ਵਿਧਵਾ ਔਰਤ ਨੇ ਅੱਗ ਲਾ ਕੇ ਕੀਤੀ ਖੁਦਕੁਸ਼ੀ

03/18/2018 6:08:25 AM

ਸਾਹਨੇਵਾਲ(ਜਗਰੂਪ)-ਪਿੰਡ ਗੋਬਿੰਦਗੜ੍ਹ 'ਚ ਘਰੇਲੂ ਪ੍ਰੇਸ਼ਾਨੀਆਂ ਕਾਰਨ ਇਕ ਵਿਧਵਾ ਔਰਤ ਵੱਲੋਂ ਦੇਰ ਰਾਤ ਆਪਣੇ ਘਰ 'ਚ ਹੀ ਕਥਿਤ ਤੌਰ 'ਤੇ ਅੱਗ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੌਕੀ ਕੰਗਣਵਾਲ ਦੇ ਇੰਚਾਰਜ ਜੋਗਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਇੰਦਰਜੀਤ ਕੌਰ ਪਤਨੀ ਸਵ. ਹਰਮਿੰਦਰ ਸਿੰਘ ਦੇ ਰੂਪ 'ਚ ਹੋਈ ਹੈ। ਜਿਸਦੇ ਪਤੀ ਦੀ ਮੌਤ ਕਰੀਬ 14-15 ਸਾਲ ਪਹਿਲਾਂ ਹੋ ਚੁੱਕੀ ਹੈ। ਉਸਨੇ ਆਪਣੀ ਇਕ ਬੇਟੀ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਕੀਤਾ ਸੀ। ਜਿਸਦੇ ਪਤੀ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਲੜਕੀ ਇੰਦਰਜੀਤ ਕੌਰ ਕੋਲ ਹੀ ਰਹਿ ਰਹੀ ਸੀ। ਕੁਝ ਪ੍ਰੇਸ਼ਾਨੀਆਂ ਕਾਰਨ ਇੰਦਰਜੀਤ ਕੌਰ ਨੇ ਦੇਰ ਰਾਤ ਘਰ 'ਚ ਪਏ ਹੋਏ ਡੀਜ਼ਲ ਨਾਲ ਖੁਦ ਨੂੰ ਅੱਗ ਲਾ ਲਈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News