ਪੰਜਾਬ ਪੁਲਸ ''ਚ ਫੇਰਬਦਲ, ਕਈ ਥਾਣਿਆਂ ਦੇ ਐੱਸ. ਐੱਚ. ਓ. ਬਦਲੇ
Monday, Oct 12, 2026 - 11:34 AM (IST)
ਪਟਿਆਲਾ (ਬਲਜਿੰਦਰ) : ਐੱਸ. ਐੱਸ. ਪੀ. ਹਰਮਨਦੀਪ ਹਾਂਸ ਨੇ ਪ੍ਰਬੰਧਕੀ ਅਧਾਰ ’ਤੇ ਤਬਾਦਲੇ ਕਰਦਿਆਂ 5 ਥਾਣਿਆਂ ਦੇ ਐੱਸ. ਐੱਚ. ਓਜ਼ ਅਤੇ ਕਈ ਚੌਕੀ ਇੰਚਾਰਜ਼ਾਂ ਨੂੰ ਬਦਲ ਦਿੱਤਾ ਹੈ। ਨਵੀਂ ਤਾਇਨਾਤੀ ’ਚ ਇੰਸਪੈਕਟਰ ਪ੍ਰਤੀਕ ਜਿੰਦਲ ਨੂੰ ਥਾਣਾ ਸਿਵਲ ਲਾਈਨ ਦਾ ਐੱਸ. ਐੱਚ. ਓ., ਇੰਸਪੈਕਟਰ ਕਰਮਜੀਤ ਸਿੰਘ ਥਾਣਾ ਸਨੌਰ ਦਾ ਐੱਸ. ਐੱਚ. ਓ., ਇੰਸਪੈਕਟਰ ਗੁਰਮੀਤ ਸਿੰਘ ਨੂੰ ਥਾਣਾ ਪਾਤੜਾਂ ਦਾ ਐੱਸ. ਐੱਚ. ਓ., ਸਬ-ਇੰਸਪੈਕਟਰ ਪਵਿੱਤਰ ਸਿੰਘ ਨੂੰ ਥਾਣਾ ਪਸਿਆਣਾ ਦਾ ਐੱਸ. ਐੱਚ. ਓ., ਸਬ-ਇੰਸਪੈਕਟਰ ਅਵਤਾਰ ਸਿੰਘ ਥਾਣਾ ਜੁਲਕਾਂ ਦਾ ਐੱਸ. ਐੱਚ. ਓ., ਸਬ-ਇੰਸਪੈਕਟਰ ਕੁਲਵੀਰ ਸਿੰਘ ਆਰਜ਼ੀ ਥਾਣਾ ਸ਼ੁਤਰਾਣਾ ਦਾ ਐੱਸ. ਐੱਚ. ਓ. ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਕਾਰਵਾਈ, ਥਾਣਾ ਸਦਰ ਫਰੀਦਕੋਟ ਦਾ ਪੁਲਸ ਅਫ਼ਸਰ ਗ੍ਰਿਫ਼ਤਾਰ
ਇਸ ਤੋਂ ਇਲਾਵਾ ਸਬ-ਇੰਸਪੈਕਟਰ ਕੁਲਦੀਪ ਸਿੰਘ ਨੂੰ ਚੌਕੀ ਇੰਚਾਰਜ ਬਲਬੇੜਾ, ਸਬ-ਇੰਸਪੈਕਟਰ ਗੁਰਬਾਜ ਸਿੰਘ ਚੌਕੀ ਇੰਚਾਰਜ ਭੁਨਰਹੇੜੀ, ਸਬ-ਇੰਸਪੈਕਟਰ ਜਸਵਿੰਦਰਪਾਲ ਸਿੰਘ ਚੌਕੀ ਇੰਚਾਰਜ ਰੋਹੜ ਜਗੀਰ, ਏ. ਐੱਸ. ਆਈ. ਗੁਰਵਿੰਦਰ ਸਿੰਘ ਨੂੰ ਚੌਕੀ ਇੰਚਾਰਜ ਡਕਾਲਾ, ਏ. ਐੱਸ. ਆਈ. ਅਵਤਾਰ ਸਿੰਘ ਚੌਕੀ ਇੰਚਾਰਜ ਬਹਾਦਰਗੜ੍ਹ, ਏ. ਐੱਸ. ਆਈ. ਪ੍ਰਦੀਪ ਸਿੰਘ ਨੂੰ ਚੌਂਕੀ ਇੰਚਾਰਜ ਫੱਗਣ ਮਾਜਰਾ, ਏ. ਐੱਸ. ਆਈ. ਪ੍ਰੇਮ ਸਿੰਘ ਚੌਕੀ ਇੰਚਾਰਜ ਠਰੂਆ, ਏ. ਐੱਸ. ਆਈ. ਜੈ ਪ੍ਰਕਾਸ਼ ਨੂੰ ਚੌਕੀ ਇੰਚਾਰਜ ਛੀਂਟਾਵਾਲਾ, ਏ. ਐੱਸ. ਆਈ. ਗੁਰਪ੍ਰੀਤ ਸਿੰਘ ਚੌਕੀ ਇੰਚਾਰਜ ਦੰਦਰਾਲਾ, ਏ. ਐੱਸ. ਆਈ. ਜਪਨਾਮ ਸਿੰਘ ਨੂੰ ਟਰੈਫਿਕ ਇੰਚਾਰਜ ਸਿਟੀ-1 ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ : ਪੁੱਤ ਦੇ ਵਿਆਹ ਤੋਂ ਪਹਿਲਾਂ ਸੀਨੀਅਰ 'ਆਪ' ਆਗੂ ਦਾ ਦੇਹਾਂਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
