ਹਵਾਈ ਯਾਤਰੀਆਂ ਦੀ ਗਿਣਤੀ 40.7 ਤੋਂ 41.8 ਕਰੋੜ ਤੱਕ ਪਹੁੰਚਣ ਦਾ ਅੰਦਾਜ਼ਾ

Friday, May 17, 2024 - 10:04 AM (IST)

ਹਵਾਈ ਯਾਤਰੀਆਂ ਦੀ ਗਿਣਤੀ 40.7 ਤੋਂ 41.8 ਕਰੋੜ ਤੱਕ ਪਹੁੰਚਣ ਦਾ ਅੰਦਾਜ਼ਾ

ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਚਾਲੂ ਵਿੱਤੀ ਸਾਲ 2024-25 ’ਚ ਹਵਾਈ ਯਾਤਰੀਆਂ ਦੀ ਗਿਣਤੀ 40.7 ਤੋਂ 41.8 ਕਰੋੜ ਦੇ ਰਿਕਾਰਡ ਪੱਧਰ ’ਤੇ ਪਹੁੰਚਣ ਦਾ ਅੰਦਾਜ਼ਾ ਹੈ। ਰੇਟਿੰਗ ਏਜੰਸੀ ਇਰਕਾ ਵਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ। ਦੱਸ ਦੇਈਏ ਕਿ ਵਿੱਤੀ ਸਾਲ 2023-24 ’ਚ ਇਹ ਅੰਕੜਾ 37.64 ਕਰੋੜ ਸੀ। ਇਹ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਦੀ ਤੁਲਨਾ ’ਚ 10 ਫ਼ੀਸਦੀ ਤੋਂ ਵੱਧ ਹੈ।

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਇਰਕਾ ਨੇ ਇਕ ਰਿਪੋਰਟ ’ਚ ਕਿਹਾ ਕਿ ਵਿੱਤੀ ਸਾਲ 2024-25 ਵਿਚ ਆਵਾਜਾਈ ਵਿਚ ਸਾਲਾਨਾ ਆਧਾਰ ’ਤੇ ਕਰੀਬ 8 ਤੋਂ 11 ਫ਼ੀਸਦੀ ਦੇ ਵਾਧੇ ਦੇ ਨਾਲ ਯਾਤਰੀਆਂ ਦੀ ਗਿਣਤੀ 40.7 ਤੋਂ 41.8 ਕਰੋੜ ਹੋਣ ਦੀ ਉਮੀਦ ਹੈ। ਮਨੋਰੰਜਨ ਅਤੇ ਕਾਰੋਬਾਰੀ ਯਾਤਰਾ ਦੋਵਾਂ ’ਚ ਮਜ਼ਬੂਤ ​ਵਾਧੇ ਦੇ ਨਾਲ ਘਰੇਲੂ ਖੇਤਰ ’ਚ ਨਵੀਆਂ ਮੰਜ਼ਿਲਾਂ ਤੱਕ ਪਹੁੰਚ ਵਿਚ ਸੁਧਾਰ ਅਤੇ ਅੰਤਰਰਾਸ਼ਟਰੀ ਯਾਤਰਾ ’ਚ ਨਿਰੰਤਰ ਵਾਧਾ ਇਸਦਾ ਮੁੱਖ ਕਾਰਨ ਹੋਵੇਗਾ।

ਇਹ ਵੀ ਪੜ੍ਹੋ - ਹੈਰਾਨੀਜਨਕ : 5 ਸਾਲਾਂ 'ਚ ਦੁੱਗਣਾ ਮਹਿੰਗਾ ਹੋਇਆ ਸੋਨਾ, ਦਿੱਤਾ ਬੰਪਰ ਰਿਟਰਨ

ਇਸ ਦੇ ਨਾਲ ਹੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2024-25 ’ਚ ਚੋਣਵੇਂ ਹਵਾਈ ਅੱਡਾ ਸੰਚਾਲਕਾਂ ਦਾ ਸਾਲਾਨਾ ਆਧਾਰ ’ਤੇ ਮਾਲੀਆ 15-17 ਫ਼ੀਸਦੀ ਵਧਣ ਦਾ ਅੰਦਾਜ਼ਾ ਹੈ। ਇਰਕਾ ਨੇ ਇਹ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ. ਏ. ਆਈ.) ਦੇ ਨਾਲ-ਨਾਲ ਦਿੱਲੀ, ਹੈਦਰਾਬਾਦ ਅਤੇ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡਿਆਂ ਦੇ ਸੰਚਾਲਕਾਂ ਵਿਚਕਾਰ ਕੀਤੇ ਸਰਵੇਖਣ ਦੇ ਆਧਾਰ ’ਤੇ ਇਹ ਰਿਪੋਰਟ ਤਿਆਰ ਕੀਤੀ ਹੈ।

ਇਹ ਵੀ ਪੜ੍ਹੋ - Emirates Airline ਦੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਬੋਨਸ ’ਚ ਮਿਲੇਗੀ 5 ਮਹੀਨੇ ਦੀ ਤਨਖ਼ਾਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News