ਪਟਿਆਲਾ ’ਚ ਖਾਣੇ ਦੇ ਆਰਡਰ ’ਚ ਦੇਰੀ ’ਤੇ ਹੰਗਾਮਾ : 4 ਦੋਸਤਾਂ ਨੂੰ ਨੰਗਾ ਕਰ ਕੁੱਟਿਆ, ਬਣਾਈ ਵੀਡੀਓ
Sunday, Oct 18, 2026 - 08:00 AM (IST)
ਪਟਿਆਲਾ (ਬਲਜਿੰਦਰ) - ਪੰਜਾਬੀ ਯੂਨੀਵਰਸਿਟੀ ਨੇੜੇ ਇਕ ਢਾਬੇ ’ਤੇ ਖਾਣਾ ਖਾਣ ਗਏ ਚਾਰ ਦੋਸਤਾਂ ਨੂੰ ਖਾਣਾ ਆਉਣ ’ਚ ਹੋਈ ਦੇਰੀ ਦੀ ਤਕਰਾਰਬਾਜ਼ੀ ਤੋਂ ਬਾਅਦ ਢਾਬਾ ਮਾਲਕ ਨੇ ਬੰਦੀ ਬਣਾ ਲਿਆ ਅਤੇ ਫ਼ਿਰ ਫ਼ਾਰਮ ਹਾਊਸ ’ਚ ਲਿਜਾ ਕੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ। ਇਸ ਮਾਮਲੇ ’ਚ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਢਾਬਾ ਮਾਲਕ ਅਤੇ ਉਸ ਦੇ ਲੜਕੇ ਸਮੇਤ ਇਕ ਦਰਜਨ ਦੇ ਲੱਗਭਗ ਵਿਅਕਤੀਆਂ ਖ਼ਿਲਾਫ਼ ਇਰਾਦਾ-ਏ-ਕਤਲ ਦਾ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : 18, 19, 20, 21, 22, 23 ਅਕਤੂਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ
ਇਸ ਮਾਮਲੇ ’ਚ ਸੁਖਵਿੰਦਰ ਸਿੰਘ, ਉਸ ਦਾ ਲੜਕਾ ਹੈਰੀ ਸਿੰਘ, ਭਤੀਜਾ ਦਿਲਪ੍ਰੀਤ ਸਿੰਘ ਅਤੇ 8-10 ਅਣਪਛਾਤੇ ਵਿਅਕਤੀ ਸ਼ਾਮਲ ਹਨ। ਸ਼ਿਕਾਇਤਕਰਤਾ ਹਰਦੀਪ ਸਿੰਘ ਵਾਸੀ ਪਿੰਡ ਗੋਬਿੰਦਪੁਰਾ ਪਾਪੜਾ (ਸੰਗਰੂਰ) ਨੇ ਦੱਸਿਆ ਕਿ ਉਹ ਅਰਬਨ ਅਸਟੇਟ ਫ਼ੇਜ਼-2 ’ਚ ਕਿਰਾਏ ’ਤੇ ਰਹਿੰਦਾ ਹੈ। ਉਸ ਕੋਲ ਉਸ ਦੇ ਦੋਸਤ ਰਾਏਪ੍ਰੀਤ ਸਿੰਘ (ਫ਼ਤਿਆਬਾਦ), ਫ਼ਿਰੋਜ਼ ਖ਼ਾਨ (ਜ਼ਖੇਪਲ) ਅਤੇ ਜਸਪ੍ਰੀਤ ਸਿੰਘ (ਡੂਡੀਆ) ਆਏ ਹੋਏ ਸਨ। ਉਹ ਆਪਣੇ ਦੋਸਤਾਂ ਨੂੰ ਪੰਜਾਬੀ ਯੂਨੀਵਰਸਿਟੀ ਨੇੜੇ ‘ਜ਼ਿਮੀਂਦਾਰਾ ਢਾਬੇ’ ’ਚ ਖਾਣਾ ਖੁਆਉਣ ਲੈ ਗਿਆ। ਖਾਣਾ ਆਉਣ ’ਚ ਦੇਰੀ ਹੋਣ ’ਤੇ ਜਦੋਂ ਵੇਟਰ ਨਾਲ ਗੱਲ ਕੀਤੀ ਤਾਂ ਉਹ ਬਹਿਸ ਕਰਨ ਲੱਗ ਪਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਜਲੰਧਰ 'ਚ ਇਸ ਥਾਂ 'ਤੇ ਲੱਗੇਗੀ ਪਟਾਕਾ ਮਾਰਕੀਟ, ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ
ਇਸੇ ਦੌਰਾਨ ਢਾਬਾ ਮਾਲਕ ਆਪਣੇ ਪੁੱਤਰ, ਭਤੀਜੇ ਅਤੇ 8-10 ਅਣਪਛਾਤਿਆਂ ਨਾਲ ਆਇਆ ਅਤੇ ਸ਼ਿਕਾਇਤਕਰਤਾ ਸਮੇਤ ਉਸ ਦੇ ਦੋਸਤਾਂ ਨੂੰ ਢਾਬੇ ਦੇ ਪਿਛਲੇ ਕਮਰੇ ’ਚ ਬੰਦੀ ਬਣਾ ਕੇ ਡੰਡਿਆਂ ਤੇ ਰਾਡਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਮੁਲਜ਼ਮਾਂ ਨੇ ਉਨ੍ਹਾਂ ਨੂੰ ਪੂਰਾ ਨੰਗਾ ਕਰ ਕੇ ਵੀਡੀਓ ਬਣਾਈ, ਫ਼ਿਰ ਲੱਤਾਂ ਬੰਨ੍ਹ ਕੇ ਗੱਡੀ ’ਚ ਸੁੱਟ ਕੇ ਸੰਗਰੂਰ ਰੋਡ ਸਥਿਤ ਫ਼ਾਰਮ ਹਾਊਸ ਲੈ ਗਏ, ਜਿੱਥੇ ਬੈਲਟਾਂ ਨਾਲ ਕੁੱਟਮਾਰ ਕੀਤੀ ਗਈ। ਇਸ ਦੌਰਾਨ ਸੁਖਵਿੰਦਰ ਸਿੰਘ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਜਸਪ੍ਰੀਤ ਸਿੰਘ ਦੇ ਸਿਰ ’ਚ ਤਲਵਾਰ ਮਾਰ ਦਿੱਤੀ, ਜਿਸ ਨਾਲ ਉਸ ਦੇ ਸਿਰ ’ਚੋਂ ਖ਼ੂਨ ਵਹਿਣ ਲੱਗ ਪਿਆ।
ਇਹ ਵੀ ਪੜ੍ਹੋ : ਆਸ਼ਕੀ 'ਤੇ ਭਾਰੀ ਪਈ 'ਸਰਪੰਚੀ' ! ਮੁੰਡੇ ਨੇ ਵੋਟਾਂ ਲੜਨ ਲਈ ਆਪਣੀ ਪ੍ਰੇਮਿਕਾ ਦੇ ਘਰ ਹੀ ਮਾਰ'ਤਾ ਡਾਕਾ
ਬਾਅਦ ’ਚ ਮੁਲਜ਼ਮਾਂ ਨੇ ਇਕ ਡਾਕਟਰ ਨੂੰ ਬੁਲਾ ਕੇ ਉਸ ਦੇ ਸਿਰ ’ਤੇ ਟਾਂਕੇ ਲਗਵਾਏ। ਹਮਲਾਵਰ ਫ਼ਿਰੋਜ਼ ਖ਼ਾਨ ਦਾ ਮੋਬਾਈਲ, ਜਸਪ੍ਰੀਤ ਸਿੰਘ ਕੋਲੋਂ 10 ਹਜ਼ਾਰ ਰੁਪਏ ਤੇ ਸੋਨੇ ਦੀ ਵਾਲੀ ਅਤੇ ਸ਼ਿਕਾਇਤਕਰਤਾ ਦੀ ਜੇਬ ’ਚੋਂ 16 ਹਜ਼ਾਰ ਰੁਪਏ ਵੀ ਕੱਢ ਕੇ ਲੈ ਗਏ। ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਨ੍ਹਾਂ ਨੂੰ ਪਿੰਡ ਮੈਣ ਨੇੜੇ ਸੰਗਰੂਰ ਬਾਈਪਾਸ ’ਤੇ ਸੁੱਟ ਕੇ ਫ਼ਰਾਰ ਹੋ ਗਏ। ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਧਾਰਾਵਾਂ 109, 115 (2), 127 (2), 140 (3), 351, 190, 191 (2,3) ਤਹਿਤ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ੁਸ਼ਖ਼ਬਰੀ! ਭਾਰਤ ਸਣੇ 13 ਦੇਸ਼ਾਂ ਦੇ ਨਾਗਰਿਕਾਂ ਨੂੰ ਸਿੰਗਾਪੁਰ 'ਚ ਮਿਲੇਗੀ 96 ਘੰਟੇ ਦੀ ਫ੍ਰੀ ਟਰਾਂਜ਼ਿਟ ਸਹੂਲਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
