ਸੈਲਾਨੀਆਂ ਲਈ 2 ਅਕਤੂਬਰ ਨੂੰ ਖੁੱਲ੍ਹਣਗੇ ''ਸੁਖਨਾ ਵਾਈਲਡ ਲਾਈਫ ਸੈਂਚੁਰੀ'' ਦੇ ਗੇਟ

09/22/2017 11:32:04 AM

ਚੰਡੀਗੜ੍ਹ (ਵਿਜੇ) : ਫਾਰੇਸਟ ਐਂਡ ਵਾਈਲਡ ਲਾਈਫ ਵਿਭਾਗ ਚੰਡੀਗੜ੍ਹ 2 ਅਕਤੂਬਰ ਨੂੰ 'ਵਾਈਲਡ ਲਾਈਫ ਟ੍ਰੈਕਿੰਗ' ਕਰਾਉਣ ਜਾ ਰਿਹਾ ਹੈ। ਪਿਛਲੇ 4 ਮਹੀਨਿਆਂ ਤੋਂ ਬੰਦ ਪਈ ਸੁਖਨਾ ਵਾਈਲਡ ਲਾਈਫ ਸੈਂਚੁਰੀ ਵੀ ਇਸੇ ਦਿਨ ਸੈਲਾਨੀਆਂ ਲਈ ਖੁੱਲ੍ਹ ਜਾਵੇਗੀ। ਅਸਲ 'ਚ ਹਰ ਸਾਲ ਸਿਰਫ ਮਾਨਸੂਨ ਦੇ ਦੌਰਾਨ ਹੀ ਸੈਂਚੂਰੀ ਨੂੰ ਬੰਦ ਕੀਤਾ ਜਾਂਦਾ ਸੀ ਪਰ ਇਸ ਵਾਰ ਗਰਮੀ ਦੇ ਚੱਲਦਿਆਂ ਹੀ ਇਕ ਮਹੀਨੇ ਪਹਿਲਾਂ ਸੈਂਚੁਰੀ ਨੂੰ ਬੰਦ ਕਰ ਦਿੱਤਾ ਗਿਆ ਸੀ। ਯੂ. ਟੀ. ਦਾ ਫਾਰੈਸਟ ਤੇ ਵਾਈਲਡ ਲਾਈਫ ਵਿਭਾਗ 'ਵਾਈਲਡ ਲਾਈਫ ਵੀਕ-2017' ਮਨਾਉਣ ਜਾ ਰਿਹਾ ਹੈ। ਇਸ ਤਹਿਤ ਨੇਪਲੀ ਤੋਂ ਕਾਂਸਲ ਲਾਗਹਟ ਤਕ 2 ਅਕਤੂਬਰ ਨੂੰ ਨੇਚਰ ਐਂਡ ਵਾਈਲਡ ਲਾਈਫ ਟ੍ਰੈਕ ਦਾ ਆਯੋਜਨ ਕੀਤਾ ਜਾਵੇਗਾ। ਸੁਖਨਾ ਵਾਈਲਡ ਲਾਈਫ ਸੈਂਚੁਰੀ 'ਚ ਇਹ ਟ੍ਰੈਕਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ, ਜੋ ਕਿ 7.5 ਕਿਲੋਮੀਟਰ ਦੀ ਹੋਵੇਗੀ ਤੇ ਇਸ 'ਚ ਪਹਾੜੀ ਇਲਾਕਾ ਵੀ ਸ਼ਾਮਲ ਹੋਵੇਗਾ, ਜਿਸ ਦੀ ਉਚਾਈ 1500 ਫੁੱਟ ਤੱਕ ਹੋਵੇਗੀ। ਇਸ 'ਚ ਹਿੱਸਾ ਲੈਣ ਵਾਲਿਆਂ ਨੂੰ 50-60 ਲੋਕਾਂ ਦੇ ਗਰੁੱਪ 'ਚ ਵੰਡਿਆ ਜਾਵੇਗਾ। ਟ੍ਰੈਕਿੰਗ 'ਚ ਕੋਈ ਵੀ ਵਿਅਕਤੀ ਹਿੱਸਾ ਲੈ ਸਕਦਾ ਹੈ। ਇਸ ਤੋਂ ਇਲਾਵਾ ਸੈਕਟਰ-19 ਸਥਿਤ ਵਿਭਾਗ ਦੇ ਦਫਤਰ 'ਚ ਰਜਿਸਟ੍ਰੇਸ਼ਨ ਫਾਰਮ 28 ਸਤੰਬਰ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ। 2 ਅਕਤੂਬਰ ਨੂੰ ਹੀ ਵਿਭਾਗ ਵਲੋਂ ਯੁਵਸੱਤਾ ਦੇ ਸਹਿਯੋਗ ਨਾਲ 'ਵਾਕਥਾਨ ਫਾਰ ਵਾਈਲਡ ਲਾਈਫ ਕੰਜ਼ਰਵੇਸ਼ਨ' ਦਾ ਆਯੋਜਨ ਸੁਖਨਾ ਝੀਲ 'ਚ ਸਵੇਰੇ 8 ਵਜੇ ਕੀਤਾ ਜਾਵੇਗਾ।


Related News