ਨੌਜਵਾਨ ਨੇ ਆਰਥਿਕ ਤੰਗੀ ਕਾਰਨ ਪੀਤੀ ਸਪਰੇਅ
Wednesday, Jul 11, 2018 - 05:57 AM (IST)
ਚਾਉਕੇ(ਰਜਿੰਦਰ)-ਨਗਰ ਪੰਚਾਇਤ ਚਾਉਕੇ ਵਿਖੇ ਇਕ ਵਿਆਕਤੀ ਨੇ ਆਰਥਿਕ ਤੰਗੀ ਕਾਰਨ ਕੀਡ਼ੇ ਮਾਰ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਸੂਚਨਾ ਮੁਤਾਬਕ ਬਾਲਾ ਸਿੰਘ ਉਮਰ 35 ਸਾਲ ਪੁੱਤਰ ਬਲਵਿੰਦਰ ਸਿੰਘ ਵਾਸੀ ਚਾਉਕੇ ਜਿਸ ਨੇ ਸਰਕਾਰੀ ਅਤੇ ਗੈਰ-ਸਰਕਾਰੀ 6 ਲੱਖ ਦੀ ਪੇਮੈਟ ਦੇਣੀ ਸੀ ਪਰ ਉਕਤ ਪੇਸੈ ਦੇਣ ’ਚ ਅਸਮਰਥਾ ਹੋਣ ਕਾਰਨ ਉਸਨੇ ਆਪਣੇ ਖੇਤ ’ਚ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਉਕਤ ਆਪਣੇ ਪਿੱਛੇ ਮਾਤਾ-ਪਿਤਾ, 2 ਭਰਾਵਾਂ ਨੂੰ ਛੱਡ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
