ਸਕੂਲ ਦੀ ਸਖਤੀ ਨੇ ਵਿਦਿਆਰਥਣ ਦਾ ਕੀਤਾ ਭਵਿੱਖ ਖਰਾਬ (ਵੀਡੀਓ)
Tuesday, Mar 12, 2019 - 05:31 PM (IST)
ਪਟਿਆਲਾ (ਬਖਸ਼ੀ)—ਪਟਿਆਲਾ ਵਿਖੇ ਇਕ 12ਵੀਂ ਜਮਾਤ ਦੀ ਵਿਦਿਆਰਥਣ ਦਾ ਸਕੂਲ 'ਚ ਦੇਰੀ ਨਾਲ ਪਹੁੰਚਣ 'ਤੇ ਪੇਪਰ 'ਚ ਨਾ ਬੈਠਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਵਿਦਿਆਰਥਣ ਦਾ ਕਹਿਣਾ ਹੈ ਕਿ ਉਹ ਸਿਰਫ 2 ਮਿੰਟ ਲੇਟ ਆਈ, ਜਿਸ ਕਰਕੇ ਉਸ ਨੂੰ ਪੇਪਰ 'ਚ ਨਹੀਂ ਬੈਠਣ ਦਿੱਤਾ ਗਿਆ। ਦਰਅਸਲ ਪਟਿਆਲਾ ਦੇ ਸੇਂਟ ਪੀਟਰ ਅਕੈਡਮੀ ਅਜੀਤ ਨਗਰ ਵਿਖੇ ਇਕ 12ਵੀਂ ਜਮਾਤ ਦੀ ਵਿਦਿਆਰਥਣ ਸਵਰੀਤ ਕੌਰ ਅੱਜ ਆਪਣੀ ਕਮਿਸਟਰੀ ਦੀ ਪ੍ਰੀਖਿਆ ਦੇਣ ਲਈ ਸਿਰਫ 2 ਮਿੰਟ ਦੇਰੀ ਨਾਲ ਪੁੱਜੀ।ਜਦਕਿ ਸਕੂਲ ਦੀ ਸੀ.ਸੀ.ਟੀ.ਵੀ. ਫੁਟੇਜ ਮੁਤਾਬਕ ਸਵਰੀਤ ਕਰੀਬ 7 ਮਿੰਟ ਦੇਰੀ ਨਾਲ ਪੁੱਜੀ ਸੀ, ਜਿਸ ਕਾਰਨ ਸਕੂਲ ਦਾ ਗੇਟ ਵੀ ਨਹੀਂ ਖੋਲ੍ਹਿਆ ਗਿਆ ਤੇ ਜਦਂੋ ਉਸਦੀ ਮਾਤਾ ਨੇ ਸਕੂਲ ਦਾ ਗੇਟ ਖੜਕਾਇਆ ਤਾਂ ਸਕੂਲ ਦੇ ਫਾਦਰ ਨੇ ਸਵਰੀਤ ਨੂੰ ਪੇਪਰ ਵਿਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਤੋਂ ਬਾਅਦ ਸਵਰੀਤ ਦੇ ਮਾਪਿਆਂ ਨੇ ਪੁਲਸ ਨੂੰ ਸੂਚਿਤ ਕੀਤਾ ਤਾਂ ਪੁਲਸ ਨੇ ਸਕੂਲ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਤੋਂ ਬਾਅਦ ਉਹ ਇਹ ਕਹਿ ਕੇ ਚਲਦੇ ਬਣੇ ਕਿ ਉਹ ਇਸ ਮਾਮਲੇ 'ਚ ਕੁੱਝ ਨਹੀਂ ਕਰ ਸਕਦੇ। ਸਵਰੀਤ ਨੇ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਉੱਥੇ ਹੀ ਦੂਜੇ ਪਾਸੇ ਸਵਰੀਤ ਦੀ ਮਾਤਾ ਨੇ ਪ੍ਰਸ਼ਾਸਨ ਤੋਂ ਸਕੂਲ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੇ ਨਾਲ ਹੀ ਉਸਨੇ ਸਵਾਲ ਵੀ ਖੜ੍ਹਾ ਕੀਤਾ ਹੈ ਕਿ ਜੇਕਰ ਉਨ੍ਹਾਂ ਦਾ ਬੱਚਾ ਡਿਪ੍ਰੈਸ਼ਨ 'ਚ ਆ ਆਕੇ ਕੋਈ ਗਲਤ ਕਦਮ ਚੁੱਕ ਲਵੇਗਾ ਤਾਂ ਉਸਦਾ ਜਿੰਮੇਵਾਰ ਕੌਣ ਹੋਵੇਗਾ?
ਉੱਥੇ ਹੀ ਸਕੂਲ ਅਧਿਆਪਕ ਦੇ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕੀ ਬੱਚੀ ਦਸ ਵਜ ਕੇ 7ਮਿੰਟ 'ਤੇ ਆਈ ਸੀ ਜਿਸ ਕਾਰਨ ਉਸ ਨੂੰ ਐਂਟਰੀ ਨਹੀ ਦਿੱਤੀ ਗਈ ਸੀ.ਬੀ.ਐੱਸ. ਦੇ ਨਿਯਮਾਂ ਤਹਿਤ ਜੇਕਰ ਬੱਚਾ ਤੈਅ ਸਮੇਂ ਤੋਂ ਲੇਟ ਆਉਂਦਾ ਹੈ ਤਾਂ ਉਸਦੀ ਐਂਟਰੀ ਨਹੀ ਹੋ ਸਕਦੀ।