ਖਹਿਰਾ ਨੇ ਮੰਨੀ ਰਾਣਾ ਦੀ ਚੁਣੌਤੀ, ਦਿੱਤਾ ਇਹ ਚੈਲੇਂਜ (ਵੀਡੀਓ)

01/19/2018 7:50:50 PM

ਚੰਡੀਗੜ੍ਹ (ਮਨਮੋਹਨ) : ਰਾਣਾ ਗੁਰਜੀਤ ਅਤੇ ਸੁਖਪਾਲ ਖਹਿਰਾ ਵਿਚਾਲੇ ਸ਼ਬਦੀ ਜੰਗ ਲਗਾਤਾਰ ਵਧਦੀ ਜਾ ਰਹੀ ਹੈ। ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਸੁਖਪਾਲ ਖਹਿਰਾ ਨੇ ਰਾਣਾ ਗੁਰਜੀਤ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਜੇਕਰ ਰਾਣਾ 'ਚ ਹਿੰਮਤ ਹੈ ਤਾਂ ਹੁਣ ਭੱਜੇ ਨਾ, ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਵੇ, ਉਨ੍ਹਾਂ ਦੇ ਖਿਲਾਫ ਮੈਂ ਚੋਣ ਲੜਾਂਗਾ।
ਖਹਿਰਾ ਕੈਪਟਨ 'ਤੇ ਨਿਸ਼ਾਨਾ ਸਾਧਣਾ ਵੀ ਨਹੀਂ ਭੁੱਲੇ, ਉਨ੍ਹਾਂ ਕੈਪਟਨ ਨੂੰ ਰਾਣਾ ਦਾ ਰਾਜ਼ਦਾਰ ਦੱਸਦੇ ਹੋਏ ਕਿਹਾ ਕਿ ਉਹ ਖੁੱਲ੍ਹਾ ਬਿਆਨ ਦੇਣ ਕਿ ਰਾਣਾ ਨੇ ਹੋਰ ਕਿੰਨੇ ਘਪਲੇ ਕੀਤੇ ਹਨ। ਇਸ ਦੌਰਾਨ ਖਹਿਰਾ ਦੇ ਨਾਲ ਖਰੜ ਤੋਂ ਵਿਧਾਇਕ ਕੰਵਰ ਸੰਧੂ ਵੀ ਹਾਜ਼ਰ ਸਨ, ਜਿਨ੍ਹਾਂ ਨੇ ਜੀ. ਐੱਸ. ਟੀ. ਦੇ ਮੁੱਦੇ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ।


Related News