ਅੰਮ੍ਰਿਤਸਰ ਏਅਰਪੋਰਟ ''ਤੇ ਔਰਤ ਨਾਲ ਵਾਪਰੀ ਅਜੀਬ ਘਟਨਾ ਦੇ ਮਾਮਲੇ ''ਚ ਲੋਡਰ ਖ਼ਿਲਾਫ਼ ਸਖ਼ਤ ਕਾਰਵਾਈ
Saturday, May 27, 2023 - 04:57 PM (IST)
ਅੰਮ੍ਰਿਤਸਰ (ਇੰਦਰਜੀਤ) : ਅੰਮ੍ਰਿਤਸਰ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ’ਤੇ ਚੈਕਿੰਗ ਦੌਰਾਨ ਲੰਡਨ ਜਾ ਰਹੀ ਇਕ ਬਜ਼ੁਰਗ ਔਰਤ ਦੇ ਸੋਨੇ ਦੇ ਦੋ ਕੰਗਣ ਖੋਹਣ ਵਾਲੇ ‘ਲੋਡਰ’ ਨੂੰ ਅਦਾਲਤ ਨੇ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਹਨ। ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਆਈ. ਪੀ. ਐੱਸ. ਵੱਲੋਂ ਕੀਤੀ ਕਾਰਵਾਈ ਤੋਂ ਤੁਰੰਤ ਬਾਅਦ ਪੁਲਸ ਟੀਮਾਂ ਹਰਕਤ ਵਿਚ ਆਈਆਂ ਅਤੇ ਕਾਰਵਾਈ ਦੌਰਾਨ ਮੁਲਜ਼ਮ ਨੂੰ ਸੋਨੇ ਦੇ ਗਹਿਣਿਆਂ ਸਮੇਤ ਕਾਬੂ ਕਰ ਲਿਆ, ਜਿਸ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਗੁਰਲਾਲ ਸਿੰਘ ਵਾਸੀ ਉਮਰਪੁਰਾ ਅਜਨਾਲਾ, ਅੰਮ੍ਰਿਤਸਰ ਵਜੋਂ ਹੋਈ ਸੀ। ਮੁਲਜ਼ਮ ਦੀ ਇਸ ਹਰਕਤ ਕਾਰਨ ਉਸ ਨੂੰ ਏਅਰਪੋਰਟ ਮੈਨੇਜਮੈਂਟ ਨੇ ‘ਬਾਹਰ ਦਾ ਰਸਤਾ’ ਦਿਖਾ ਦਿੱਤਾ ਹੈ।
ਇਹ ਵੀ ਪੜ੍ਹੋ : ਐਕਸ਼ਨ 'ਚ ਵਿਜੀਲੈਂਸ, ਸਾਬਕਾ CM ਚੰਨੀ ਦੀ ਛਤਰ-ਛਾਇਆ 'ਚ ਹੋਏ ਨਿਰਮਾਣ ਦੀ ਜਾਂਚ ਸ਼ੁਰੂ
ਵਧੀਕ ਡਾਇਰੈਕਟਰ ਜਨਰਲ ਪੁਲਸ ਅਤੇ ਕਮਿਸ਼ਨਰ ਅੰਮ੍ਰਿਤਸਰ ਨੌਨਿਹਾਲ ਸਿੰਘ ਆਈ. ਪੀ. ਐੱਸ. ਦੀਆਂ ਹਦਾਇਤਾਂ ’ਤੇ ਏ. ਡੀ. ਸੀ. ਪੀ. ਪ੍ਰਭਜੋਤ ਸਿੰਘ ਵਿਰਕ ਅਤੇ ਏ. ਸੀ. ਪੀ. ਏਅਰਪੋਰਟ ਕਮਲਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮ ‘ਲੋਡਰ’ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਇਸ ਦੌਰਾਨ ਜਾਂਚ ਟੀਮ ਨੇ 57.020 ਗ੍ਰਾਮ ਸੋਨੇ ਦੇ ਦੋ ਕੰਗਣ ਵੀ ਬਰਾਮਦ ਕੀਤੇ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 3 ਲੱਖ ਰੁਪਏ ਹੋ ਸਕਦੀ ਹੈ। ਇਨ੍ਹਾਂ ਵਿੱਚ ਮੁਲਜ਼ਮ ਦੇ ਮੋਟਰਸਾਈਕਲ ਵਿਚੋਂ ਇੱਕ ਬਰੇਸਲੇਟ ਬਰਾਮਦ ਹੋਇਆ, ਜਿਸ ਕਾਰਨ ਪੁਲਸ ਨੇ ਮੁਲਜ਼ਮ ਦਾ ਬੁਲੇਟ ਮੋਟਰਸਾਈਕਲ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ
ਇਹ ਵੀ ਪੜ੍ਹੋ : ਹਵਸ 'ਚ ਅੰਨ੍ਹੇ ਸਹੁਰੇ ਨੇ ਧੀ ਵਰਗੀ ਨੂੰਹ ਨਾਲ ਟੱਪੀਆਂ ਹੱਦਾਂ, ਪੋਤੀ ਨਾਲ ਵੀ ਕੀਤੀਆਂ ਅਸ਼ਲੀਲ ਹਰਕਤਾਂ
ਬੀਤੇ ਦਿਨ ਅਦਾਲਤ ਨੇ ਮੁਲਜ਼ਮ ਦਾ ਇੱਕ ਦਿਨ ਦਾ ਰਿਮਾਂਡ ਦਿੱਤਾ ਸੀ, ਜਿਸ ਤੋਂ ਬਾਅਦ ਜਦੋਂ ਮੁਲਜ਼ਮ ਨੂੰ ਦੁਬਾਰਾ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਉਸ ਨੂੰ ਹੋਰ ਰਿਮਾਂਡ ਨਾ ਦਿੰਦਿਆਂ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜਣ ਦੀ ਹਦਾਇਤ ਕੀਤੀ।
ਇਹ ਵੀ ਪੜ੍ਹੋ : 14 ਮਹੀਨਿਆਂ ਤੱਕ ਰੋਲਦਾ ਰਿਹਾ ਕੁੜੀ ਦੀ ਪੱਤ, ਗਰਭਵਤੀ ਹੋਣ 'ਤੇ ਕਰ ਦਿੱਤਾ ਵੱਡਾ ਕਾਰਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ