ਸੜਕ ’ਤੇ ਘੁੰਮਣ ਵਾਲੇ ਆਵਾਰਾ ਕੁੱਤਿਆਂ ਦੀ ਚਮਕੀ ਕਿਸਮਤ, ਬਿਜ਼ਨੈੱਸ ਕਲਾਸ ਰਾਹੀਂ ਪਹੁੰਚੇ ਕੈਨੇਡਾ
Wednesday, Jul 19, 2023 - 06:28 PM (IST)
ਅੰਮ੍ਰਿਤਸਰ : ਸੜਕਾਂ ’ਤੇ ਘੁੰਮਣ ਵਾਲੇ ਦੋ ਅਵਾਰਾ ਕੁੱਤਿਆਂ ਦੀ ਕਿਸਮਤ ਚਮਕ ਗਈ ਹੈ। ਲਿਲੀ ਅਤੇ ਡੈਜ਼ੀ ਨਾਮਕ ਇਹ ਕੁੱਤੇ ਦਿਲੀ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਰਾਹੀਂ ਕੈਨੇਡਾ ਲਈ ਰਵਾਨਾ ਹੋਏ। ਖਾਸ ਗੱਲ ਇਹ ਹੈ ਕਿ ਜਹਾਜ਼ ਵਿਚ ਦੋਵੇਂ ਸੁੱਖ ਸਹੂਲਤਾਂ ਨਾਲ ਲੈਸ ਬਿਜ਼ਨੈਸ ਕਲਾਸ ਵਿਚ ਬੈਠੇ। ਲਿਲੀ ਤੇ ਡੈਜ਼ੀ ਨੂੰ ਵਿਦੇਸ਼ ਭੇਜਣ ਵਿਚ ਐਨੀਮਲ ਵੈਲਫੇਅਰ ਐਂਡ ਕੇਅਰ ਸੋਸਾਇਟੀ ਦੀ ਪ੍ਰਧਾਨ ਡਾ. ਨਵਨੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ ਹੈ। ਡਾ. ਨਵਨੀਤ ਕੈਨੇਡਾ ਵਿਚ ਹੀ ਰਹਿੰਦੀ ਹੈ ਪਰ ਮੂਲ ਰੂਪ ਤੋਂ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ। ਕੋਰੋਨੇ ਕਾਲ ਵਿਚ 2020 ਵਿਚ ਉਹ ਅੰਮ੍ਰਿਤਸਰ ਆਈ ਸੀ। ਇਥੇ ਉਨ੍ਹਾਂ ਨੂੰ ਸੜਕ ’ਤੇ ਦੋ ਆਵਾਰਾ ਕੁੱਤੇ ਤਰਸਯੋਗ ਹਾਲਤ ਵਿਚ ਮਿਲੇ। ਉਨ੍ਹਾਂ ਨੇ ਕੁੱਤਿਆਂ ਨੂੰ ਗੋਦ ਵਿਚ ਲੈ ਕੇ ਆਪਣੀ ਸੋਸਾਇਟੀ ਦੀ ਦੇਖ-ਰੇਖ ਵਿਚ ਰੱਖਿਆ। ਇਕ ਨੂੰ ਲਿਲੀ ਅਤੇ ਦੂਜੇ ਨੂੰ ਡੈਜ਼ੀ ਦਾ ਨਾਮ ਦਿੱਤਾ ਗਿਆ। ਕੈਨੇਡਾ ਵਿਚ ਰਹਿਣ ਵਾਲੀ ਬ੍ਰੇਂਡਾ ਨਾਮਕ ਮਹਿਲਾ ਡਾ. ਨਵਨੀਤ ਦੀ ਦੋਸਤ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਜ਼ਿਲ੍ਹੇ ਦੇ ਡੀ. ਸੀ. ਵਲੋਂ ਹੜ੍ਹ ਦਾ ਅਲਰਟ, ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ
ਬ੍ਰੇਂਡਾ ਨੇ ਇਨ੍ਹਾਂ ਦੋਵਾਂ ਕੁੱਤਿਆਂ ਨੂੰ ਅਪਨਾਉਣ ਦੀ ਇੱਛਾ ਜ਼ਾਹਰ ਕੀਤੀ ਸੀ। ਇਹ ਕੰਮ ਬਹੁਤ ਮੁਸ਼ਕਿਲ ਸੀ ਕਿਉਂਕਿ ਬਿਨਾਂ ਪਾਸਪੋਰਟ ਦੇ ਕੁੱਤਿਆਂ ਨੂੰ ਵਿਦੇਸ਼ ਨਹੀਂ ਭੇਜਿਆ ਜਾ ਸਕਦਾ ਸੀ। ਡਾ. ਨਵਨੀਤ ਨੇ ਬ੍ਰੇਂਡਾ ਦੀ ਇੱਛਾ ਪੂਰੀ ਕਰਨ ਲਈ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਕੇ ਦੋਵਾਂ ਕੁੱਤਿਆਂ ਦਾ ਪਾਸਪੋਰਟ ਬਣਵਾਇਆ ਜਿਸ ਤੋਂ ਬਾਅਦ ਦੋਵਾਂ ਦਾ ਸੰਪੂਰਨ ਟੀਕਾਕਰਣ ਕਰਵਾਇਆ ਗਿਆ ਅਤੇ ਇਸ ਦੀ ਪੂਰੀ ਜਾਣਕਾਰੀ ਮੰਤਰਾਲੇ ਨਾਲ ਸਾਂਝੀ ਕੀਤੀ ਗਈ। ਸਾਰੀ ਕਾਗਜ਼ੀ ਪ੍ਰਕਿਰਿਆ ਪਿੱਛੋਂ ਦੋਵਾਂ ਨੂੰ ਵਿਦੇਸ਼ ਭੇਜਣ ਦੀ ਮਨਜ਼ੂਰੀ ਦੇ ਦਿੱਤੀ ਗਈ ਅਤੇ ਹੁਣ ਦੋਵੇਂ ਵਿਦੇਸ਼ ਪਹੁੰਚ ਗਏ ਹਨ।
ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਲੋਕਾਂ ਲਈ ਚੁੱਕਿਆ ਜਾ ਰਿਹਾ ਇਹ ਵੱਡਾ ਕਦਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8