ਬੱਚਿਆਂ ਨੂੰ ਸਹੀ ਸਾਈਜ਼ ਦੀ ਵਰਦੀ ਮਿਲਣ ਤੱਕ ਸਪਲਾਇਰ ਨੂੰ ਨਹੀਂ ਹੋਵੇਗੀ ਪੇਮੈਂਟ
Tuesday, Apr 30, 2019 - 03:35 PM (IST)
ਲੁਧਿਆਣਾ (ਵਿੱਕੀ) : ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਅਭਿਆਨ ਦੇ ਤਹਿਤ ਵੰਡੀਆਂ ਗਈਆਂ ਵਰਦੀਆਂ ਦਾ ਸਾਈਜ਼ ਛੋਟਾ ਹੋਣ ਦੇ ਸਾਹਮਣੇ ਆ ਰਹੇ ਮਾਮਲਿਆਂ ਤੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਰਾਜ਼ ਹਨ। ਇਹੀ ਕਾਰਨ ਹੈ ਕਿ ਸੋਮਵਾਰ ਨੂੰ ਵੀ ਵੱਖ-ਵੱਖ ਯੂਨੀਅਨਾਂ ਦੇ ਨਾਲ ਮੀਟਿੰਗ ਦੌਰਾਨ ਜਦੋਂ ਇਹ ਮਾਮਲਾ ਉੱਠਿਆ ਤਾਂ ਸੈਕਟਰੀ ਨੇ ਸਾਫ ਕਿਹਾ ਕਿ ਜਦ ਤੱਕ ਸਕੂਲਾਂ 'ਚ ਹਰੇਕ ਬੱਚੇ ਨੂੰ ਉਸ ਦੇ ਸਹੀ ਸਾਈਜ਼ ਦੀ ਵਰਦੀ ਨਹੀਂ ਮਿਲਦੀ, ਤਦ ਤੱਕ ਸਪਲਾਇਰ ਨੂੰ ਪੇਮੈਂਟ ਨਹੀਂ ਕੀਤੀ ਜਾਵੇਗੀ।
ਇਹ ਹੀ ਨਹੀਂ ਉਨ੍ਹਾਂ ਨੇ ਮੌਕੇ 'ਤੇ ਹੀ ਮੌਜੂਦ ਡੀ. ਈ. ਓਜ਼ ਐਲੀਮੈਂਟਰੀ ਬਲਵੀਰ ਸਿੰਘ ਅਤੇ ਡਿਪਟੀ ਡੀ. ਈ. ਓ. ਕੁਲਦੀਪ ਸਿੰਘ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਸਕੂਲਾਂ 'ਚ ਇਸ ਤਰ੍ਹਾਂ ਦੇ ਵਿਦਿਆਰਥੀਆਂ ਦੀ ਡਿਟੇਲ ਮੰਗਵਾਈ ਜਾਵੇ, ਜਿਨ੍ਹਾਂ ਨੂੰ ਹੁਣ ਤੱਕ ਉਨ੍ਹਾਂ ਦੇ ਸਹੀ ਸਾਈਜ਼ ਦੀ ਵਰਦੀ ਨਹੀਂ ਮਿਲੀ। ਸੈਕਟਰੀ ਨੇ ਕਿਹਾ ਕਿ ਉਨ੍ਹਾਂ ਨੇ ਰਾਜ ਭਰ ਦੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਵਰਦੀਆਂ ਸਪਲਾਈ ਕਰਨ ਵਾਲੇ ਸਪਲਾਇਰ ਨਾਲ ਗੱਲ ਕਰਕੇ ਉਨ੍ਹਾਂ ਵਿਦਿਆਰਥੀਆਂ ਦੀ ਸ਼ਿਕਾਇਤ ਨੂੰ ਦੂਰ ਕੀਤਾ ਜਾਵੇ, ਜਿਨ੍ਹਾਂ ਨੂੰ ਉਨ੍ਹਾਂ ਦੇ ਸਹੀ ਸਾਈਜ਼ ਦੀ ਵਰਦੀ ਨਹੀਂ ਮਿਲੀ ਜਾਂ ਇਸ ਬਾਰੇ 'ਚ ਕੋਈ ਹੋਰ ਪਰੇਸ਼ਾਨੀ ਹੈ।