‘ਨੀਟ’ ਟੈਸਟ ਪਾਸ ਕਰ ਕੇ 2 ਬੱਚਿਆਂ ਨੇ ਕੀਤਾ ਮਮਦੋਟ ਜ਼ਿਲੇ ਦਾ ਨਾਂ ਰੌਸ਼ਨ
Tuesday, Jun 12, 2018 - 12:17 AM (IST)

ਮਮਦੋਟ(ਸੰਜੀਵ, ਧਵਨ, ਜਸਵੰਤ, ਸ਼ਰਮਾ)–ਬੀਤੇ ਦਿਨੀਂ ਇੰਡੀਅਨ ਮੈਡੀਕਲ ਕਾਊਂਸਲ ਵੱਲੋਂ ਲਏ ਗਏ ਸਾਲ 2018 ਦੇ ਨੈਸ਼ਨਲ ਅੈਲਿਜੀਬਿਲਟੀ ਐਂਟਰਸ ਟੈਸਟ (ਨੀਟ) ਦੇ ਇਮਤਿਹਾਨ ’ਚ ਸਿਟੀ ਹਾਰਟ ਸਕੂਲ ਦੇ 2 ਵਿਦਿਆਰਥੀਆਂ ਅਬੂ ਸੁਹੇਲ ਨੇ 609 ਨੰਬਰ ਪ੍ਰਾਪਤ ਕਰ ਕੇ ਜ਼ਿਲੇ ’ਚੋਂ ਦੂਸਰਾ ਤੇ ਅਨਮੋਲ ਸੱਗਰ ਨੇ 493 ਨੰਬਰ ਪ੍ਰਾਪਤ ਕਰ ਕੇ ਵੀ ਵਧੀਆ ਪੁਜ਼ੀਸ਼ਨ ਹਾਸਲ ਕੀਤੀ ਹੈ। ਗੌਰਤਲਬ ਹੈ ਅਬੂ ਸੁਹੇਲ ਦੇ ਪਿਤਾ ਜ਼ਿਆਰ ਉਲ ਹੱਕ ਬੀ. ਐੱਸ. ਐੱਫ. ’ਚ ਬਤੌਰ ਹੌਲਦਾਰ ਹਨ ਅਤੇ ਬਦਲੀ ਹੋਣ ਕਰ ਕੇ ਜੰਮੂ-ਕਸ਼ਮੀਰ ’ਚ ਡਿਊਟੀ ’ਤੇ ਤਾਇਨਾਤ ਹਨ। ਪਡ਼੍ਹਾਈ ਦੌਰਾਨ ਆਪਣੇ ਪੁੱਤਰ ਨੂੰ ਉੱਚਾ ਮੁਕਾਮ ਹਾਸਲ ਕਰਨ ਦੀ ਲਗਨ ਰੱਖ ਕੇ ਮਿਹਨਤ ਕਰਾ ਰਹੀ ਮਾਂ ਸਾਇਰਾ ਬਾਨੋ ਨੇ ਆਖਿਆ ਕਿ ਪੁੱਤਰ ਨੇ ਜ਼ਿੰਦਗੀ ਦੇ ਸਾਰੇ ਸੁਪਨੇ ਪੂਰੇ ਕਰ ਦਿੱਤੇ ਹਨ।
ਸਫਲਤਾ ਹਾਸਲ ਕਰਨ ਵਾਲੇ ਦੋਵਾਂ ਬੱਚਿਆਂ ਦੇ ਘਰਾਂ ’ਚ ਜਸ਼ਨ ਵਾਲਾ ਮਾਹੌਲ ਬਣਿਆ ਹੋਇਆ ਹੈ। ਸਕੂਲ ਪ੍ਰਿੰਸੀ. ਮੈਡਮ ਰਜਨੀ ਬਾਲਾ ਨੇ ਕਿਹਾ ਕਿ ਬੱਚਿਆਂ ਦੀ ਅਣਥੱਕ ਮਿਹਨਤ ਸਦਕਾ ਸਰਹੱਦੀ ਕਸਬੇ ਮਮਦੋਟ ਦਾ ਨਾਂ ਰੌਸ਼ਨ ਹੋਇਆ ਹੈ ਤੇ ਇਸ ਉਪਲੱਬਧੀ ਵਾਸਤੇ ਸਮੂਹ ਸਟਾਫ ਵਧਾਈ ਦਾ ਪਾਤਰ ਹੈ।