ਪਤੀ ਦੀ ਬੀਮਾਰੀ ਤੋਂ ਪ੍ਰੇਸ਼ਾਨ ਔਰਤ ਨੇ ਪੇਕੇ ਘਰ ਲਿਆ ਫਾਹਾ
Tuesday, Mar 06, 2018 - 05:42 AM (IST)

ਲੁਧਿਆਣਾ(ਪੰਕਜ)-ਟੀ. ਬੀ. ਰੋਗ ਤੋਂ ਗ੍ਰਸਤ ਪਤੀ ਦੀ ਹਾਲਤ ਤੋਂ ਪ੍ਰੇਸ਼ਾਨ ਪਤਨੀ ਨੇ ਪੇਕੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦਾ ਇਕ ਮਾਸੂਮ ਬੱਚਾ ਵੀ ਹੈ। ਘਟਨਾ ਥਾਣਾ ਡਾਬਾ ਦੇ ਅਧੀਨ ਪੈਂਦੀ ਕਰਮਜੀਤ ਕਾਲੋਨੀ ਦੀ ਹੈ, ਜਿੱਥੇ ਆਪਣੇ ਪਿਤਾ ਮੁਹੰਮਦ ਛੋਟੇ ਦੇ ਘਰ 'ਚ ਰਹਿ ਰਹੀ ਮੀਨਤ ਖਾਤੂਨ ਉਮਰ 26 ਸਾਲ ਪਤਨੀ ਅਲਾਊਦੀਨ ਖਾਤੂਨ ਨੇ ਪੱਖੇ ਨਾਲ ਦੁਪੱਟਾ ਬੰਨ੍ਹ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਮੁਤਾਬਕ ਪਤੀ ਦੀ ਬੀਮਾਰੀ ਕਾਰਨ ਘਰ ਵਿਚ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਮੀਨਤ ਬੇਟੇ ਨੂੰ ਲੈ ਕੇ ਪਿਤਾ ਦੇ ਘਰ ਆ ਕੇ ਰਹਿਣ ਲੱਗੀ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।