ਮੰਜ਼ਿਲ ਤੱਕ ਪਹੁੰਚਣ ਲਈ ਆਤਮਵਿਸ਼ਵਾਸ ਤੇ ਪੱਕਾ ਇਰਾਦਾ ਜ਼ਰੂਰੀ : ਲੈਫ. ਜਨਰਲ ਵਸ਼ਿਸ਼ਟ

05/25/2017 11:33:01 AM

ਨੰਗਲ(ਸੈਣੀ)- ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਅਧੀਨ ਚੱਲ ਰਹੇ ਐੱਨ. ਸੀ. ਸੀ. ਸੰਗਠਨ ਨੇ ਡੀ.ਜੀ. ਲੈਫਟੀਨੈਂਟ ਜਨਰਲ ਵਿਨੋਦ ਵਸ਼ਿਸ਼ਟ ਨੇ ਅੱਜ ਫਸਟ ਪੰਜਾਬ ਨੇਵਲ ਯੂਨਿਟ ਐੱਨ. ਸੀ. ਸੀ. ਨਵਾਂ ਨੰਗਲ ਦਾ ਦੌਰਾ ਕੀਤਾ। 
ਯੂਨਿਟ ਦੇ ਕਮਾਂਡਿੰਗ ਅਫਸਰ ਕਮਾਂਡਰ ਨਰੇਸ਼ ਕੁਮਾਰ ਫੁਟੇਲਾ ਨੇ ਦੱਸਿਆ ਕਿ ਇਸ ਮੌਕੇ ਉਨ੍ਹਾਂ ਨਾਲ ਬ੍ਰਿਗੇਡੀਅਰ ਅਸ਼ੋਕ ਕੁਮਾਰ ਤੇ ਐੱਨ. ਸੀ. ਸੀ. ਪਟਿਆਲਾ ਗਰੁੱਪ ਦੇ ਕਮਾਂਡਿੰਗ ਅਫਸਰ ਬ੍ਰਿਗੇਡੀਅਰ ਜੇ.ਐੱਸ. ਮਕੌਲ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਨੇਵਲ ਯੂਨਿਟ ਦਾ ਨਿਰੀਖਣ ਕਰਨ ਆਏ ਡੀ.ਜੀ. ਐੱਨ. ਸੀ. ਸੀ. ਵਿਨੋਦ ਵਸ਼ਿਸ਼ਟ ਦਾ ਪਹਿਲਾਂ ਗਾਰਡ ਆਫ ਆਨਰ ਦੇ ਕੇ ਸਨਮਾਨ ਕੀਤਾ ਗਿਆ ਅਤੇ ਬਾਅਦ 'ਚ ਵੱਖ-ਵੱਖ ਵਿਸ਼ਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। 
ਇਸ ਮੌਕੇ ਲੈਫਟੀਨੈਂਟ ਜਨਰਲ ਨੇ ਕਿਹਾ ਕਿ ਨੌਜਵਾਨ ਸ਼ਕਤੀ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਤੇ ਇਸ ਨੂੰ ਮਜ਼ਬੂਤ ਕਰਨ ਲਈ ਐੱਨ.ਸੀ. ਸੀ. ਵਿਚ ਇਸ ਸਮੇਂ 13 ਲੱਖ ਤੋਂ ਵੱਧ ਵਿਦਿਆਰਥੀ ਭਰਤੀ ਕਰ ਕੇ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਕਰ ਸਕਣ। ਉਨ੍ਹਾਂ ਕੈਡਿਟਾਂ ਨਾਲ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਕਿਸੇ ਵੀ ਮੰਜ਼ਿਲ ਤੱਕ ਪਹੁੰਚਣ ਲਈ ਆਤਮਵਿਸ਼ਵਾਸ, ਪੱਕਾ ਇਰਾਦਾ ਤੇ ਕੰਮ ਪ੍ਰਤੀ ਲਗਨ ਜ਼ਰੂਰੀ ਹੈ।
ਡੀ. ਜੀ. ਐੱਨ. ਸੀ.ਸੀ. ਵੱਲੋਂ ਕੈਡਿਟ ਸ਼ਰੁਤੀ ਵੋਹਰਾ ਦਾ ਸਨਮਾਨ : ਇਸ ਮੌਕੇ ਦਸਵੀਂ ਦੀ ਪ੍ਰੀਖਿਆ ਵਿਚ ਪੂਰੇ ਪੰਜਾਬ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀ ਕੈਡਿਟ ਸ਼ਰੁਤੀ ਵੋਹਰਾ ਅਤੇ ਸਕੂਲ ਦੇ ਐੱਨ. ਸੀ. ਸੀ. ਅਫਸਰ ਸੁਨੀਲ ਕੁਮਾਰ ਸ਼ਰਮਾ ਦਾ ਵੀ ਡੀ.ਜੀ. ਐੱਨ. ਸੀ. ਸੀ. ਲੈਫਟੀਨੈਂਟ ਜਨਰਲ ਵਿਨੋਦ ਵਸ਼ਿਸ਼ਟ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਯੂਨਿਟ ਦੇ ਚੀਫ ਇੰਸਟਰੱਕਟਰ ਸੋਹਨ ਸਿੰਘ, ਲੈਫਟੀਨੈਂਟ ਜਰਨੈਲ ਸਿੰਘ, ਸਬ-ਲੈਫਟੀਨੈਂਟ ਮੋਹਿੰਦਰ ਸਿੰਘ, ਚੀਫ ਅਫਸਰ ਐੱਮ. ਐੱਸ. ਚੱਢਾ, ਫਸਟ ਅਫਸਰ ਸ਼ਗਨ ਪਾਲ ਸ਼ਰਮਾ, ਪ੍ਰੀਤਮ ਦਾਸ ਸ਼ਰਮਾ, ਸੈਕੰਡ ਅਫਸਰ ਅਸ਼ੋਕ ਕੁਮਾਰ ਸ਼ਰਮਾ, ਸੁਨੀਲ ਕੁਮਾਰ ਸ਼ਰਮਾ, ਹਰਦੀਪ ਕੌਰ, ਥਰਡ ਅਫਸਰ ਰਾਕੇਸ਼ ਕੁਮਾਰ ਸਾਨਨ, ਵੈਭਵ, ਸੁਖਵਿੰਦਰ ਕੌਰ, ਸੋਹਨ ਸਿੰਘ, ਮੈਡਮ ਨੀਲਮ ਸ਼ਾਰਦਾ, ਤਜਿੰਦਰ ਸਿੰਘ, ਪੈਟੀ ਅਫਸਰ ਜਗਮੇਲ ਸਿੰਘ, ਵਿਕਾਸ ਠਾਕੁਰ, ਅਭਿਸ਼ੇਕ ਓਨਿਆਲ, ਵਿਜੇ ਕੁਮਾਰ, ਬਲਵੀਰ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।


Related News