‘ਸੰਡੇ ਲਾਕਡਾਊਨ’ ਦਾ ਦਿੱਸਿਆ ਅਸਰ, ਕਪੂਰਥਲਾ ਸ਼ਹਿਰ ਰਿਹਾ ਮੁਕੰਮਲ ਬੰਦ
Sunday, Apr 25, 2021 - 02:35 PM (IST)
ਕਪੂਰਥਲਾ (ਵਿਪਨ ਮਹਾਜਨ)— ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖ਼ਤੀ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਜਾਰੀ ਕੀਤੀਆਂ ਗਈਆਂ ਨਵੀਆਂ ਗਾਈਡਲਾਈਨ ਦੇ ਤਹਿਤ ਐਤਵਾਰ ਨੂੰ ਮੁਕੰਮਲ ਤੌਰ ’ਤੇ ਤਾਲਾਬੰਦੀ ਲਗਾਉਣ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ : 'ਸੰਡੇ ਲਾਕਡਾਊਨ' ’ਚ ਜਾਣੋ ਜਲੰਧਰ ਜ਼ਿਲ੍ਹੇ ’ਚ ਕੀ ਹੈ ਖੁੱਲ੍ਹਾ ਤੇ ਕੀ ਹੈ ਬੰਦ, ਡੀ. ਸੀ. ਵੱਲੋਂ ਨਵੇਂ ਹੁਕਮ ਜਾਰੀ
ਐਤਵਾਰ ਦੀ ਤਾਲਾਬੰਦੀ ਦਾ ਅਸਰ ਕਪੂਰਥਲਾ ਸ਼ਹਿਰ ’ਚ ਵੀ ਸਾਫ਼ ਵਿਖਾਈ ਦਿੱਤਾ। ਸ਼ਹਿਰ ਦੀਆਂ ਸੜਕਾਂ ’ਤੇ ਸੰਨਾਟਾ ਛਾਇਆ ਰਿਹਾ ਅਤੇ ਸਾਰੀਆਂ ਦੁਕਾਨਾਂ ਸਮੇਤ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ।
ਇਹ ਵੀ ਪੜ੍ਹੋ :ਉੱਤਰਾਖੰਡ ਨੂੰ ਜਾਣ ਵਾਲੇ ਸਾਵਧਾਨ, ਹੁਣ ਕੋਰੋਨਾ ਨੈਗੇਟਿਵ ਰਿਪੋਰਟ ਦੇ ਬਿਨਾਂ ਨਹੀਂ ਮਿਲੇਗੀ ਐਂਟਰੀ
ਤਾਲਾਬੰਦੀ ਦੌਰਾਨ ਕੁਝ ਮੈਡੀਕਲ ਸਟੋਰ, ਹਸਪਤਾਲ ਅਤੇ ਜ਼ਰੂਰੀ ਵਸਤੂਆਂ ਦੀਆਂ ਹੀ ਦੁਕਾਨਾਂ ਖੁੱਲ੍ਹੀਆਂ ਨਜ਼ਰ ਆਈਆਂ। ਸ਼ਹਿਰ ਦੇ ਮੁੱਖ ਬਾਜ਼ਾਰ ਸਦਰ ਬਾਜ਼ਾਰ, ਅੰਮ੍ਰਿਤ ਬਾਜ਼ਾਰ, ਸੱਤਿਆਨਾਰਾਇਣ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ ਸਮੇਤ ਹੋਰ ਭੀੜ ਵਾਲੇ ਬਾਜ਼ਾਰਾਂ ’ਚ ਸੰਨਾਟਾ ਪਸਰਿਆ ਰਿਹਾ। ਇਥੋਂ ਤੱਕ ਕਿ ਐਤਵਾਰ ਦੇ ਦਿਨ ਲੱਗਣ ਵਾਲੀ ਮਾਰਕਿਟ ਵੀ ਨਹੀਂ ਲੱਗੀ। ਆਵਾਜਾਈ ਵੀ ਆਮ ਦਿਨਾਂ ਦੇ ਮੁਕਾਬਲੇ ਕਾਫ਼ੀ ਘੱਟ ਵਿਖਾਈ ਦਿੱਤੀ। ਕੁਝ ਬੱਸਾਂ ਅਤੇ ਵਪਾਰਕ ਵਾਹਨ ਹੀ ਸੜਕਾਂ ’ਤੇ ਵਿਖਾਈ ਦਿੱਤੇ।
ਇਹ ਵੀ ਪੜ੍ਹੋ : ਫਗਵਾੜਾ-ਜਲੰਧਰ ਜੀ. ਟੀ. ਰੋਡ ‘ਤੇ ਵਾਪਰੇ ਭਿਆਨਕ ਹਾਦਸੇ 'ਚ ਕਾਰ ਦੇ ਉੱਡੇ ਪਰਖੱਚੇ, ਦੋ ਨੌਜਵਾਨਾਂ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?