ਪੇਪਰ ਲੀਕ ਦੀ ਘਟਨਾ ਤੋਂ ਬਾਅਦ ਸਿੱਖਿਆ ਬੋਰਡ ਦੀ ਸਖ਼ਤੀ, ਚੁੱਕੇ ਇਹ ਅਹਿਮ ਕਦਮ

Monday, Feb 27, 2023 - 05:36 AM (IST)

ਪੇਪਰ ਲੀਕ ਦੀ ਘਟਨਾ ਤੋਂ ਬਾਅਦ ਸਿੱਖਿਆ ਬੋਰਡ ਦੀ ਸਖ਼ਤੀ, ਚੁੱਕੇ ਇਹ ਅਹਿਮ ਕਦਮ

ਲੁਧਿਆਣਾ (ਵਿੱਕੀ) : ਪਿਛਲੇ ਦਿਨੀਂ 12ਵੀਂ ਕਲਾਸ ਦੇ ਅੰਗਰੇਜ਼ੀ ਵਿਸ਼ੇ ਦੇ ਪ੍ਰਸ਼ਨ ਪੱਤਰ ਲੀਕ ਹੋ ਜਾਣ ਦੇ ਮਾਮਲੇ ਤੋਂ ਬਾਅਦ ਇਸ ਤਰ੍ਹਾਂ ਦੀ ਸਥਿਤੀ ਮੁੜ ਪੈਦਾ ਨਾ ਹੋਵੇ, ਇਸ ਦੇ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੱਖ-ਵੱਖ ਅਹਤਿਆਤੀ ਕਦਮ ਚੁੱਕੇ ਜਾ ਰਹੇ ਹਨ। ਐਤਵਾਰ ਛੁੱਟੀ ਵਾਲੇ ਦਿਨ ਵੀ ਬੋਰਡ ਵੱਲੋਂ ਸਾਰੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਸੋਮਵਾਰ ਸਵੇਰੇ ਬੈਂਕ ਖੁੱਲ੍ਹਦੇ ਹੀ ਬੈਂਕ ਦੇ ਸੇਫ ਰੂਮ 'ਚ ਰੱਖੇ ਪ੍ਰਸ਼ਨ ਪੰਨਿਆਂ ਦੇ ਪੈਕੇਟ ਅਤੇ ਉਨ੍ਹਾਂ ’ਤੇ ਲੱਗੀ ਸੀਲ ਦੀ ਜਾਂਚ ਕਰਨਗੇ ਤੇ ਸਭ ਕੁਝ ਸਹੀ ਹੋਣ ਦੀ ਪੁਸ਼ਟੀ ਕਰਨਗੇ।

ਇਹ ਵੀ ਪੜ੍ਹੋ : ਜੇਲ੍ਹ ’ਚ ਹੋਈ ਗੈਂਗਵਾਰ ਨੂੰ ਲੈ ਕੇ ਸੁਖਬੀਰ ਬਾਦਲ ਦਾ ਟਵੀਟ, ਪੰਜਾਬ ਦੀ ਕਾਨੂੰਨ-ਵਿਵਸਥਾ ’ਤੇ ਚੁੱਕੇ ਸਵਾਲ

ਇਹ ਕੰਮ ਪੂਰਾ ਕਰਨ ਉਪਰੰਤ ਉਹ ਇਸ ਦੀ ਸੂਚਨਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਦੇਣਗੇ। ਉਥੇ ਹੀ ਦੂਜੇ ਪਾਸੇ ਬੋਰਡ ਵੱਲੋਂ ਸੂਬੇ ਭਰ ਦੇ ਲਗਭਗ 70 ਫ਼ੀਸਦੀ ਪ੍ਰਿੰਸੀਪਲਾਂ ਦੀ ਡਿਊਟੀ ਬਤੌਰ ਆਬਜ਼ਰਵਰ ਲਾਈ ਗਈ ਹੈ। ਇਹ ਪ੍ਰਿੰਸੀਪਲ ਸਬੰਧਤ ਪ੍ਰੀਖਿਆ ਕੇਂਦਰ ’ਤੇ ਜਾ ਕੇ ਬਤੌਰ ਆਬਜ਼ਰਵਰ ਡਿਊਟੀ ਦੇਣਗੇ। ਉਥੇ, ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਡਰ ਦੀ 8ਵੀਂ ਕਲਾਸ ਦੀਆਂ ਪ੍ਰੀਖਿਆਵਾਂ ਸ਼ਨੀਵਾਰ ਤੋਂ ਸ਼ੁਰੂ ਹੋ ਗਈਆਂ ਹਨ। ਇਸ ਦੇ ਨਾਲ ਹੀ ਬੋਰਡ ਨੇ ਇਨ੍ਹਾਂ ਪ੍ਰੀਖਿਆਵਾਂ ਦੇ ਮੁਲਾਂਕਣ ਲਈ ਵੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ ਤਾਂ ਕਿ ਮਾਰਕਿੰਗ ਦਾ ਕੰਮ ਸਮੇਂ ’ਤੇ ਪੂਰਾ ਕਰਦੇ ਹੋਏ ਪ੍ਰੀਖਿਆ ਨਤੀਜਾ ਜਾਰੀ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਅਮਿਤ ਸ਼ਾਹ ਦੀ ਪੰਜਾਬ ਯਾਤਰਾ ਹੈ ਸਿਆਸੀ, ਅਕਾਲੀਆਂ ਵੇਲੇ ਕਿੱਥੇ ਸਨ : CM ਮਾਨ

ਮਾਰਕਿੰਗ ਦੇ ਲਈ ਜਾਰੀ ਦਿਸ਼ਾ-ਨਿਰਦੇਸ਼

-ਐਗਜ਼ਾਮੀਨਰ ਛੁੱਟੀ ਲੈਣ ਵਾਲੇ ਕੰਮ ਕਰਨਗੇ।

-ਜੇਕਰ ਕੋਈ ਅਧਿਆਪਕ ਬੀਮਾਰੀ ਦੀ ਹਾਲਤ 'ਚ ਡਿਊਟੀ ਨਹੀਂ ਦੇ ਸਕਦਾ ਤਾਂ ਉਸ ਨੂੰ ਘੱਟੋ-ਘੱਟ ਐੱਸ. ਐੱਮ. ਓ. ਪੱਧਰ ਦਾ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ।

-ਨੇਤਰਹੀਣ ਅਧਿਆਪਕ ਦੀ ਡਿਊਟੀ ਪੇਪਰ ਮਾਰਕਿੰਗ ਵਿੱਚ ਨਾ ਲਾਈ ਜਾਵੇ।

-ਉੱਤਰ ਪੱਤਰੀਆਂ ਦੀ ਮਾਰਕਿੰਗ ਕਰਵਾਉਣ ਲਈ 30 ਫ਼ੀਸਦੀ ਸਟਾਫ ਐਫੀਲੇਟਿਡ ਸਕੂਲਾਂ ਦਾ ਲਗਾਇਆ ਜਾਵੇਗਾ।

-ਜੇਕਰ ਮਾਰਕਿੰਗ ਐਪ ਦੇ ਸਬੰਧ 'ਚ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਸ ਨੂੰ ‘ਕਵੇਰੀ ਪੋਰਟਲ’ ’ਤੇ ਅਪਲੋਡ ਕੀਤਾ ਜਾਵੇ।

-ਮਾਰਕਿੰਗ ਡਿਊਟੀਆਂ ਲਾਉਣ ਦਾ ਸਾਰਾ ਕੰਮ ਪਹਿਲਾਂ ਵਾਂਗ ਜ਼ਿਲ੍ਹਾ ਸਿੱਖਿਆ ਅਧਿਕਾਰੀ ਪੱਧਰ ’ਤੇ ਹੋਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News