ਲੁਧਿਆਣਾ ''ਚ ਗਰਮੀ ਨੇ ਕੱਢੇ ਵੱਟ, ਛੁੱਟਣ ਲੱਗੇ ਪਸੀਨੇ
Saturday, Apr 27, 2019 - 12:05 PM (IST)
ਲੁਧਿਆਣਾ (ਸਲੂਜਾ) : ਸ਼ਹਿਰ 'ਚ 2 ਦਿਨਾਂ ਤੋਂ ਬਾਅਦ ਮੌਸਮ ਦਾ ਮਿਜਾਜ਼ ਫਿਰ ਬਦਲ ਗਿਆ ਅਤੇ ਗਰਮੀ ਨੇ ਲੋਕਾਂ ਦੇ ਵੱਟ ਕੱਢ ਛੱਡੇ ਹਨ। ਸਥਾਨਕ ਨਗਰੀ 'ਚ ਵੱਧ ਤੋਂ ਵੱਧ ਤਾਪਮਾਨ 'ਚ 0.8 ਡਿਗਰੀ ਸੈਲਸੀਅਸ ਦਾ ਉਛਾਲ ਆਉਣ ਨਾਲ ਪਾਰਾ 38.6 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ, ਜਿਸ ਨਾਲ ਲੁਧਿਆਣਵੀਆਂ ਦੇ ਪਸੀਨੇ ਛੁੱਟਣ ਲੱਗੇ। ਘੱਟੋ-ਘੱਟ ਤਾਪਮਾਨ ਵੀ 4.3 ਡਿਗਰੀ ਸੈਲਸੀਅਸ ਦੇ ਇਜ਼ਾਫੇ ਨਾਲ 23.8 ਡਿਗਰੀ ਸੈਲਸੀਅਸ ਨੂੰ ਛੂ ਗਿਆ। ਸਵੇਰ ਸਮੇਂ ਹਵਾ 'ਚ ਨਮੀ ਦੀ ਮਾਤਰਾ 3 ਫੀਸਦੀ ਮਾਈਨਸ ਦੇ ਨਾਲ 60 ਤੇ ਸ਼ਾਮ ਨੂੰ ਨਮੀ ਦੀ ਮਾਤਰਾ 3 ਫੀਸਦੀ ਵਾਧੇ ਨਾਲ 20 ਫੀਸਦੀ ਰਿਕਾਰਡ ਕੀਤੀ ਗਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਾਹਿਰਾਂ ਨੇ ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਦਾ ਮਿਜਾਜ਼ ਗਰਮ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ।