀਆਂ ਚੀਕਾਂ, ਟੂਰਿੱਸਟ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ

ਇਸ ਬਾਰੇ ਬੀ. ਕੇ. ਗੈਸ ਏਜੰਸੀ ਦੇ ਮਾਲਕ ਡਾ. ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਜਗਰਾਓਂ 'ਚ 5 ਗੈਸ ਏਜੰਸੀਆਂ ਵਲੋਂ ਇਕੱਠੇ ਹੋ ਕੇ ਐੱਸ. ਐੱਸ. ਪੀ. ਨੂੰ ਮੰਗ ਪੱਤਰ ਦਿੱਤੀ ਜਾਣਾ ਹੈ। ਉਨ੍ਹਾਂ ਦੀ ਮੰਗ ਹੈ ਕਿ ਗੈਸ ਏਜੰਸੀਆਂ ਦੇ ਕਰਿੰਦਿਆਂ, ਸਿਲੰਡਰ ਦੀ ਡਲਿਵਰੀ ਦੇਣ ਵਾਲਿਆਂ ਨਾਲ ਹੋ ਰਹੀਆਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਨਾ ਗਿਆ ਤਾਂ ਉਨ੍ਹਾਂ ਵਲੋਂ ਗੈਸ ਸਿਲੰਡਰਾਂ ਦੀ ਹੋਮ ਡਲਿਵਰੀ ਬੰਦ ਕਰ ਦਿੱਤੀ ਜਾਵੇਗੀ ਅਤੇ ਇਸ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕ ਹੋ ਜਾਣ Alert, 15 ਮਾਰਚ ਤੱਕ ਲੱਗੀਆਂ ਸਖ਼ਤ ਪਾਬੰਦੀਆਂ
ਲੁਧਿਆਣਾ 'ਚ ਵੀ ਹੋਈ ਲੁੱਟ
ਦਿਨ-ਦਿਹਾੜੇ ਕੈਲਾਸ਼ ਇੰਟਰਪ੍ਰਾਈਜ਼ਿਜ਼ ਗੈਸ ਏਜੰਸੀ ਦੇ ਡਲਿਵਰੀਮੈਨ ਨਾਲ ਵੀ ਮੋਟਰਸਾਈਕਲ ਸਵਾਰ 2 ਲੁਟੇਰਿਆਂ ਵਲੋਂ ਲੁਧਿਆਣਾ ਜਲੰਧਰ ਹਾਈਵੇ ’ਤੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ 31 ਹਜ਼ਾਰ ਰੁਪਏ ਦੀ ਲੁੱਟ ਕੀਤੀ ਗਈ। ਇਸ ਵਾਰਦਾਤ ਤੋਂ ਬਾਅਦ ਗੈਸ ਏਜੰਸੀਆਂ ਦੇ ਡੀਲਰਾਂ ਅਤੇ ਕਰਿੰਦਿਆਂ ’ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News