ਨਾਬਾਲਗ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਪੜ੍ਹਾਈ ਨੂੰ ਲੈ ਕੇ ਸੀ ਪਰੇਸ਼ਾਨ

Saturday, Nov 30, 2024 - 04:58 PM (IST)

ਨਾਬਾਲਗ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਪੜ੍ਹਾਈ ਨੂੰ ਲੈ ਕੇ ਸੀ ਪਰੇਸ਼ਾਨ

ਅਬੋਹਰ : ਅਬੋਹਰ ਦੇ ਪਿੰਡ ਖਾਟਵਾਂ ਵਾਸੀ ਇੱਕ ਨਬਾਲਗ ਵਿਦਿਆਰਥੀ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈl ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ 17 ਸਾਲਾ ਰਵਿੰਦਰ ਕੁਮਾਰ ਦੋ ਭੈਣ-ਭਰਾ ਸਨl ਰਵਿੰਦਰ 10ਵੀਂ ਜਮਾਤ 'ਚ ਪੜ੍ਹਦਾ ਸੀ ਅਤੇ ਪੜ੍ਹਾਈ ਨੂੰ ਲੈ ਕੇ ਪਰੇਸ਼ਾਨ ਸੀ। ਇਸ ਕਰਕੇ ਉਸ ਨੇ ਬੀਤੀ ਰਾਤ ਆਪਣੇ ਘਰ ਵਿੱਚ ਤੂੜੀ ਵਾਲੇ ਕਮਰੇ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈl

ਰਵਿੰਦਰ ਦੀ ਮਾਂ ਨੇ ਉਸ ਨੂੰ ਲਟਕਦਾ ਵੇਖ ਰੌਲਾ ਪਾਇਆ। ਇਸ 'ਤੇ ਪਰਿਵਾਰਕ ਮੈਂਬਰ ਇਕੱਠੇ ਹੋਏ, ਜਿਨ੍ਹਾਂ ਨੇ ਉਸ ਨੂੰ ਫ਼ਾਹੇ ਤੋਂ ਥੱਲੇ ਉਤਾਰ ਕੇ ਹਸਪਤਾਲ ਪਹੁੰਚਾਇਆ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਥਾਣਾ ਬਹਾਵਵਾਲਾ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਵਲੋਂ ਇਸ ਮਾਮਲੇ 'ਚ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।
 


author

Babita

Content Editor

Related News