ਸ਼ਰਮਨਾਕ: 8ਵੀਂ ਦੀ ਵਿਦਿਆਰਥਣ ਨਾਲ ਅਧਿਆਪਕ ਨੇ ਕੀਤਾ ਜਬਰ-ਜ਼ਨਾਹ

Saturday, Mar 14, 2020 - 06:53 PM (IST)

ਸ਼ਰਮਨਾਕ: 8ਵੀਂ ਦੀ ਵਿਦਿਆਰਥਣ ਨਾਲ ਅਧਿਆਪਕ ਨੇ ਕੀਤਾ ਜਬਰ-ਜ਼ਨਾਹ

ਅਬੋਹਰ (ਸੁਨੀਲ)— ਥਾਣਾ ਖੂਈਆਂ ਸਰਵਰ ਮੁਖੀ ਸੁਨੀਲ ਕੁਮਾਰ ਨੇ ਦੱਸਿਆ ਕਿ 8ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜ਼ਨਾਹ ਕਰਨ ਵਾਲੇ ਮੁਲਜ਼ਮ ਕੰਪਿਊਟਰ ਅਧਿਆਪਕ  ਸਾਹਿਲ ਅਰੋੜਾ ਨੂੰ ਪੁਲਸ ਨੇ ਉਤਰਾਂਚਲ ਤੋਂ ਕਾਬੂ ਕੀਤਾ ਹੈ। ਮੁਲਜ਼ਮ ਨੂੰ ਅੱਜ ਮਾਣਯੋਗ ਜੱਜ ਮੇਘਾ ਧਾਰੀਵਾਲ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਜੱਜ ਨੇ ਉਸ ਨੂੰ ਪੁੱਛਗਿੱਛ ਦੇ ਲਈ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ।

ਜਾਣਕਾਰੀ ਅਨੁਸਾਰ ਸਾਹਿਲ ਅਰੋੜਾ ਨੇ ਬੀਤੇ ਦਿਨੀਂ ਅੱਠਵੀਂ ਜਮਾਤ ਦੀ ਵਿਦਿਆਰਥਣ ਨੂੰ ਆਪਣੀ ਕਾਰ 'ਚ ਬਿਠਾ ਕੇ ਫਾਜ਼ਿਲਕਾ ਦੇ ਇਕ ਹੋਟਲ 'ਚ ਗੁਰੂ-ਚੇਲੇ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਦੇ ਹੋਏ ਬਲਾਤਕਾਰ ਕੀਤਾ ਸੀ। ਮਹਿਲਾ ਸਬ ਇੰਸਪੈਕਟਰ ਗਰੀਨਾ ਰਾਣੀ ਨੇ ਲੜਕੀ ਦਾ ਮੈਡੀਕਲ ਕਰਵਾਇਆ। ਲੜਕੀ ਨੇ ਮਾਣਯੋਗ ਜੱਜ ਸੁਮਿਤ ਸਭਰਵਾਰ ਦੀ ਅਦਾਲਤ 'ਚ 164 ਦੇ ਬਿਆਨ ਦਰਜ ਕਰਵਾਏ। ਇਸ ਦੌਰਾਨ ਟੀਚਰ ਮੌਕੇ ਤੋਂ ਫਰਾਰ ਹੋ ਗਿਆ ਸੀ। ਵਿਦਿਆਰਥਣ ਦੇ ਬਿਆਨਾਂ ਦੇ ਆਧਾਰ 'ਤੇ ਹੀ ਪੁਲਸ ਨੇ ਮਾਮਲਾ ਦਰਜ ਕੀਤਾ ਸੀ। ਇਹ ਜਾਣਕਾਰੀ ਪੁਲਸ ਉੱਪ ਕਪਤਾਨ ਰਾਹੁਲ ਭਾਰਦਵਾਜ ਨੇ ਦਿੱਤੀ।

ਇਹ ਵੀ ਪੜ੍ਹੋ: ਵਿਆਹ ਦੇ 28 ਦਿਨਾਂ ਬਾਅਦ ਲਾੜੀ ਬਣੀ ਮਾਂ, ਜਾਣ ਦੰਗ ਰਹਿ ਗਿਆ ਸਾਰਾ ਟੱਬਰ

ਇਥੇ ਦੱਸ ਦੇਈਏ ਕਿ ਗੁਰੂ-ਚੇਲੇ ਦਾ ਰਿਸ਼ਤਾ ਸ਼ਰਮਸਾਰ ਕਰਨ ਵਾਲੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਕਈ ਅਜਿਹੇ ਕੇਸ ਸਾਹਮਣੇ ਆਏ ਹਨ, ਜਿਨ੍ਹਾਂ 'ਚ ਅਧਿਆਪਕਾਂ ਨੇ ਗੁਰੂ-ਚੇਲੇ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਦੇ ਹੋਏ ਜਬਰ-ਜ਼ਨਾਹ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ।

ਇਹ ਵੀ ਪੜ੍ਹੋ​​​​​​​: ਲੰਬੀ ਚੁੱਪ ਤੋਂ ਬਾਅਦ 'ਨਵਜੋਤ ਸਿੱਧੂ' ਸਰਗਰਮ, ਯੂ-ਟਿਊਬ 'ਤੇ ਪਾਉਣਗੇ ਧਮਾਲ (ਵੀਡੀਓ)


author

shivani attri

Content Editor

Related News