ਮਨੀਲਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
Saturday, May 09, 2026 - 12:01 AM (IST)
ਲੋਹੀਆਂ ਖਾਸ/ਫਿਰੋਜ਼ਪੁਰ (ਸੱਦੀ) - ਸਥਾਨਕ ਕਸਬੇ ਦੇ ਨੰਬਰਦਾਰ ਅਵਤਾਰ ਸਿੰਘ ਦੇ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਨੀਲਾ ਵਿਚ ਰਹਿੰਦੇ 40 ਸਾਲਾ ਪੋਤ-ਜਵਾਈ ਰਣਜੀਤ ਸਿੰਘ ਵਾਸੀ ਪਿੰਡ ਦੌਲਤਪੁਰ ਫਿਰੋਜ਼ਪੁਰ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਰਣਜੀਤ ਸਿੰਘ ਆਪਣੇ ਮੋਟਰਸਾਈਕਲ ’ਤੇ ਕੰਮ ਲਈ ਨਿਕਲਿਆ ਸੀ। ਨਗਰ ਪੰਚਾਇਤ ਲੋਹੀਆਂ ਦੇ ਸਾਬਕਾ ਪ੍ਰਧਾਨ ਤੇ ਨੰਬਰਦਾਰ ਅਵਤਾਰ ਸਿੰਘ ਦੇ ਛੋਟੇ ਭਰਾ ਸ਼ਾਬਾਜ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਣਜੀਤ ਸਿੰਘ ਮਨੀਲਾ ਦੇ ਕੱਲਕਾਂਨ ਸ਼ਹਿਰ ’ਚ ਆਪਣੇ ਪਰਿਵਾਰ ਸਮੇਤ ਰਹਿ ਕੇ ਕੰਮ ਕਰ ਰਿਹਾ ਸੀ।
