ਔਰਤ ਨੂੰ ਕੁੱਤਿਆਂ ਵਲੋਂ ਨੋਚ-ਨੋਚ ਕੇ ਮਾਰਨ ਦੇ ਮਾਮਲੇ ’ਚ ਮਨੁੱਖੀ ਅਧਿਕਾਰ ਕਮਿਸ਼ਨ ਦਾ ਸਖ਼ਤ ਐਕਸ਼ਨ
Friday, Feb 09, 2024 - 04:34 PM (IST)
ਚੰਡੀਗੜ੍ਹ (ਸ਼ਰਮਾ) : ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵੱਖ-ਵੱਖ ਅਖਬਾਰਾਂ ’ਚ ਛਪੀ ਉਸ ਖ਼ਬਰ, ਜਿਸ ’ਚ ਕਪੂਰਥਲਾ ਦੇ ਪਿੰਡ ’ਚ ਅਵਾਰਾ ਕੁੱਤਿਆਂ ਵਲੋਂ ਔਰਤ ਨੂੰ ਮਾਰ ਦੇਣ ਦਾ ਜ਼ਿਕਰ ਕੀਤਾ ਗਿਆ ਸੀ, ਦਾ ਸੂਓ ਮੋਟੋ ਨੋਟਿਸ ਲੈਂਦੇ ਹੋਏ ਕਪੂਰਥਲਾ ਦੇ ਡੀ. ਸੀ. ਤੋਂ ਮਾਮਲੇ ’ਤੇ ਰਿਪੋਰਟ ਤਲਬ ਕੀਤੀ ਹੈ। ਛਪੀ ਖ਼ਬਰ ਅਨੁਸਾਰ 32 ਸਾਲਾ ਔਰਤ ਰਾਮ ਪਿਆਰੀ ਨੂੰ ਅਵਾਰਾ ਕੁੱਤਿਆ ਨੇ ਉਸ ਸਮੇਂ ਮਾਰ ਦਿੱਤਾ ਸੀ, ਜਦੋਂ ਉਹ ਨਜ਼ਦੀਕੀ ਪਿੰਡ ’ਚ ਆਪਣੀ ਗਾਂ ਲਈ ਚਾਰਾ ਲੈਣ ਗਈ ਸੀ। ਕਮਿਸ਼ਨ ਦੇ ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼ ਅਤੇ ਜਸਟਿਸ ਨਿਰਮਲਾਜੀਤ ਕੌਰ ਦੀ ਸੰਯੁਕਤ ਬੈਂਚ ਦੁਆਰਾ ਜਾਰੀ ਹੁਕਮ ਅਨੁਸਾਰ ਮਾਮਲੇ ਨੂੰ ਉਪ-ਕਮਿਸ਼ਨ ਕਪੂਰਥਲਾ ਸਾਹਮਣੇ ਰੱਖਿਆ ਜਾਵੇ, ਜੋ ਸ਼ਿਕਾਇਤ ’ਤੇ ਗੌਰ ਕਰਨਗੇ ਅਤੇ ਸੁਣਵਾਈ ਦੀ ਅਗਲੀ ਤਰੀਕ ਤੋਂ ਘੱਟ ਤੋਂ ਘੱਟ ਇੱਕ ਹਫਤੇ ਤੋਂ ਪਹਿਲਾਂ ਆਪਣੀ ਰਿਪੋਰਟ ਸੌਂਪਣਗੇ। ਮਾਮਲੇ ਦੀ ਅਗਲੀ ਸੁਣਵਾਈ 12 ਮਾਰਚ ਨੂੰ ਤੈਅ ਕੀਤੀ ਗਈ ਹੈ। ਦੱਸਣਯੋਗ ਹੈ ਕਿ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਪੱਸਣ ਕਦੀਮ ਵਿਖੇ ਇਕ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਸੀ। ਜਿੱਥੇ ਆਵਾਰਾ ਕੁੱਤਿਆਂ ਦੀ ਦਹਿਸ਼ਤ ਇੰਨੀ ਵੱਧ ਗਈ ਕਿ ਆਵਾਰਾ ਕੁੱਤਿਆਂ ਵੱਲੋਂ ਇਕ ਪ੍ਰਵਾਸੀ ਔਰਤ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਦਕਿ ਇਕ ਮਹਿਲਾ ਸਿਵਲ ਹਸਪਤਾਲ ਕਪੂਰਥਲਾ ਵਿਖੇ ਇਲਾਜ ਅਧੀਨ ਹੈ।
ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, 12 ਵਜੇ ਤੱਕ ਖਾਣ-ਪੀਣ ਵਾਲੀਆਂ ਥਾਵਾਂ ਮੁਕੰਮਲ ਬੰਦ ਕਰਨ ਦੇ ਹੁਕਮ
ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਰਾਮਪਰੀ ਦੇਵੀ ਪਤਨੀ ਕੇਵਲ ਠਾਕੁਰ ਨਿਵਾਸੀ ਪਸਣ ਕਦੀਮ ਜਦੋਂ ਆਪਣੇ ਪਸ਼ੂਆਂ ਲਈ ਹਰਾ ਚਾਰਾ ਲੈਣ ਗਈ ਸੀ ਤਾਂ ਆਵਾਰਾ ਪਸ਼ੂਆਂ ਨੇ ਰਾਮਪਰੀ ਦੇਵੀ 'ਤੇ ਇੰਨਾ ਬੁਰੀ ਤਰ੍ਹਾਂ ਅਟੈਕ ਕੀਤਾ ਕਿ ਉਸ ਨੂੰ ਨੋਚ-ਨੋਚ ਕੇ ਖਾ ਲਿਆ ਅਤੇ ਉਸ ਦੀ ਖੋਪੜੀ ਹੀ ਦਿੱਸਣ ਲੱਗ ਪਈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਕੁਝ ਦਿਨ ਪਹਿਲਾਂ ਅੱਸੂ ਕੁਮਾਰ ਪੁੱਤਰ ਦਿਨੇਸ਼ ਮੁਨੀ ਨਾਮ ਬੱਚੇ ਨੂੰ ਵੀ ਆਵਾਰਾ ਕੁੱਤਿਆਂ ਵੱਲੋਂ ਨੋਚ-ਨੋਚ ਕੇ ਖਾ ਲਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਵੀ ਮੌਤ ਹੋ ਗਈ ਸੀ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ ਅਤੇ ਕਿਹਾ ਹੈ ਕਿ ਆਵਾਰਾ ਕੁੱਤਿਆਂ 'ਤੇ ਪ੍ਰਸ਼ਾਸਨ ਨੂੰ ਕਾਬੂ ਪਾਉਣਾ ਚਾਹੀਦਾ ਹੈ ਤਾਂ ਜੋਕਿ ਭਵਿੱਖ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰ ਸਕਣ।
ਇਹ ਵੀ ਪੜ੍ਹੋ : ਗ਼ੈਰ-ਕਾਨੂੰਨੀ ਕਾਲੋਨੀਆਂ ਕੱਟਣ ਵਾਲਿਆਂ ਦੀ ਆਵੇਗੀ ਸ਼ਾਮਤ ਹੁਣ, ਮੁੱਖ ਮੰਤਰੀ ਵਲੋਂ ਕਾਰਵਾਈ ਦੇ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e