ਸੁਲਤਾਨਪੁਰ ਲੋਧੀ: ਕਰੋੜਾਂ ਰੁਪਏ ਖਰਚ ਕੇ ਬਣਾਏ ਰੇਲਵੇ ਪਲੇਟਫਾਰਮ ਦਾ ਵਪਾਰੀਆਂ ਨੇ ਕੀਤਾ ਸੱਤਿਆਨਾਸ

Tuesday, Jun 30, 2020 - 02:22 PM (IST)

ਸੁਲਤਾਨਪੁਰ ਲੋਧੀ (ਸੋਢੀ): ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਰੇਲਵੇ ਸ਼ਟੇਸ਼ਨ ਦੀ ਨੁਹਾਰ ਬਦਲਣ ਲਈ ਕੇਂਦਰ ਸਰਕਾਰ ਤੇ ਰੇਲਵੇ ਮਹਿਕਮੇ ਵਲੋਂ ਕਰੋੜਾਂ ਰੁਪਏ ਖਰਚੇ ਗਏ ਹਨ ਅਤੇ ਆਲੀਸ਼ਾਨ ਪਲੇਟਫਾਰਮ ਬਣਾਏ ਗਏ;ਜਿਨ੍ਹਾਂ ਤੇ ਇਕ ਵਪਾਰੀ ਵਲੋਂ ਖਰੀਦੀ ਮੱਕੀ ਸੁਕਾਉਣ ਲਈ ਖਿਲਾਰ ਕੇ ਪਲੇਟਫਾਰਮ ਦਾ ਸੱਤਿਆਨਾਸ ਕੀਤਾ ਜਾ ਰਿਹਾ ਹੈ ਜਦਕਿ ਰੇਲਵੇ ਮਹਿਕਮੇ ਦੇ ਅਧਿਕਾਰੀਆਂ ਚੁੱਪੀ ਸਾਧੀ ਹੋਈ ਹੈ ।ਸ਼ਹਿਰ ਦੇ ਸਮਾਜ ਸੇਵੀ ਸੰਗਠਨਾਂ ਵਲੋ ਗੁਰੂ ਨਗਰੀ ਦੇ ਪਲੇਟਫਾਰਮ ਦੀਆਂ ਚੌੜੀਆਂ ਸੁੰਦਰ ਸੜਕਾਂ ਤੇ ਮੱਕੀ ਖਿਲਾਰਣ ਲਈ ਚਲਦੇ ਟਰੈਕਟਰਾਂ ਦਾ ਵਿਰੋਧ ਵੀ ਕੀਤੇ ਜਾਣ ਦੀਆਂ ਖਬਰਾਂ ਹਨ।

PunjabKesari

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਰੇਲਵੇ ਮਹਿਕਮੇ ਦੇ ਅਧਿਕਾਰੀਆਂ ਵਲੋਂ ਵਪਾਰੀ ਨੂੰ ਪਲੇਟਫਾਰਮ ਤੇ ਮੱਕੀ ਖਿਲਾਰਣ ਦੀ ਇਜਾਜ਼ਤ ਕਿਵੇਂ ਦੇ ਦਿੱਤੀ ਗਈ । ਇਸ ਬਾਰੇ ਖ਼ਬਰ ਮਿਲਣ ਤੇ ਰਾਤ ਜਦ 'ਜਗ ਬਾਣੀ' ਟੀਮ ਰੇਲਵੇ ਸ਼ਟੇਸ਼ਨ ਸੁਲਤਾਨਪੁਰ ਲੋਧੀ ਪੁੱਜੀ ਤਾਂ ਇਹ ਵਰਤਾਰਾ ਵੇਖ ਕੇ ਹੈਰਾਨ ਰਹਿ ਗਏ ਕਿ ਸ਼ਰੇਆਮ ਮੱਕੀ ਦੇ ਭਰੇ ਟਰਾਲੇ ਪਲੇਟਫਾਰਮ ਤੇ ਢੇਰੀ ਕਰਕੇ ਟਰੈਕਟਰ ਨਾਲ ਖਿਲਾਰ ਰਹੇ ਸਨ, ਜਿਸ ਨਾਲ ਨਵੀਂ ਬਣੀ ਸੜਕ ਨੂੰ ਵੀ ਨੁਕਸਾਨ ਹੋ ਰਿਹਾ ਹੈ । ਇਲਾਕੇ ਦੇ ਲੋਕਾਂ ਰੇਲਵੇ ਪ੍ਰਸ਼ਾਸਨ ਤੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੁਰੂ ਨਗਰੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਬਣਾਏ ਪਲੇਟਫਾਰਮਾਂ ਤੇ ਸੜਕਾਂ ਨੂੰ ਬਚਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ । ਦੂਜੇ ਪਾਸੇ ਰੇਲਵੇ ਸ਼ਟੇਸ਼ਨ ਸੁਲਤਾਨਪੁਰ ਲੋਧੀ ਦੇ ਸੁਪਰਡੈਂਟ ਰਾਜਬੀਰ ਸਿੰਘ ਨੇ ਕਿਹਾ ਹੈ ਕਿ ਇਸ ਮਾਮਲੇ 'ਚ ਕਾਰਵਾਈ ਕੀਤੀ ਜਾਵੇਗੀ।

PunjabKesari


Shyna

Content Editor

Related News