ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਅਚਨਚੇਤ ਮਾਰਿਆ ਪੁਲਸ ਹੈੱਡਕੁਆਟਰ ’ਚ ਛਾਪਾ (ਵੀਡੀਓ)
Friday, Oct 01, 2021 - 10:58 AM (IST)
ਚੰਡੀਗੜ੍ਹ (ਕੁਲਦੀਪ, ਅਸ਼ਵਨੀ) - ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅੱਜ ਪੁਲਸ ਹੈੱਡਕੁਆਟਰ ਵਿਚ ਅਚਨਚੇਤ ਛਾਪਾ ਮਾਰਨ ਦਾ ਮਾਮਲਾ ਸਾਹਮਣੇ ਆਇਆਹੈ। ਛਾਪੇਮਾਰੀ ਦੌਰਾਨ ਉਨ੍ਹਾਂ ਦੇ ਨਾਲ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਤੇ ਕਈ ਹੋਰ ਸੀਨੀਅਰ ਅਫ਼ਸਰ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਉਹ ਅੱਜ ਸਵੇਰੇ ਸਰਕਾਰੀ ਦਫ਼ਤਰ ਖੁੱਲ੍ਹਣ ਦੇ ਸਮੇਂ 9 ਵਜੇ ਅਚਨਚੇਤੀ ਚੈਕਿੰਗ ਲਈ ਸੈਕਟਰ 9 ਸਥਿਤ ਪੰਜਾਬ ਪੁਲਸ ਦੇ ਹੈੱਡਕੁਆਟਰ ’ਚ ਪਹੁੰਚ ਗਏ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰੰਧਾਵਾ ਨੇ ਆਖਿਆ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਜੀ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਸਰਕਾਰੀ ਦਫ਼ਤਰਾਂ ਵਿੱਚ ਸਰਕਾਰੀ ਕਰਮਚਾਰੀ ਸਮੇਂ ਸਿਰ ਪੁੱਜਣ ਤਾਂ ਜੋ ਸੂਬਾ ਵਾਸੀਆਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਕਿਸੇ ਕਿਸਮ ਦੀ ਖੱਜਲ ਖ਼ੁਆਰੀ ਨਾ ਹੋਵੇ। ਉਪ ਮੁੱਖ ਮੰਤਰੀ ਸ ਰੰਧਾਵਾ ਨੇ ਕਿਹਾ ਕਿ ਸੂਬਾ ਵਾਸੀਆਂ ਨੂੰ ਬਿਹਤਰ, ਕਾਰਜ ਕੁਸ਼ਲ ਤੇ ਲੋਕ ਪੱਖੀ ਸੇਵਾਵਾਂ ਦੇਣ ਲਈ ਅੱਜ ਇਹ ਮੁੱਖ ਦਫਤਰ ਵਿਖੇ ਚੈਕਿੰਗ ਕੀਤੀ ਗਈ।