ਜ਼ਿਲੇ ਦੇ 14 ਇੰਸਪੈਕਟਰ ਤੇ ਸਬ-ਇੰਸਪੈਕਟਰ ਤਬਦੀਲ

Friday, Jul 05, 2019 - 04:35 PM (IST)

ਜ਼ਿਲੇ ਦੇ 14 ਇੰਸਪੈਕਟਰ ਤੇ ਸਬ-ਇੰਸਪੈਕਟਰ ਤਬਦੀਲ

ਹੁਸ਼ਿਆਰਪੁਰ (ਅਸ਼ਵਨੀ) : ਜ਼ਿਲਾ ਪੁਲਸ ਮੁਖੀ ਜੇ. ਏਲਿਨਚੇਲੀਅਨ ਨੇ ਜ਼ਿਲੇ ਦੇ 14 ਇੰਸਪੈਕਟਰ ਤੇ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇੰਸਪੈਕਟਰ ਦਿਲਬਾਗ ਸਿੰਘ ਨੂੰ ਪੁਲਸ ਲਾਈਨ ਤੋਂ ਥਾਣਾ ਹਰਿਆਣਾ ਦਾ ਐੱਸ. ਐੱਚ. ਓ. ਲਗਾਇਆ ਗਿਆ ਹੈ। ਇੰਸਪੈਕਟਰ ਨਰੇਸ਼ ਕੁਮਾਰ ਨੂੰ ਪੁਲਸ ਲਾਈਨ ਤੋਂ ਇੰਚਾਰਜ ਸੈਂਟਰਲਾਈਜ਼ਡ ਮਾਲਖਾਨਾ ਪੁਲਸ ਲਾਈਨ,  ਇੰਸਪੈਕਟਰ ਪ੍ਰਦੀਪ ਸਿੰਘ ਨੂੰ ਪੁਲਸ ਲਾਈਨ ਤੋਂ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਦੇ ਇੰਚਾਰਜ ਵਜੋਂ ਨਿਯੁਕਤ ਕੀਤਾ ਗਿਆ ਹੈ। ਸਬ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਪੁਲਸ ਲਾਈਨ ਤੋਂ ਥਾਣਾ ਗੜ੍ਹਸ਼ੰਕਰ, ਲੋਕਲ ਰੈਂਕ ਸਬ ਇੰਸਪੈਕਟਰ ਅਜੀਤ ਸਿੰਘ ਨੂੰ ਪੁਲਸ ਲਾਈਨ ਤੋਂ ਵਧੀਕ ਐੱਸ. ਐੱਚ. ਓ. ਬੁਲ੍ਹੋਵਾਲ-ਕਮ-ਇੰਚਾਰਜ ਇਨਵੈਸਟੀਗੇਸ਼ਨ ਯੂਨਿਟ ਥਾਣਾ ਬੁਲ੍ਹੋਵਾਲ ਨਿਯੁਕਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਲੋਕਲ ਰੈਂਕ ਸਬ-ਇੰਸਪੈਕਟਰ ਹਰੀਸ਼ ਕੁਮਾਰ ਨੂੰ ਐਂਟੀ ਨਾਰਕੋਟਿਕਸ ਸੈੱਲ, ਸਬ-ਇੰਸਪੈਕਟਰ ਨਰੇਸ਼ ਕੁਮਾਰ ਨੂੰ ਇੰਚਾਰਜ ਪਾਸਪੋਰਟ ਬ੍ਰਾਂਚ, ਸਬ-ਇੰਸਪੈਕਟਰ ਸਨੇਹਲਤਾ ਨੂੰ ਪੁਲਸ ਲਾਈਨ ਤੋਂ ਇੰਚਾਰਜ ਵੋਮੈਨ ਸੈੱਲ ਦਸੂਹਾ, ਪਾਸਪੋਰਟ ਬ੍ਰਾਂਚ ਦੀ ਇੰਚਾਰਜ ਸਬ ਇੰਸਪੈਕਟਰ ਪ੍ਰਭਜੋਤ ਕੌਰ ਨੂੰ ਪੁਲਸ ਲਾਈਨ ਤਬਦੀਲ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਲੋਕਲ ਰੈਂਕ ਏ. ਐੱਸ. ਆਈ. ਗੁਰਦਿਆਲ ਸਿੰਘ ਨੂੰ ਪੁਲਸ ਲਾਈਨ ਤੋਂ ਇਨਵੈਸਟੀਗੇਸ਼ਨ ਯੂਨਿਟ ਥਾਣਾ ਮੇਹਟੀਆਣਾ, ਲੋਕਲ ਰੈਂਕ ਸਬ ਇੰਸਪੈਕਟਰ ਸੁਰਜੀਤ ਸਿੰਘ ਨੂੰ ਪੁਲਸ ਲਾਈਨ ਤੋਂ ਟ੍ਰੈਫ਼ਿਕ ਐਜੂਕੇਸ਼ਨ ਸੈੱਲ, ਲੋਕਲ ਰੈਂਕ ਸਬ ਇੰਸਪੈਕਟਰ ਰਜਿੰਦਰ ਕੁਮਾਰ ਨੂੰ ਪੁਲਸ ਲਾਈਨ ਤੋਂ ਹਾਈਵੇ ਪੈਟ੍ਰੋਲਿੰਗ ਬੀਟ ਨੰ. 40 ਸਦਰ, ਸਬ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਪੁਲਸ ਲਾਈਨ ਤੋਂ ਵਧੀਕ ਐੱਸ. ਐੱਚ. ਓ-ਕਮ-ਇੰਚਾਰਜ ਇਨਵੈਸਟੀਗੇਸ਼ਨ ਯੂਨਿਟ ਤਲਵਾੜਾ, ਸਬ ਇੰਸਪੈਕਟਰ ਧਰਮਿੰਦਰ ਸਿੰਘ ਨੂੰ ਤਲਵਾੜਾ ਤੋਂ ਵਧੀਕ ਥਾਣਾ ਮੁਖੀ-ਕਮ-ਇੰਚਾਰਜ ਇਨਵੈਸਟੀਗੇਸ਼ਨ ਯੂਨਿਟ ਦਸੂਹਾ ਅਤੇ ਲੋਕਲ ਰੈਂਕ ਏ. ਐੱਸ. ਆਈ. ਬਚਿੱਤਰ ਸਿੰਘ ਨੂੰ ਹਾਈਵੇ ਪੈਟਰੋਲਿੰਗ ਬੀਟ ਨੰ. 40 ਥਾਣਾ ਸਦਰ ਤੋਂ ਪੁਲਸ ਲਾਈਨ ਤਬਦੀਲ ਕੀਤਾ ਗਿਆ ਹੈ। ਐੱਸ. ਐੱਸ. ਪੀ. ਨੇ ਤਬਦੀਲ ਕੀਤੇ ਗਏ ਸਾਰੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਆਪਣਾ ਕਾਰਜਭਾਰ ਸੰਭਾਲਣ ਦੇ ਆਦੇਸ਼ ਦਿੱਤੇ ਹਨ।


author

Gurminder Singh

Content Editor

Related News