ਸੁਨੀਲ ਜਾਖੜ ਨੇ ਭਾਜਪਾ ’ਤੇ ਕੱਸਿਆ ਤੰਜ, PM ਮੋਦੀ ਨੂੰ ਲੈ ਕੇ ਆਖੀਆਂ ਇਹ ਗੱਲਾਂ
Monday, Feb 14, 2022 - 02:10 PM (IST)
ਹੁਸ਼ਿਆਰਪੁਰ (ਵੈੱਬ ਡੈਸਕ) - ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੰਮ੍ਰਿਤਸਰ ਪਹੁੰਚੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਅਗਵਾਈ ’ਚ ਲੋਕਾਂ ਨੂੰ ਸੰਬੋਧਨ ਕੀਤਾ। ਜਾਖੜ ਨੇ ਆਪਣੇ ਸੰਬੋਧਨ ’ਚ ਸ਼੍ਰੋਮਣੀ ਅਕਾਲੀ ਦਲ, ਭਾਜਪਾ ’ਤੇ ਤਿੱਖੇ ਹਮਲੇ ਕੀਤੇ। ਸੁਨੀਲ ਜਾਖੜ ਨੇ ਕਿਹਾ ਹੈ ਕਿ ਇਹ ਪਾਰਟੀਆਂ ਅੰਦਰਖਾਤੇ ਰਲੀਆਂ ਮਿਲੀਆਂ ਹੋਈਆਂ ਹਨ। ਲੋਕ ਇਸ ਵਾਰ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣ ਜਾਂ ਕੇਜਰੀਵਾਲ ਨੂੰ ਪਰ ਇਹ ਵੋਟ ਭਾਜਪਾ ਨੂੰ ਹੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਕੁੱਤੇ ਦੇ ਮੂੰਹ ’ਚੋਂ ਮਿਲੀ ਨਵਜੰਮੇ ਬੱਚੇ ਦੀ ਵੱਢੀ ਹੋਈ ਲਾਸ਼
ਸੁਨੀਲ ਜਾਖੜ ਨੇ ਕਿਹਾ ਕਿ ਅੱਜ 14 ਫਰਵਰੀ ਹੈ। ਅੱਜ ਦੇ ਦਿਨ ਭਾਜਪਾ ਵਾਲੇ ਵੈਲੇਟਾਇਨ ਡੇਅ ਦਾ ਨਾਮ ਲੈਣਗੇ। ਅੱਜ ਦੇ ਦਿਨ ਹੀ ਸੀ.ਆਰ.ਪੀ ਦੇ ਜਵਾਨਾਂ ਨੇ ਦੇਸ਼ ਲਈ ਸ਼ਹਾਦਤ ਦਿੱਤੀ ਸੀ, ਜਿਸ ਦਾ ਜ਼ਿੰਮੇਵਾਰ ਕੌਣ ਹੈ? ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀ ਸੁਰੱਖਿਆਂ ਦੀ ਫ਼ਿਕਰ ਪਈ ਹੋਈ ਹੈ, ਜਿਸ ਦੀ ਜਾਂਚ ਲਈ ਕਈ ਤਰ੍ਹਾਂ ਦੀਆਂ ਕਮੇਟੀਆਂ ਬਣਾਈਆਂ ਗਈਆਂ ਹਨ। ਜਾਖੜ ਨੇ ਕਿਹਾ ਕਿ ਮੋਦੀ ਸਾਹਿਬ ਇਸ ਗੱਲ ਦਾ ਜਵਾਬ ਦੇਣ ਕਿ ਅੱਜ ਦੇ ਦਿਨ ਸੀ.ਆਰ.ਪੀ ਦੇ ਸ਼ਹੀਦ ਹੋਏ ਜਵਾਨਾਂ ਲਈ ਜੋ ਕਮੇਟੀ ਬਣਾਈ ਗਈ ਸੀ, ਉਸ ਦਾ ਕੀ ਹੋਇਆ। ਇਹ ਜਵਾਨ ਕਿਵੇਂ ਸ਼ਹੀਦ ਹੋਏ, ਇਸ ਬਾਰੇ ਹੋਈ ਜਾਂਚ ਦੀ ਰਿਪੋਰਟ ਕਿਥੇ ਹੈ?
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪਤੰਗ ਉਡਾਉਣ ਨੂੰ ਲੈ ਕੇ ਹੋਈ ਲੜਾਈ, ਨੌਜਵਾਨ ਦਾ ਗਲਾ ਵੱਢ ਕੀਤਾ ਕਤਲ
ਸੁਨੀਲ ਜਾਖੜ ਨੇ ਕਿਹਾ ਕਿ ਅਜਿਹੇ 'ਚ 14 ਤਾਰੀਖ਼ ਯਾਨੀ ਅੱਜ ਪੰਜਾਬ 'ਚ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਪੂਰੇ ਵਿਵਾਦ 'ਤੇ ਆਪਣਾ ਜਵਾਬ ਦੇਣਾ ਹੋਵੇਗਾ। ਜਵਾਨਾਂ ਦੀ ਸ਼ਹਾਦਤ ਦਾ ਜ਼ਿੰਮੇਵਾਰ ਕੌਣ ਹੈ? ਸੁਨੀਲ ਜਾਖੜ ਨੇ ਕਿਹਾ ਕਿ ਵਿਰੋਧੀਆਂ ਵਲੋਂ ਇਸ ਰੈਲੀ ’ਚ ਸ਼ਾਮਲ ਹੋਣ ਲਈ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ। ਲੋਕਾਂ ਦੇ ਨਾਲ-ਨਾਲ ਮੁੱਖ ਮੰਤਰੀ ਚੰਨੀ ਨੂੰ ਵੀ ਹੁਸ਼ਿਆਰਪੁਰ ਆਣ ਤੋਂ ਰੋਕਿਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)