''ਮਾਨਸੂਨ ਸੈਸ਼ਨ'' ਦੌਰਾਨ ਜੇਲ ਮੰਤਰੀ ''ਤੇ ਹਾਵੀ ਹੋਣਗੇ ਵਿਰੋਧੀ!
Friday, Aug 02, 2019 - 12:26 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ 2 ਅਗਸਤ ਨੂੰ ਸ਼ੁਰੂ ਹੋ ਰਹੇ ਮਾਨਸੂਨ ਸੈਸ਼ਨ ਦੌਰਾਨ ਵਿਰੋਧੀ ਧਿਰਾਂ ਵਲੋਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਘੇਰਨ ਦੀ ਪੂਰੀ ਤਿਆਰੀ ਖਿੱਚ ਲਈ ਗਈ ਹੈ। ਰੰਧਾਵਾ ਨੂੰ ਜੇਲ 'ਚ ਡੇਰਾ ਪ੍ਰੇਮੀ ਦੇ ਕਤਲ ਅਤੇ ਲੁਧਿਆਣਾ ਜੇਲ ਕਾਂਡ ਮਾਮਲੇ 'ਤੇ ਘੇਰਨ ਲਈ ਵਿਰੋਧੀ ਆਪਣੀ ਤਾਕਤ ਦਿਖਾਉਣ ਲਈ ਤਿਆਰ ਬੈਠੇ ਹਨ। ਹਾਲਾਂਕਿ ਵਿਰੋਧੀ ਧਿਰ ਦੀ ਰਣਨੀਤੀ ਨਾਲ ਕਾਂਗਰਸ ਵੀ ਸੁਚੇਤ ਹੈ। ਕਾਂਗਰਸ ਵੀ ਮੰਨ ਰਹੀ ਹੈ ਕਿ ਵਿਰੋਧੀ ਧਿਰ ਜੇਲ ਦੇ ਮੁੱਦੇ 'ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਸਕਦੀ ਹੈ। ਕਾਂਗਰਸ ਲਈ ਰਾਹਤ ਵਾਲੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਖਿੱਲਰੀ ਹੋਈ ਹੈ ਅਤੇ ਅਕਾਲੀ-ਭਾਜਪਾ ਦੀ ਗਿਣਤੀ ਘੱਟ ਚੁੱਕੀ ਹੈ। ਫਿਰ ਵੀ ਵਿਰੋਧੀ ਨਸ਼ਿਆਂ, ਕਾਨੂੰਨ ਵਿਵਸਥਾ ਅਤੇ ਜੇਲਾਂ 'ਚ ਹੋਈਆਂ ਘਟਨਾਵਾਂ ਨੂੰ ਵਿਸ਼ੇਸ਼ ਤਵੱਜੋ ਦੇ ਰਹੇ ਹਨ।