'ਤਾਲਾਬੰਦੀ' ਤੋਂ ਬਾਅਦ ਪਹਿਲੀ ਵਾਰ ਐਤਵਾਰ ਨੂੰ ਖੁੱਲ੍ਹੇ ਬਜ਼ਾਰ, ਮੁੜ ਪਰਤੀ ਰੌਣਕ

Monday, Oct 05, 2020 - 12:01 PM (IST)

'ਤਾਲਾਬੰਦੀ' ਤੋਂ ਬਾਅਦ ਪਹਿਲੀ ਵਾਰ ਐਤਵਾਰ ਨੂੰ ਖੁੱਲ੍ਹੇ ਬਜ਼ਾਰ, ਮੁੜ ਪਰਤੀ ਰੌਣਕ

ਲੁਧਿਆਣਾ (ਰਿਸ਼ੀ) : ਪੰਜਾਬ 'ਚ ਕੋਰੋਨਾ ਕਾਰਨ 22 ਮਾਰਚ ਨੂੰ ਲਾਗੂ ਹੋਈ ਤਾਲਾਬੰਦੀ ਦੇ 6 ਮਹੀਨਿਆਂ ਬਾਅਦ ਪਹਿਲੀ ਵਾਰ ਐਤਵਾਰ ਨੂੰ ਸਰਕਾਰ ਵੱਲੋਂ ਹਰੀ ਝੰਡੀ ਦਿੱਤੇ ਜਾਣ ਤੋਂ ਬਾਅਦ ਬਾਜ਼ਾਰ ਖੋਲ੍ਹੇ ਗਏ, ਜਿਸ ਤੋਂ ਬਾਅਦ ਸੜਕਾਂ ’ਤੇ ਲੁਧਿਆਣਵੀ ਵੀ ਐਤਵਾਰ ਨੂੰ ਘੁੰਮਦੇ ਨਜ਼ਰ ਆਏ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਪਤੀ-ਪਤਨੀ ਦੀ ਮੌਤ, ਦਰਦਨਾਕ ਤਸਵੀਰਾਂ ਦੇਖ ਕੰਬ ਜਾਵੇਗੀ ਰੂਹ

PunjabKesari

‘ਜਗ ਬਾਣੀ’ ਟੀਮ ਨੇ ਜਦੋਂ ਸ਼ਹਿਰ ਦਾ ਦੌਰਾ ਕੀਤਾ ਤਾਂ ਘੁੰਮਾਰ ਮੰਡੀ, ਦੰਡੀ ਸਵਾਮੀ ਰੋਡ, ਕਿਪਸ ਮਾਰਕਿਟ ਸਮੇਤ ਕਈ ਇਲਾਕਿਆਂ 'ਚ ਪਹਿਲਾਂ ਦੀ ਤਰ੍ਹਾਂ ਐਤਵਾਰ ਨੂੰ ਲੋਕ ਸ਼ਾਮ ਦੇ ਸਮੇਂ ਘੁੰਮ ਕੇ ਸਟ੍ਰੀਟ ਫੂਡ ਖਾਂਦੇ ਨਜ਼ਰ ਆਏ, ਜਦੋਂ ਕਿ ਜਵਾਹਰ ਨਗਰ ਕੈਂਪ, ਚੌੜਾ ਬਾਜ਼ਾਰ 'ਚ ਸ਼ਾਮ ਦੇ ਸਮੇਂ ਦੁਕਾਨਾਂ ਤਾਂ ਖੁੱਲ੍ਹੀਆਂ ਹੋਈਆਂ ਸੀ ਪਰ ਗਾਹਕ ਨਜ਼ਰ ਨਹੀਂ ਆਏ। ਹਾਲਾਂਕਿ ਦਿਨ ਦੇ ਸਮੇਂ ਪਹਿਲਾਂ ਦੀ ਤਰ੍ਹਾਂ ਬਾਜ਼ਾਰਾਂ ’ਚ ਰੌਣਕ ਮੁੜ ਆਈ ਅਤੇ ਲੋਕਾਂ ਦੀ ਬਜ਼ਾਰਾਂ ’ਚ ਭੀੜ ਸੀ।

ਇਹ ਵੀ ਪੜ੍ਹੋ : ਗੁਰਦੁਆਰੇ 'ਚੋਂ ਗ੍ਰੰਥੀ ਨੂੰ ਕੱਢਣ ਲਈ ਲੋਕਾਂ ਨੇ ਚੁੱਕੀ ਅੱਤ, ਤੰਗ ਹੋਏ ਨੇ ਪੈਟਰੋਲ ਛਿੜਕ ਖ਼ੁਦ ਨੂੰ ਲਾਈ ਅੱਗ

PunjabKesari

ਦਾਲ ਬਾਜ਼ਾਰ, ਚਾਵਲ ਬਾਜ਼ਾਰ, ਲਾਲੂ ਮੱਲ ਸਟ੍ਰੀਟ, ਰਾਏ ਬਹਾਦਰ ਰੋਡ, ਤਲਾਬ ਮੰਦਰ ਰੋਡ, ਗੁੜ੍ਹਮੰਡੀ, ਸਾਬਣ ਬਾਜ਼ਾਰ, ਹਿੰਦੀ ਬਾਜ਼ਾਰ, ਮਾਲੀਗੰਜ, ਪੁਰਾਣਾ ਬਾਜ਼ਾਰ ਆਦਿ ’ਚ ਹੋਲਸੇਲ ਹੌਜ਼ਰੀ ਅਤੇ ਰੈਡੀਮੇਡ ਗਾਰਮੈਂਟਸ ਦਾ ਲੱਖਾਂ ਰੁਪਏ ਦਾ ਵਪਾਰ ਐਤਵਾਰ ਦੇ ਦਿਨ ਹੀ ਹੁੰਦਾ ਰਿਹਾ ਹੈ। ਇਨ੍ਹਾਂ ਬਾਜ਼ਾਰਾਂ ’ਚ ਸੀਜ਼ਨ ਦੇ ਦਿਨਾਂ ’ਚ ਪੈਦਲ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਸੀ ਪਰ ਬੀਤੇ ਦਿਨ ਹਰ ਕੋਈ ਵਿਅਕਤੀ ਆਸਾਨੀ ਨਾਲ ਆ ਜਾ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਪਿੰਡ ਦਾ 'ਖੇਤੀ ਕਾਨੂੰਨ' ਖ਼ਿਲਾਫ਼ ਸਖ਼ਤ ਫ਼ੈਸਲਾ, ਲੋਕਾਂ ਦੇ ਇਕੱਠ ਨੇ ਕੀਤਾ ਵੱਡਾ ਐਲਾਨ

ਇਨ੍ਹਾਂ ਖੇਤਰਾਂ ’ਚ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਦੇ ਜ਼ਿਲ੍ਹਿਆਂ ਅਤੇ ਛੋਟੀਆਂ ਮੰਡੀਆਂ ਤੋਂ ਵਪਾਰੀ ਖਰੀਦਦਾਰੀ ਕਰਨ ਆਉਂਦੇ ਰਹਿੰਦੇ ਸੀ ਪਰ ਪਹਿਲਾ ਐਤਵਾਰ ਹੋਲਸੇਲ ਵਪਾਰੀਆਂ ਲਈ ਫਿੱਕਾ ਰਹਿਣ ਨਾਲ ਮਾਯੂਸੀ ਦੀ ਝਲਕ ਦੇਖੀ ਗਈ।

 


author

Babita

Content Editor

Related News