'ਜ਼ੀਰਾ ਦਾ ਡੋਪ ਟੈਸਟ ਕੋਰਾ ਡਰਾਮਾ'

01/29/2019 5:08:59 PM

ਜ਼ੀਰਾ (ਕੁਲਦੀਪ ਭੁੱਲਰ, ਅਕਾਲੀਆਂਵਾਲਾ) - ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਰਕਰਾਂ 'ਤੇ ਹਾਕਮ ਧਿਰ ਵਲੋਂ ਢਾਹੇ ਜਾ ਰਹੇ ਜ਼ੁਲਮਾਂ 'ਤੇ ਹਮਦਰਦੀ ਪ੍ਰਗਟ ਕਰਨ ਅਤੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਣਨ ਲਈ ਵੱਖ-ਵੱਖ ਹਲਕਿਆਂ 'ਚ ਮੀਟਿੰਗਾਂ ਕਰ ਰਹੇ ਹਨ। ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਦੀ ਰਹਿਨਮਈ ਹੇਠ ਜ਼ੀਰਾ ਹਲਕੇ ਦੇ ਪਿੰਡ ਠੱਠਾ ਵਿਖੇ ਹਲਕੇ ਦੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਸੁਖਬੀਰ ਬਾਦਲ ਅੱਜ ਇੱਥੇ ਵਿਸ਼ੇਸ਼ ਤੌਰ 'ਤੇ ਪਹੁੰਚੇ ਹਨ। ਅਵਤਾਰ ਜ਼ੀਰਾ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਜੋ ਨਸ਼ਿਆਂ ਵਿਰੁੱਧ ਆਵਾਜ਼ ਉਠਾਈ ਹੈ, ਉਹ ਇਕ ਡਰਾਮਾ ਸੀ। ਜੇ ਉਹ ਕਾਂਗਰਸ ਪਾਰਟੀ ਤੋਂ ਸਸਪੈਂਡ ਹੋ ਗਿਆ ਸੀ ਤਾਂ ਉਸ ਨੇ ਆਪਣੇ ਸਟੈਂਡ ਤੋਂ ਥਿਰਕਦਿਆਂ ਉਸ ਨੇ ਬਹਾਲ ਹੋਣ ਲਈ ਹਾਈ ਕਮਾਨ ਦੀਆਂ ਲੇਲ੍ਹੜੀਆਂ ਕਿਉਂ ਕੱਢੀਆਂ।  

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਦੋ ਸਾਲ ਬਤੀਤ ਹੋ ਗਏ ਹਨ, ਜੇਕਰ ਤੁਸੀਂ ਲੋਕ ਸਭਾ ਚੋਣਾਂ ਦੀਆਂ ਸਾਰੀਆਂ ਸੀਟਾਂ ਜਿਤਾ ਦੇਵੋਗੇ ਤਾਂ ਤੁਹਾਡੀ ਸਰਕਾਰ ਆਉਣ 'ਚ ਕੋਈ ਬਹੁਤੀ ਦੇਰ ਨਹੀਂ ਲੱਗੇਗੀ। ਕੈਪਟਨ ਸਰਕਾਰ ਨੇ 7 ਲੱਖ ਬੱਚਿਆਂ ਦੀ 6-6 ਸੌ ਕਰੋੜ ਰੁਪਏ ਦੀ ਸਕਾਲਰਸ਼ਿਪ ਅਤੇ ਸੇਵਾ ਕੇਂਦਰ ਬੰਦ ਕਰ ਦਿੱਤੇ ਹਨ, ਜਿਸ ਕਾਰਨ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਲੈਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਅਕਾਲੀਆਂ 'ਤੇ ਦੋਸ਼ ਮੜ੍ਹਨ ਜੋਗੀ ਹੀ ਰਹਿ ਗਈ ਹੈ। ਉਨ੍ਹਾਂ ਪਿੰਡਾਂ ਦੇ ਵਾਈਜ਼ ਵਰਕਰਾਂ ਦੀਆਂ ਮੁਸ਼ਕਲਾਂ ਜਾਣਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਪੇਸ਼ ਕੀਤਾ ਜਾਣ ਵਾਲਾ ਬਜਟ ਝੂਠ ਦਾ ਪਲੰਦਾ ਹੋਵੇਗਾ।

ਪੱਤਰਕਾਰਾਂ ਵਲੋਂ ਡੋਪ ਟੈਸਟ ਦੇ ਸਬੰਧ 'ਚ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ 'ਜ਼ੀਰਾ ਕੋਣ ਹੈ, ਮੈਨੂੰ ਨਹੀਂ ਪਤਾ'।ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕੁਲਬੀਰ ਸਿੰਘ ਜ਼ੀਰਾ ਨੇ ਸੁਖਬੀਰ ਬਾਦਲ 'ਤੇ ਅਫੀਮ ਦਾ ਨਸ਼ਾ ਕਰਨ ਦੇ ਦੋਸ਼ ਲਾਉਂਦੇ ਹੋਏ ਉਸ ਨੂੰ ਆਪਣੇ ਨਾਲ ਡੋਪ ਟੈਸਟ ਕਰਵਾਉਣ ਦਾ ਖੁੱਲ੍ਹਾ ਚੈਂਲੰਜ ਦਿੱਤਾ ਸੀ। ਇਸ ਮੌਕੇ ਜਥੇ. ਹਰੀ ਸਿੰਘ ਜ਼ੀਰਾ ਸਾਬਕਾ ਵਿਧਾਇਕ ਮੈਂਬਰ ਕੌਰ ਕਮੇਟੀ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਵਰਦੇਵ ਸਿੰਘ ਨੋਨੀ ਮਾਨ, ਰੋਜੀ ਬਰਕੰਦੀ ਬੰਟੀ ਰੋਮਾਣਾ, ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਆਦਿ ਹਾਜ਼ਰ ਸਨ।


rajwinder kaur

Content Editor

Related News