ਸੁਸਾਈਡ ਨੋਟ 'ਚ ਲਿਖਿਆ ਪੈਸਿਆ ਦੇ ਲਾਲਚ 'ਚ ਮੈਂ ਕੀਤਾ ਮਾਮਾ-ਮਾਮੀ ਦਾ ਕਤਲ
Thursday, Oct 05, 2017 - 02:27 PM (IST)
ਪਠਾਨਕੋਟ (ਬਿਊਰੋ) - ਮੁਹੱਲਾ ਸੰਤ ਨਗਰ 'ਚ ਬੀਤੇ ਦਿਨੀਂ ਹੋਏ ਬਜ਼ੁਰਗ ਜੋੜੇ ਦੇ ਕਤਲ ਦੀ ਗੁੱਥੀ ਸੁਲਝਣ ਦੀ ਕਗਾਰ 'ਤੇ ਪਹੁੰਚ ਗਈ ਹੈ, ਹਾਲਾਂਕਿ ਉਕਤ ਮਾਮਲੇ ਸਬੰਧੀ ਪੁਲਸ ਕੁਝ ਵੀ ਦੱਸਣ ਤੋਂ ਬੱਚ ਰਹੀ ਹੈ। ਜ਼ਿਕਰਯੋਗ ਹੈ ਕਿ ਬਜ਼ੁਰਗ ਜੋੜੇ ਦੇ ਖੂਨ ਨਾਲ ਲੱਥ-ਪੱਥ ਲਾਸ਼ਾਂ ਮਿਲਣ ਤੋਂ 8 ਘੰਟੇ ਬਾਅਦ ਹੀ ਬਜ਼ੁਰਗ ਜੋੜੇ ਦੇ ਭਾਣਜੇ ਸੁਰਿੰਦਰ ਕੁਮਾਰ ਨੇ ਵੀ ਖੁਦਕੁਸ਼ੀ ਕਰ ਲਈ, ਜਿਸ ਕਾਰਨ ਮਾਮਲਾ ਹੋਰ ਗਾਹਿਰਾ ਹੋ ਗਿਆ।
ਜਿਸ ਤੇਜ਼ਧਾਰ ਚਾਕੂ ਅਤੇ ਇੱਟ ਨਾਲ ਬਜ਼ੁਰਗ ਜੋੜੇ ਦਾ ਕਤਲ ਹੋਣ ਦਾ ਸ਼ੱਕ ਹੈ ਉਹ ਘਟਨਾ ਸਥਾਨ ਤੋਂ ਹੀ ਬਰਾਮਦ ਹੋ ਗਏ ਸਨ ਜਿਸ ਦੇ ਆਧਾਰ 'ਤੇ ਪੁਲਸ ਕਾਰਵਾਈ ਕਰ ਰਹੀ ਹੈ। ਜਾਂਚ ਕਰ ਰਹੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾਂ ਹਾਸਲ ਹੋਈ ਜਦੋਂ ਬਜ਼ੁਰਗ ਜੋੜੇ ਦੇ ਭਾਣਜੇ ਦਾ ਸੁਸਾਈਡ ਨੋਟ ਪੁਲਸ ਦੇ ਹੱਥ ਲੱਗਾ। ਸੁਸਾਈਡ ਨੋਟ 'ਚ ਉਸ ਨੇ ਸਾਫ ਸਾਫ ਲਿਖਿਆ ਸੀ ਕਿ ਉਸ ਨੇ ਪੈਸੇ ਦੇ ਲਾਲਚ ਕਾਰਨ 'ਚ ਆ ਕੇ ਆਪਣੇ ਮਾਮਾ-ਮਾਮੀ ਦਾ ਕਤਲ ਕਰ ਦਿੱਤਾ ਹੈ ਅਤੇ ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਖੁਦਕੁਸ਼ੀ ਕਰ ਲਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਖੁਲਾਸਾ ਕਰਨ ਦੀ ਸੰਭਾਵਨਾ ਹੈ।
