ਸੁਖਪਾਲ ਖਹਿਰਾ ਦੇ ਹੱਕ ''ਚ ਆਏ ਮਸ਼ਹੂਰ ਗਾਇਕ ਗਿੱਲ ਹਰਦੀਪ

Wednesday, Aug 01, 2018 - 06:53 PM (IST)

ਜਲੰਧਰ : ਮਸ਼ਹੂਰ ਪੰਜਾਬੀ ਗਾਇਕ ਗਿੱਲ ਹਰਦੀਪ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਖਹਿਰਾ ਦੇ ਹੱਕ ਵਿਚ ਨਿੱਤਰ ਆਏ ਹਨ। ਗਿੱਲ ਹਰਦੀਪ ਨੇ ਪੰਜਾਬ ਦੀ ਜਨਤਾ ਨੂੰ ਦਿੱਲੀ ਇਕਾਈ ਦੀ ਗੁਲਾਮੀ ਛੱਡ ਕੇ ਪੰਜਾਬ ਅਤੇ ਪੰਜਾਬੀਅਤ ਵਿਚ ਹੱਕ ਵਿਚ ਆਉਣ ਦੀ ਗੱਲ ਆਖੀ ਹੈ। ਆਪਣੇ ਫੇਸਬੁੱਕ ਅਕਾਊਂਟ 'ਤੇ ਗਿੱਲ ਹਰਦੀਪ ਨੇ ਲਿਖਿਆ ਹੈ ਕਿ ਆਜ਼ਾਦੀ ਦੀ ਲੜਾਈ ਵਿਚ 90 ਫੀਸਦ ਕੁਰਬਾਨੀਆਂ ਪੰਜਾਬੀਆਂ ਹਨ ਅਤੇ ਪੰਜਾਬੀਆਂ ਨੇ ਕਾਲੇ ਪਾਣੀ ਦੀ ਸਜ਼ਾ ਤਕ ਆਪਣੇ ਪਿੰਡੇ 'ਤੇ ਹੰਢਾਈ ਹੈ, ਫਿਰ ਹੁਣ ਕਿਉਂ ਪੰਜਾਬੀ ਦਿੱਲੀ ਇਕਾਈ ਵੱਲ ਤੁਰ ਪਏ ਹਨ। ਹਰਦੀਪ ਨੇ ਲਿਖਿਆ ਕਿ ਆਮ ਆਦਮੀ ਪਾਰਟੀ ਨੂੰ ਪੈਰਾਂ ਸਿਰ ਖੜ੍ਹਾ ਕਰਨ ਵਿਚ ਵੀ ਪੰਜਾਬੀਆਂ ਦਾ ਯੋਗਦਾਨ ਹੈ। 
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਸਿੰਘ ਘੁੱਗੀ ਨੇ ਵੀ ਸੁਖਪਾਲ ਖਹਿਰਾ ਦੇ ਹੱਕ ਵਿਚ ਨਿੱਤਰ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲਿਆਂ ਨੂੰ ਦੋ ਅਗਸਤ ਨੂੰ ਬਠਿੰਡਾ ਵਿਚ ਹੋ ਰਹੀ ਕਨਵੈਨਸ਼ਨ ਵਿਚ ਪਹੁੰਚਣ ਦਾ ਸੱਦਾ ਦਿੱਤਾ ਸੀ।


Related News