ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਨੌਜਵਾਨ ਦੀ ਮੌਤ

Friday, Oct 04, 2019 - 04:05 PM (IST)

ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਨੌਜਵਾਨ ਦੀ ਮੌਤ

ਅਬੋਹਰ (ਸੁਨੀਲ) : ਬੀਤੀ ਰਾਤ ਪਿੰਡ ਹਰਿਪੁਰਾ ਦੀ ਮਹਿਲਾ ਸਰਪੰਚ ਦੇ ਪੁੱਤਰ ਅਤੇ ਦੋ ਬੇਟੀਆਂ ਦੇ ਪਿਤਾ ਦੀ ਪਿੰਡ ਤੇਲੁਪੁਰਾ ਦੇ ਨੇੜੇ ਪਸ਼ੂ ਨਾਲ ਟਕਰਾਉਣ ਕਾਰਣ ਮੌਤ ਹੋ ਗਈ। ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਫੈਲ ਗਿਆ। ਉਥੇ ਹੀ ਅੱਜ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਕਰੀਬ 34 ਸਾਲਾ ਪ੍ਰਿੰਸ ਖਲੇਰੀ ਪੁੱਤਰ ਸਵ. ਰਾਜਿੰਦਰ ਕੁਮਾਰ ਜਿਹੜਾ ਕਿ 5 ਤੇ 7 ਸਾਲਾ ਦੋ ਬੱਚਿਆਂ ਦਾ ਪਿਓ ਸੀ। ਬੀਤੀ ਰਾਤ ਕਰੀਬ 10 ਵਜੇ ਆਪਣੀ ਬਾਈਕ 'ਤੇ ਸਵਾਰ ਹੋ ਕੇ ਹਰਿਪੁਰਾ ਤੋਂ ਖੂਈਆਂ ਸਰਵਰ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਤੇਲੁਪੁਰਾ ਦੇ ਨੇੜੇ ਪਹੁੰਚਿਆ ਤਾਂ ਸੜਕ 'ਤੇ ਅਚਾਨਕ ਸਾਨ੍ਹ ਆ ਜਾਣ ਕਰਕੇ ਉਸ ਵਿਚ ਟਕਰਾ ਕੇ ਬੁਰੀ ਤਰ੍ਹਾਂ ਫੱਟੜ ਹੋ ਗਿਆ। 

ਇਸ ਦੌਰਾਨ ਨੇੜੇ-ਤੇੜੇ ਖੇਤਾਂ 'ਚ ਕੰਮ ਕਰ ਰਹੇ ਲੋਕਾਂ ਨੇ ਇਸ ਗੱਲ ਦੀ ਸੂਚਨਾ ਪ੍ਰਿੰਸ ਦੇ ਪਰਿਵਾਰ ਨੂੰ ਦਿੱਤੀ ਅਤੇ ਉਸ ਨੂੰ ਜਲਦ ਸ਼੍ਰੀ ਗੰਗਾਨਗਰ ਲਿਜਾਇਆ ਗਿਆ, ਜਦੋਂ ਉਹ ਕਲੱਰਖੇੜਾ ਨੇੜੇ ਪਹੁੰਚੇ ਤਾਂ ਪ੍ਰਿੰਸ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ। ਪਿੰਡ ਦੀ ਮੌਜੂਦਾ ਪੰਚ ਕਮਲਾ ਦੇਵੀ ਦੇ ਪੁੱਤਰ ਪ੍ਰਿੰਸ ਦੀ ਇਸ ਦਰਦਨਾਕ ਘਟਨਾ 'ਚ ਮੌਤ ਹੋ ਜਾਣ ਬਾਅਦ ਪੂਰੇ ਪਿੰਡ 'ਚ ਸੋਗ ਫੈਲ ਗਿਆ। ਸ਼ੁੱਕਰਵਾਰ ਦੁਪਹਿਰ ਸੰਸਕਾਰ ਕਰ ਦਿੱਤਾ ਗਿਆ। ਉਥੇ ਹੀ ਪਿੰਡ ਵਾਸੀਆਂ 'ਚ ਪ੍ਰਸ਼ਾਸਨ ਪ੍ਰਤੀ ਗਹਿਰਾ ਰੋਸ ਪਾਇਆ ਗਿਆ।


author

Gurminder Singh

Content Editor

Related News