SIT ਅੱਗੇ ਪੇਸ਼ ਨਹੀਂ ਹੋਏ ਬਿਕਰਮ ਮਜੀਠੀਆ, 6000 ਕਰੋੜ ਦੇ ਡਰੱਗ ਮਾਮਲੇ ''ਚ ਕੀਤਾ ਗਿਆ ਸੀ ਤਲਬ

Monday, Oct 05, 2026 - 01:52 PM (IST)

SIT ਅੱਗੇ ਪੇਸ਼ ਨਹੀਂ ਹੋਏ ਬਿਕਰਮ ਮਜੀਠੀਆ, 6000 ਕਰੋੜ ਦੇ ਡਰੱਗ ਮਾਮਲੇ ''ਚ ਕੀਤਾ ਗਿਆ ਸੀ ਤਲਬ

ਚੰਡੀਗੜ੍ਹ/ਪਟਿਆਲਾ : ਪੰਜਾਬ ਦੇ ਬਹੁ-ਚਰਚਿਤ 6000 ਕਰੋੜ ਰੁਪਏ ਦੇ ਡਰੱਗ ਮਾਮਲੇ ’ਚ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਐੱਸ. ਆਈ. ਟੀ. ਸਾਹਮਣੇ ਪੇਸ਼ ਨਹੀਂ ਹੋਏ। ਦਰਅਸਲ ਸੋਮਵਾਰ ਸਵੇਰੇ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਪਟਿਆਲਾ ਪੁਲਸ ਲਾਈਨ ਵਿਖੇ ਐੱਸ. ਆਈ. ਟੀ. ਕੋਲ ਪੁੱਜੇ ਸਨ। ਹਾਲਾਂਕਿ ਮਜੀਠੀਆ ਨੂੰ 5 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸਨ ਪਰ ਉਨ੍ਹਾਂ ਵਲੋਂ ਸਿਰਫ ਉਨ੍ਹਾਂ ਦੇ ਵਕੀਲ ਹੀ ਪੁੱਜੇ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ 'ਗੁੱਡਾ-ਗੁੱਡੀ' ਵਾਲੀ ਪੋਸਟ ਨੇ ਮਚਾਈ ਹਲਚਲ! ਛਿੜੀ ਨਵੀਂ ਚਰਚਾ

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਮੁੱਖ਼ ਮੁਲਜ਼ਮ ਜਗਦੀਸ਼ ਭੋਲਾ ਵੀ ਐੱਸ. ਆਈ. ਆਈ. ਸਾਹਮਣੇ ਪੇਸ਼ ਨਹੀਂ ਹੋਏ। ਦੱਸਿਆ ਜਾ ਰਿਹਾ ਹੈ ਕਿ ਐੱਸ. ਆਈ. ਟੀ. ਵੱਲੋਂ ਦੋਹਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੇ ਜਾਣ ਦੀ ਤਿਆਰੀ ਸੀ। 

 

 

 

ਇਹ ਵੀ ਪੜ੍ਹੋ : ਪੰਜਾਬ ਪੁਲਸ 'ਚ 10,000 ਨਵੀਆਂ ਭਰਤੀਆਂ ਦਾ ਐਲਾਨ, ਚਾਹਵਾਨ ਕੁੜੀਆਂ-ਮੁੰਡੇ ਕਰ ਲੈਣ ਤਿਆਰੀ
ਪੜ੍ਹੋ ਕੀ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਸਾਲ 2013 ’ਚ ਪੰਜਾਬ ਪੁਲਸ ਵੱਲੋਂ ਕਥਿਤ ਤੌਰ ’ਤੇ 6000 ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਗਿਆ ਸੀ। ਜਾਂਚ ਦੌਰਾਨ ਨਸ਼ਿਆਂ ਤੋਂ ਇਲਾਵਾ ਹਥਿਆਰ ਅਤੇ ਵਿਦੇਸ਼ੀ ਕਰੰਸੀ ਵੀ ਬਰਾਮਦ ਹੋਣ ਦੀ ਗੱਲ ਸਾਹਮਣੇ ਆਈ ਸੀ। ਇਸ ਮਾਮਲੇ ’ਚ ਸਾਬਕਾ ਅੰਤਰਰਾਸ਼ਟਰੀ ਪਹਿਲਵਾਨ ਤੇ ਪੰਜਾਬ ਪੁਲਸ ਦੇ ਸਾਬਕਾ ਡੀ. ਐੱਸ. ਪੀ. ਜਗਦੀਸ਼ ਭੋਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਦੌਰਾਨ ਭੋਲਾ ਵੱਲੋਂ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਏ ਜਾਣ ਤੋਂ ਬਾਅਦ ਮਾਮਲਾ ਪੰਜਾਬ ਦੀ ਸਿਆਸਤ ’ਚ ਵੀ ਕਾਫ਼ੀ ਚਰਚਾ ’ਚ ਰਿਹਾ। ਹੁਣ ਐੱਸ. ਆਈ. ਟੀ. ਵੱਲੋਂ ਦੋਵਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170


author

Babita

Content Editor

Related News