ਇਨ੍ਹਾਂ 5 ਕਾਰਨਾਂ ਕਰਕੇ ਗੁਰਦਾਸਪੁਰ ਦੀ ਲੜਾਈ ਫਤਿਹ ਕਰਨਗੇ ਸੰਨੀ ਦਿਓਲ
Tuesday, Apr 23, 2019 - 09:38 PM (IST)
ਗੁਰਦਾਸਪੁਰ (ਬਿਊਰੋ)- ਭਾਰਤੀ ਜਨਤਾ ਪਾਰਟੀ ਵਲੋਂ ਗੁਰਦਾਸਪੁਰ ਸੀਟ ਤੋਂ ਮੈਦਾਨ ਵਿਚ ਉਤਾਰੇ ਗਏ ਸੰਨੀ ਦਿਓਲ ਲਈ ਗੁਰਦਾਸਪੁਰ ਵਿਚ ਜਿੱਤ ਦਾ ਇਕ ਬਿਹਤਰ ਹੋ ਸਕਦਾ ਹੈ। ਇਸ ਦੇ ਆਪਣੇ ਕਈ ਸਿਆਸੀ ਕਾਰਨ ਹਨ। ਜਿਨ੍ਹਾਂ ਦੇ ਚਲਦਿਆਂ ਸੰਨੀ ਦਿਓਲ ਜਾਖੜ ਨੂੰ ਚੋਣ ਮੈਦਾਨ ਵਿਚ ਮਾਤ ਦੇ ਸਕਦੇ ਹਨ।
1. ਗੁਰਦਾਸਪੁਰ ਦੀ ਇਹ ਸੀਟ ਪਾਕਿਸਤਾਨ ਦੇ ਬਾਰਡਰ ਦੇ ਨਾਲ ਨਾਲ ਜੰਮੂ ਕਸ਼ਮੀਰ ਦੇ ਨਾਲ ਵੀ ਲੱਗਦੀ ਹੈ, ਲਿਹਾਜ਼ਾ ਭਾਰਤ ਵਲੋਂ ਪਾਕਿਸਤਾਨ ਖਿਲਾਫ ਕੀਤੀ ਗਈ ਸਰਜੀਕਲ ਸਟ੍ਰਾਈਕ ਦਾ ਇਸ ਇਲਾਕੇ ਵਿਚ ਚੰਗਾ ਅਸਰ ਹੈ। ਜਿਸ ਦਾ ਫਾਇਦਾ ਸੰਨੀ ਦਿਓਲ ਨੂੰ ਹੋ ਸਕਦਾ ਹੈ।
2. ਹਾਲਾਂਕਿ 2017 ਦੀ ਜ਼ਿਮੀ ਚੋਣ ਵਿਚ ਇਸ ਸੀਟ 'ਤੇ ਕਾਂਗਰਸ ਦਾ ਉਮੀਦਵਾਰ ਸੁਨੀਲ ਜਾਖੜ ਜੇਤੂ ਰਹੇ ਸਨ ਪਰ ਲੋਕ ਸਭਾ ਦੀ ਆਮ ਚੋਣ ਦੇ ਦੌਰਾਨ ਪਿਛਲੀ ਵਾਰ ਵੀ ਗੁਰਦਾਸਪੁਰ ਵੋਟਰਾਂ ਨੇ ਇਹ ਸੀਟ ਭਾਜਪਾ ਦੀ ਝੋਲੀ ਪਾਈ ਸੀ ਅਤੇ ਫਿਲਮੀ ਸਟਾਰ ਵਿਨੋਦ ਖੰਨਾ ਇਸ ਸੀਟ ਤੋਂ ਜੇਤੂ ਰਹੇ ਸਨ। ਵਿਨੋਦ ਖੰਨਾ ਨੂੰ ਇਸ ਸੀਟ 'ਤੇ ੪੮੨੨੫੫ ਵੋਟਾਂ ਹਾਸਲ ਹੋਈਆਂ ਸਨ ਅਤੇ ਉਨ੍ਹਾਂ ਦੇ ਮੁਕਾਬਲੇ ਵੀ ਉਸ ਵੇਲੇ ਕਾਂਗਰਸ ਦੇ ਹੈਵੀ ਵੇਟ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਸਨ। ਬਾਜਵਾ ਇਸ ਸੀਟ 'ਤੇ 2009 ਦੀ ਚੋਣ ਵੀ ਜਿੱਤ ਚੁੱਕੇ ਸਨ ਅਤੇ ਚੋਣਾਂ ਦੌਰਾਨ ਜਾਖੜ ਦੀ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰ੍ਰਧਨ ਸਨ। ਪਰ ਇਸ ਦੇ ਬਾਵਜੂਦ ਬਾਜਵਾ ੩੪੬੧੯੦ ਵੋਟਾਂ ਹਾਸਲ ਕਰਕੇ ੧੩੬੦੬੫ ਵੋਟਾਂ ਦੇ ਵੱਡੇ ਫਰਕ ਨਾਲ ਹਾਰ ਗਏ ਸਨ।
3. ਗੁਰਦਾਸਪੁਰ ਦਾ ਹਲਕਾ ਪਿਛਲੇ ਲੰਬੇ ਸਮੇਂ ਤੋਂ ਬਾਹਰੀ ਉਮੀਦਵਾਰ ਨੂੰ ਸੰਸਦ ਵਿਚ ਭੇਜਦਾ ਰਿਹਾ ਹੈ ਅਤੇ ਫਿਲਮੀ ਸਿਤਾਰਿਆਂ ਦੇ ਪ੍ਰਤੀ ਇਸ ਹਲਕੇ ਦੀ ਖਿੱਚ ਜ਼ਿਆਦਾ ਰਹੀ ਹੈ। ਇਸੇ ਦੇ ਚਲਦਿਆਂ ਵਿਨੋਦ ਖੰਨਾ ਇਸ ਸੀਟ ਤੋਂ ਲਗਾਤਾਰ ਚੋਣ ਜਿੱਤਦੇ ਰਹੇ ਹਨ। ਇਹ ਤੱਥ ਵੀ ਸੰਨੀ ਦਿਓਲ ਦੇ ਪੱਖ ਵਿਚ ਜਾ ਸਕਦਾ ਹੈ।
4. ਗੁਰਦਾਸਪੁਰ ਵਿਚ ਕਵਿਤਾ ਖੰਨਾ ਅਤੇ ਸਵਰਣ ਸਿਲਾਰਿਆ ਦੇ ਵਿਚਾਲੇ ਟਿਕਟ ਦੀ ਲੜਾਈ ਚੱਲ ਰਹੀ ਸੀ ਜੇਕਰ ਦੋਵਾਂ ਵਿਚੋਂ ਕਿਸੇ ਇਕ ਨੂੰ ਟਿਕਟ ਮਿਲਦਾ ਤਾਂ ਪਾਰਟੀ ਵਿਚ ਫੁੱਟ ਪੈ ਸਕਦੀ ਸੀ ਜਦਕਿ ਹਾਈਕਮਾਨ ਨੇ ਸੰਨੀ ਦਿਓਲ ਨੂੰ ਮੈਦਾਨ ਵਿਚ ਉਤਾਰ ਕੇ ਇਸ ਧੜੇਬੰਦੀ ਨੂੰ ਖਤਮ ਕਰਨ ਦਾ ਕੰਮ ਕੀਤਾ ਹੈ, ਇਸ ਦਾ ਲਾਭ ਵੀ ਸੰਨੀ ਦਿਓਲ ਨੂੰ ਮਿਲ ਸਕਦਾ ਹੈ।
5. ਸੰਨੀ ਦਿਓਲ ਦੇ ਮੈਦਾਨ ਵਿਚ ਉਤਰਨ ਤੋਂ ਬਾਅਦ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੀ ਇਸ ਸੀਟ 'ਤੇ ਹੁਣ ਗੰਭੀਰਤਾ ਨਾਲ ਜ਼ੋਰ ਲਗਾਏਗੀ ਅਤੇ ਭਾਜਪਾ ਦੇ ਵੱਡੇ ਆਗੂ ਇਸ ਸੀਟ 'ਤੇ ਸੰਨੀ ਲਈ ਪ੍ਰਚਾਰ ਕਰਨ ਆ ਸਕਦੇ ਹਨ, ਇਸ ਦਾ ਫਾਇਦਾ ਵੀ ਸੰਨੀ ਦਿਓਲ ਨੂੰ ਮਿਲਣਾ ਲਾਜ਼ਮੀ ਹੈ।