ਚੰਡੀਗੜ੍ਹ : ਪੰਜਾਬ ਪੁਲਸ ਮੁੱਖ ਦਫਤਰ ''ਚ ਸਬ ਸਟੇਸ਼ਨ ਅਟੈਂਡੈਂਟ ਦੀ ਸ਼ੱਕੀ ਮੌਤ

01/19/2018 12:48:40 PM

ਚੰਡੀਗੜ੍ਹ (ਸੰਦੀਪ) : ਸ਼ਹਿਰ ਦੇ ਸੈਕਟਰ-9 'ਚ ਸਥਿਤ ਪੰਜਾਬ ਪੁਲਸ ਦੇ ਮੁੱਖ ਦਫਤਰ ਦੀ 7ਵੀਂ ਮੰਜ਼ਿਲ ਤੋਂ ਡਿਗ ਕਾਰਨ ਇਕ ਸਬ ਸਟੇਸ਼ਨ ਅਟੈਂਡੈਂਟ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਅਜੀਤ (29) ਪਿਛਲੇ 10 ਸਾਲਾਂ ਤੋਂ ਇੱਥੇ ਠੇਕੇ 'ਤੇ ਸਬ ਸਟੇਸ਼ਨ ਅਟੈਂਡੈਂਟ ਦੇ ਅਹੁਦੇ 'ਤੇ ਤਾਇਨਾਤ ਸੀ। ਉਸ ਦੀ ਡਿਊਟੀ ਰਾਤ ਦੀ ਸੀ। ਸ਼ੁੱਕਰਵਾਰ ਸਵੇਰੇ 7 ਵਜੇ ਜਦੋਂ ਉਹ ਆਪਣੀ ਡਿਊਟੀ ਖਤਮ ਕਰਨ ਤੋਂ ਪਹਿਲਾਂ ਮੁੱਖ ਦਫਤਰ ਦੀ 7ਵੀਂ ਮੰਜ਼ਿਲ 'ਤੇ ਲਾਈਟਾਂ ਬੰਦ ਕਰਨ ਗਿਆ ਅਤੇ ਉੱਥੋਂ ਹੇਠਾਂ ਡਿਗ ਗਿਆ। ਜਿਸ ਤੋਂ ਬਾਅਦ ਸਵੇਰੇ ਡਿਊਟੀ ਦੇਣ ਆਏ ਕਰਮਚਾਰੀ ਨੇ ਉਸ ਨੂੰ ਦੇਖਿਆ ਅਤੇ ਪੁਲਸ ਕੰਟਰੋਲ ਰੂਮ 'ਚ ਸੂਚਨਾ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਤੁਰੰਤ ਅਜੀਤ ਨੂੰ ਸੈਕਟਰ-16 ਦੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਫਿਲਹਾਲ ਇਹ ਗੱਲ ਸਪੱਸ਼ਟ ਨਹੀਂ ਹੋ ਸਕੀ ਹੈ ਕਿ ਮ੍ਰਿਤਕ ਦੇ ਹੇਠਾਂ ਡਿਗਣ ਪਿੱਛੇ ਕੀ ਕਾਰਨ ਰਹੇ ਹਨ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 
 


Related News