ਵਿਦਿਆਰਥੀਆਂ ਲਈ ਘਾਤਕ ਸਾਬਤ ਹੋ ਰਹੀ 'ਨੰਬਰ ਗੇਮ' ਮਾਪਿਆਂ ਨੂੰ ਭੁਗਤਣਾ ਪੈ ਰਿਹੈ ਖਮਿਆਜਾ

Sunday, Jul 19, 2020 - 06:17 PM (IST)

ਵਿਦਿਆਰਥੀਆਂ ਲਈ ਘਾਤਕ ਸਾਬਤ ਹੋ ਰਹੀ 'ਨੰਬਰ ਗੇਮ' ਮਾਪਿਆਂ ਨੂੰ ਭੁਗਤਣਾ ਪੈ ਰਿਹੈ ਖਮਿਆਜਾ

ਬਠਿੰਡਾ (ਜ.ਬ.): ਸਿੱਖਿਆ ਦੇ ਖੇਤਰ 'ਚ ਇੰਨੀ ਦਿਨੀਂ ਚੱਲ ਰਹੀ 'ਨੰਬਰ ਗੇਮ' ਵਿਦਿਆਰਥੀਆਂ ਦੇ ਲਈ ਘਾਤਕ ਸਿੱਧ ਹੋ ਰਹੀ ਹੈ। ਪ੍ਰੀਖਿਆ 'ਚ ਨੰਬਰ ਘੱਟ ਆਉਣ ਤੋਂ ਪ੍ਰੇਸ਼ਾਨ ਵਿਦਿਆਰਥੀ ਖੁਦਕੁਸ਼ੀ ਵਰਗੇ ਕਦਮ ਚੁੱਕ ਲੈਂਦੇ ਹਨ ਜਿਸਦਾ ਖਾਮਿਆਜਾ ਬਾਅਦ 'ਚ ਮਾਪਿਆਂ ਨੂੰ ਭੁਗਤਣਾ ਪੈਦਾ ਹੈ। ਪੂਰੀ ਸਿੱਖਿਆ ਪ੍ਰਣਾਲੀ ਨੇ ਵਿਦਿਆਰਥੀਆਂ ਨੂੰ ਨੰਬਰਾਂ ਦੇ ਪ੍ਰਤੀਸ਼ਤ 'ਚ ਉਲਝਾ ਦਿੱਤਾ ਹੈ ਅਤੇ ਉਮੀਦ ਹੈ ਕਿ ਘੱਟ ਨੰਬਰ ਆਉਣ 'ਤੇ ਵਿਦਿਆਰਥੀ ਇਸ ਨੂੰ ਸਹਿਣ ਨਹੀਂ ਕਰ ਸਕਦੇ ਕਿਉਂਕਿ ਮਾਪਿਆਂ ਅਤੇ ਸਮਾਜ ਦੀਆਂ ਨਜ਼ਰਾਂ 'ਚ ਉਹ ਖੁਦ ਨੂੰ ਡਿੱਗਿਆ ਹੋਇਆ ਮਹਿਸੂਸ ਕਰਦੇ ਹਨ। ਇਸ ਤਰ੍ਹਾਂ ਘਟਨਾ ਦੇ ਲਈ ਸਿੱਖਿਆ ਪ੍ਰਣਾਲੀ ਦੇ ਨਾਲ-ਨਾਲ ਮਾਪੇ, ਅਧਿਆਪਕ ਅਤੇ ਸਿੱਖਿਅਕ ਸੰਸਥਾਨ ਸਾਰੇ ਬਰਾਬਰ ਦੇ ਹਿੱਸੇਦਾਰ ਹਨ ਜੋ ਬੱਚਿਆਂ 'ਤੇ ਜ਼ਿਆਦਾ ਨੰਬਰ ਲਿਆਉਣ ਦਾ ਦਬਾਅ ਪਾ ਰਹੇ ਹਨ ਅਤੇ ਬੱਚਾ ਇਸ ਦਬਾਅ ਨੂੰ ਸਹਿਣ ਨਹੀਂ ਕਰ ਸਕਦਾ।

ਇਹ ਵੀ ਪੜ੍ਹੋ: ਇਸ ਵਾਰ ਬਾਬਾ ਬਕਾਲਾ ਸਾਹਿਬ 'ਚ ਨਹੀਂ ਹੋ ਸਕਣਗੀਆਂ ਸਿਆਸੀ ਕਾਨਫਰੰਸਾਂ

ਪ੍ਰਤੀ ਸਾਲ 10 ਹਜ਼ਾਰ ਵਿਦਿਆਰਥੀ ਕਰਦੇ ਹਨ ਖੁਦਕੁਸ਼ੀ
ਐੱਨ.ਸੀ.ਆਰ.ਬੀ. ਦੇ ਡਾਟਾ ਦੇ ਮੁਤਾਬਕ ਹਰ ਸਾਲ ਲਗਭਗ 10 ਹਜ਼ਾਰ ਵਿਦਿਆਰਥੀ ਖੁਦਕੁਸ਼ੀ ਕਰਦੇ ਹਨ, ਜਿਸ ਨਾਲ 25 ਫੀਸਦੀ ਵਿਦਿਆਰਥੀ ਕੇਵਲ ਪ੍ਰੀਖਿਆ 'ਚ ਘੱਟ ਨੰਬਰ ਆਉਣ ਤੋਂ ਬਾਅਦ ਇਹ ਕਦਮ ਚੁੱਕਦੇ ਹਨ। 2018 'ਚ ਦੇਸ਼ ਭਰ ਦੇ ਕੁੱਲ 1.3 ਲੱਖ ਖੁਦਕੁਸ਼ੀਆਂ ਹੋਈਆਂ ਸਨ, ਜਿਸ ਨਾਲ 8 ਫੀਸਦੀ ਕੇਵਲ ਵਿਦਿਆਰਥੀ ਸਨ। ਇਸ 'ਚੋਂ 25 ਫੀਸਦੀ ਵਿਦਿਆਰਥੀਆਂ ਨੇ ਉਮੀਦ ਤੋਂ ਘੱਟ ਨੰਬਰ ਲਿਆਉਣ ਤੋਂ ਬਾਅਦ ਹੀ ਖੁਦਕੁਸ਼ੀ ਕੀਤੀ।

ਇਹ ਵੀ ਪੜ੍ਹੋ: ਪ੍ਰੇਮ ਵਿਆਹ ਪਿੱਛੋਂ ਹੋਇਆ ਸੀ ਤਲਾਕ ,ਹੁਣ ਸਹੁਰੇ ਘਰੋਂ ਮਿਲੀ ਕੁੜੀ ਦੀ ਲਾਸ਼


author

Shyna

Content Editor

Related News