RIMT ਯੂਨੀਵਰਸਟੀ ਦੇ ਵਿਦਿਆਰਥੀ ਦੀ ਹਾਸਟਲ ਦੇ ਕਮਰੇ ''ਚ ਮਿਲੀ ਲਾਸ਼

Friday, Jun 27, 2025 - 07:57 PM (IST)

RIMT ਯੂਨੀਵਰਸਟੀ ਦੇ ਵਿਦਿਆਰਥੀ ਦੀ ਹਾਸਟਲ ਦੇ ਕਮਰੇ ''ਚ ਮਿਲੀ ਲਾਸ਼

ਫਤਹਿਗੜ੍ਹ ਸਾਹਿਬ (ਬਿਪਿਨ) : ਆਰਆਈਐੱਮਟੀ ਯੂਨੀਵਰਸਟੀ ਵਿੱਖੇ ਇੱਕ ਵਿਦਿਆਰਥੀ ਦੀ ਲਾਸ਼ ਮਿਲਣ ਦੀ ਮਿਲੀ ਖ਼ਬਰ ਹੈ, ਜਿਸ ਨੂੰ ਪੁਲਸ ਨੇ ਕਬਜ਼ੇ 'ਚ ਲੈ ਕੇ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਦੇ ਸ਼ਬ ਘਰ ਵਿੱਚ ਰਖਵਾਇਆ ਹੈ ਅਤੇ ਉਸਦੇ ਪਰਿਵਾਰਿਕ ਮੈਬਰਾਂ ਨੂੰ ਸੂਚਿਤ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਯੂਨੀਵਰਸਟੀ ਵਿੱਚ ਬੀਟੈੱਕ ਦੀ ਪੜਾਈ ਕਰ ਰਹੇ ਬਿਹਾਰ ਨਿਵਾਸੀ ਪ੍ਰਿੰਸ ਕੁਮਾਰ ਨਾਮਕ ਵਿਦਿਆਰਥੀ ਦੀ ਲਾਸ਼ ਹਾਸਟਲ ਦੇ ਕਮਰੇ 'ਚ ਪਈ ਮਿਲੀ ਹੈ, ਜਿਸ ਦੇ ਬਾਰੇ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਮ੍ਰਿਤਕ ਪ੍ਰਿੰਸ ਕੁਮਾਰ ਦੇ ਮਾਮਾ ਸੂਰਜ ਕੁਮਾਰ ਨੇ ਦੱਸਿਆ ਕਿ ਉਸਨੂੰ ਘਰੋਂ ਫੋਨ ਆਇਆ ਸੀ ਅਤੇ ਇਸ ਘਟਨਾ ਦੀ ਜਾਣਕਾਰੀ ਮਿਲੀ। ਉਨ੍ਹਾਂ ਕਿਹਾ ਕਿ ਸਾਨੂੰ ਪੁਲਸ ਪ੍ਰਸ਼ਾਸਨ 'ਤੇ ਪੂਰਾ ਵਿਸ਼ਵਾਸ ਹੈ ਕਿ ਉਹ ਸਾਨੂੰ ਇਨਸਾਫ਼ ਦਵਾਉਣਗੇਂ। ਉਧਰ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤੇ ਉਨ੍ਹਾਂ ਫਿਲਹਾਲ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਮਨਾ ਕਰਦੇ ਹੋਏ ਜਾਂਚ ਉਪਰੰਤ ਹੀ ਕੁਝ ਕਹਿਣ ਦੀ ਗੱਲ ਆਖੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News