ਡਰੇਨ ਦਾ ਮੁਆਇਨਾ ਕਰਨ ਜਾਂਦੇ ਸੁਖਪਾਲ ਖਹਿਰਾ ਨੂੰ ਪੁਲਸ ਨੇ ਰੋਕਿਆ (ਵੀਡੀਓ)

05/27/2018 6:45:23 PM

ਅੰਮ੍ਰਿਤਸਰ— ਜ਼ਹਿਰੀਲੇ ਹੋਏ ਬਿਆਸ ਦਰਿਆ ਦੇ ਮਾਮਲੇ ਸਬੰਧੀ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਖਹਿਰਾ ਅੱਜ ਅੰਮ੍ਰਿਤਸਰ ਵਿਖੇ ਪਿੰਡ ਬੁੱਟਰ 'ਚ ਰਾਣਾ ਸ਼ੂਗਰ ਮਿਲ ਦੀ ਡਰੇਨ ਦਾ ਜਾਇਜ਼ਾ ਲੈਣ ਪਹੁੰਚੇ। ਇਸ ਦੌਰਾਨ ਡਰੇਨ ਦਾ ਜਾਇਜ਼ਾ ਲੈਣ ਜਾਂਦੇ ਖਹਿਰਾ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਰਾਣਾ ਸ਼ੂਗਰ ਮਿਲ ਦੇ ਪਿੱਛੇ ਹੀ ਰੋਕ ਦਿੱਤਾ ਗਿਆ। ਇਸ ਦੌਰਾਨ ਖਹਿਰਾ ਅਤੇ ਪੁਲਸ ਅਧਿਕਾਰੀਆਂ 'ਚ ਕਾਫੀ ਤੂੰ-ਤੂੰ ਮੈਂ-ਮੈਂ ਹੋਈ। 

PunjabKesariਪੁਲਸ ਨੇ ਦੱਸਿਆ ਕਿ ਉਕਤ ਕਦਮ ਸੁਰੱਖਿਆ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਕਿਹਾ ਜਾ ਰਿਹਾ ਸੀ ਕਿ ਸੁਖਪਾਲ ਖਹਿਰਾ ਦੇ ਰਾਣਾ ਸ਼ੂਗਰ ਮਿਲ 'ਚ ਪਹੁੰਚਣ ਨਾਲ ਉਥੋਂ ਦਾ ਮਾਹੌਲ ਖਰਾਬ ਹੋ ਸਕਦਾ ਹੈ। ਉਥੇ ਵੱਡੀ ਗਿਣਤੀ 'ਚ ਲੋਕ ਹਥਿਆਰ ਲੈ ਕੇ ਖੜ੍ਹੇ ਸਨ। ਇਸ ਲਈ ਪੁਲਸ ਨੇ ਖਹਿਰਾ ਨੂੰ ਹਸਤੇ 'ਚ ਰੋਕ ਲਿਆ। ਪੁਲਸ ਨੇ ਸਥਤੀ ਜਾਣਨ ਤੋਂ ਬਾਅਦ ਸ਼ੁਖਪਾਲ ਖਹਿਰਾ ਨੂੰ ਜਾਣ ਦੇਣ ਦੀ ਗੱਲ ਕਹੀ। ਜ਼ਿਕਰਯੋਗ ਹੈ ਕਿ ਰਾਣਾ ਸ਼ੂਗਰ ਮਿਲ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਹੈ, ਜਿਸ 'ਚ ਜ਼ਹਿਰੀਲਾ ਡਰੇਨ ਪੈਂਦਾ ਹੈ।


Related News